ਜਿਉਂ-ਜਿਉਂ ਸਮਾਂ ਬਦਲ ਰਿਹਾ ਹੈ ਤਿਉਂ ਤਿਉਂ ਸਾਡੀ ਸਹੂਲਤ ਲਈ ਅਨੇਕਾਂ ਹੀ ਵਸਤੂਆਂ ਉਪਲਬਧ ਹੋ ਰਹੀਆਂ ਹਨ। ਇਨ੍ਹਾਂ ਸਹੂਲਤਾਂ ਨੇ ਮਨੁੱਖੀ ਜੀਵਨ ਸੁਖਾਲਾ ਬਣਾ ਦਿੱਤਾ ਹੈ ਪਰ ਦੂਜੇ ਪਾਸੇ ਇਨ੍ਹਾਂ ਵਸਤੂਆਂ ਦੀ ਵਰਤੋਂ ਕਰਨ ਲੱਗੇ ਕਈ ਸਾ ਵ ਧਾ ਨੀਆਂ ਵਰਤਣੀਆਂ ਪੈਂਦੀਆਂ ਹਨ। ਜ਼ਰਾ ਜਿੰਨੀ ਲਾ ਪ ਰ ਵਾ ਹੀ ਵੀ ਜਾਨ ਜਾਣ ਦਾ ਕਾਰਨ ਬਣ ਸਕਦੀ ਹੈ। ਘਰਾਂ ਵਿੱਚ ਵਰਤੀ ਜਾਣ ਵਾਲੀ ਰਸੋਈ ਗੈਸ ਦੀ ਵਰਤੋਂ ਕਰਦੇ ਹੋਏ ਕਈ ਵਾਰ ਹਾਦਸੇ ਵਾਪਰ ਜਾਂਦੇ ਹਨ।
ਇਸ ਦੀ ਤਾਜ਼ਾ ਉਦਾਹਰਨ ਪਾਣੀਪਤ ਵਿਖੇ ਦੇਖਣ ਨੂੰ ਮਿਲੀ ਹੈ।ਜਿੱਥੇ ਰਸੋਈ ਗੈਸ ਦਾ ਸਿ ਲੰ ਡ ਰ ਫ ਟ ਜਾਣ ਕਾਰਨ ਇਕ ਹੀ ਪਰਿਵਾਰ ਦੇ 6 ਜੀਆਂ ਦੀ ਜਾਨ ਚਲੀ ਗਈ ਹੈ। ਘਟਨਾ ਸਵੇਰੇ ਉਸ ਸਮੇਂ ਵਾਪਰੀ ਜਦੋਂ ਇਹ ਪਰਿਵਾਰ ਖਾਣਾ ਬਣਾਉਣ ਲੱਗਾ ਸੀ। ਇਹ ਇੱਕ ਗਰੀਬ ਪਰਿਵਾਰ ਸੀ ਜੋ ਪੱਛਮੀ ਬੰਗਾਲ ਨਾਲ ਸਬੰਧ ਰੱਖਦਾ ਸੀ। ਇਹ ਕਈ ਗਰੀਬ ਪਰਿਵਾਰ ਛੋਟੇ ਛੋਟੇ ਘਰਾਂ ਵਿੱਚ ਕਿਰਾਏ ਤੇ ਰਹਿੰਦੇ ਹਨ ਅਤੇ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਹਨ। ਇਨ੍ਹਾਂ ਵਿੱਚੋਂ ਇੱਕ ਪਰਿਵਾਰ ਵਿੱਚ ਸਵੇਰ ਸਮੇਂ ਹੀ ਸਿ ਲੰ ਡ ਰ ਫਟ ਗਿਆ।
ਇੰਨੀ੍ ਜਲਦੀ ਇਹ ਲੋਕ ਦਰਵਾਜ਼ਾ ਖੋਲ੍ਹ ਕੇ ਬਾਹਰ ਵੀ ਨਹੀਂ ਨਿੱਕਲ ਸਕੇ। ਜਿਸ ਦੇ ਸਿੱਟੇ ਵਜੋਂ ਇਹ ਅੰਦਰ ਹੀ ਆਪਣੀ ਜਾਨ ਗੁਆ ਗਏ। ਜਦੋਂ ਤੱਕ ਇਨ੍ਹਾਂ ਦੀ ਮਦਦ ਲਈ ਗੁਆਂਢੀ ਇਕੱਠੇ ਹੋਏ ਤਦ ਤੱਕ ਇਨ੍ਹਾਂ ਦੀ ਜਾਨ ਜਾਨ ਚੁੱਕੀ ਸੀ। ਮਿ੍ਤਕਾਂ ਵਿੱਚ 4 ਬੱਚੇ ਅਤੇ 2 ਉਨ੍ਹਾਂ ਦੇ ਮਾਤਾ ਪਿਤਾ ਸਨ। ਮ੍ਰਿਤਕਾਂ ਦੀ ਕੁਲ ਗਿਣਤੀ 6 ਹੈ। ਇਨ੍ਹਾਂ ਵਿੱਚੋਂ 2 ਨਾਬਾਲਗ ਦੱਸੇ ਜਾਂਦੇ ਹਨ। ਇਨ੍ਹਾਂ ਦੇ ਰਿਸ਼ਤੇਦਾਰ ਸਬੰਧੀਆਂ ਦਾ ਰੋ ਰੋ ਬੁਰਾ ਹਾਲ ਹੈ। ਉਨ੍ਹਾਂ ਦੀ ਹਾਲਤ ਦੇਖੀ ਨਹੀਂ ਜਾਂਦੀ। ਸਰਕਾਰ ਤੋਂ ਪਰਿਵਾਰ ਦੀ ਆਰਥਿਕ ਮਦਦ ਦੀ ਮੰਗ ਵੀ ਕੀਤੀ ਜਾ ਰਹੀ ਹੈ।