ਅਦਾਕਾਰਾ ਰਾਖੀ ਸਾਵੰਤ ਅਕਸਰ ਹੀ ਚਰਚਾ ਵਿੱਚ ਰਹਿੰਦੀ ਹੈ। ਕਦੇ ਪ੍ਰਸਿੱਧ ਕਲਾਕਾਰ ਮੀਕਾ ਕਾਰਨ। ਕਦੇ ਰੈਸਲਿੰਗ ਦੇ ਮਾਮਲੇ ਨੂੰ ਲੈ ਕੇ ਅਤੇ ਕਦੇ ਕੁਝ ਹੋਰ ਮਾਮਲਿਆਂ ਕਰਕੇ। ਹੁਣ ਇੱਕ ਵਾਰ ਫੇਰ ਰਾਖੀ ਸਾਵੰਤ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਹੈ। ਇਸ ਵਾਰ ਚਰਚਾ ਦਾ ਕਾਰਨ ਉਸ ਦਾ ਵਿਆਹ ਹੈ। ਸੋਸ਼ਲ ਮੀਡੀਆ ਤੇ ਉਸ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਸਾਲ 2019 ਵਿੱਚ ਵੀ ਰਾਖੀ ਸਾਵੰਤ ਦੇ ਵਿਆਹ ਦੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਸਨ।
ਉਨ੍ਹਾਂ ਤਸਵੀਰਾਂ ਮੁਤਾਬਕ ਰਾਖੀ ਸਾਵੰਤ ਦਾ ਰਿਤੇਸ਼ ਰਾਜ ਨਾਲ ਵਿਆਹ ਹੋਇਆ ਸੀ ਪਰ ਹੁਣ ਜੋ ਤਸਵੀਰਾਂ ਦੇਖਣ ਨੂੰ ਮਿਲੀਆਂ ਹਨ, ਉਨ੍ਹਾਂ ਮੁਤਾਬਕ ਇਸ ਵਾਰ ਰਾਖੀ ਸਾਵੰਤ ਦਾ ਵਿਆਹ ਆਦਿਲ ਦੁਰਾਨੀ ਨਾਲ ਹੋਇਆ ਹੈ। ਇਸ ਬਾਰੇ ਹਰ ਕੋਈ ਜਾਣਦਾ ਹੈ ਕਿ ਕੁਝ ਸਮੇਂ ਤੋਂ ਰਾਖੀ ਸਾਵੰਤ ਅਤੇ ਆਦਿਲ ਦੁਰਾਨੀ ਵਿਚਕਾਰ ਦੋਸਤੀ ਚੱਲ ਰਹੀ ਸੀ। ਸਮਝਿਆ ਜਾ ਸਕਦਾ ਹੈ ਕਿ ਇਹ ਦੋਸਤੀ ਹੀ ਇਨ੍ਹਾਂ ਦੀ ਰਿਸ਼ਤੇਦਾਰੀ ਵਿੱਚ ਬਦਲ ਗਈ। ਸੋਸ਼ਲ ਮੀਡੀਆ ਤੇ ਦਿਖਾਈ ਦੇਣ ਵਾਲੀਆਂ
ਤਸਵੀਰਾਂ ਵਿੱਚ ਰਾਖੀ ਸਾਵੰਤ ਅਤੇ ਆਦਿਲ ਦੁਰਾਨੀ ਦੇ ਹੱਥੂ ਵਿੱਚ ਉਨ੍ਹਾਂ ਦੇ ਵਿਆਹ ਦਾ ਸਰਟੀਫਿਕੇਟ ਦੇਖਿਆ ਜਾ ਸਕਦਾ ਹੈ। ਇਸ ਸਰਟੀਫਿਕੇਟ ਤੇ ਦੋਵਾਂ ਦੀਆਂ ਪਾਸਪੋਰਟ ਸਾਈਜ਼ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਇਨ੍ਹਾਂ ਦੋਵਾਂ ਦੇ ਗਲ਼ ਵਿੱਚ ਹਾਰ ਵੀ ਹਨ। ਜਿਸ ਤੋਂ ਮਾਲੂਮ ਹੁੰਦਾ ਹੈ ਕਿ ਇਹ ਤਸਵੀਰ ਵਿਆਹ ਸਮੇਂ ਦੀ ਹੈ। ਇੱਕ ਤਸਵੀਰ ਵਿੱਚ ਰਾਖੀ ਸਾਵੰਤ ਨੂੰ ਕੁਝ ਕਾਗਜ਼ਾਂ ਤੇ ਦਸਤਖ਼ਤ ਕਰਦੇ ਦੇਖਿਆ ਜਾ ਸਕਦਾ ਹੈ
ਪਰ ਵਿਆਹ ਦੇ ਸਰਟੀਫਿਕੇਟ ਤੇ ਜੋ ਤਰੀਕ ਲਿਖੀ ਹੋਈ ਹੈ, ਉਹ 29 ਮਈ 2022 ਹੈ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਵਿਆਹ 29 ਮਈ 2022 ਨੂੰ ਹੀ ਹੋਇਆ ਹੋਵੇਗਾ ਪਰ ਇਹ ਤਸਵੀਰਾਂ ਹੁਣ ਸਾਂਝੀਆਂ ਕੀਤੀਆਂ ਗਈਆਂ ਹੋਣਗੀਆਂ। ਇਸ ਤਰ੍ਹਾਂ ਕੁਝ ਸਮੇਂ ਬਾਅਦ ਰਾਖੀ ਸਾਵੰਤ ਨੂੰ ਫਿਰ ਤੋਂ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਦੇਖਿਆ ਗਿਆ ਹੈ।