ਅੰਬਾਲਾ ਯਮੁਨਾਨਗਰ ਰੋਡ ਤੇ ਟੇਪਲਾ ਨੇੜੇ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਪਰਿਵਾਰ ਦੇ 2 ਜੀਆਂ ਦੀ ਜਾਨ ਜਾਣ ਅਤੇ 3 ਦੇ
ਸੱ ਟਾਂ ਲੱਗਣ ਦੀ ਮੰ ਦ ਭਾ ਗੀ ਘਟਨਾ ਵਾਪਰੀ ਹੈ। ਮ੍ਰਿਤਕ ਮਾਂ ਪੁੱਤਰ ਸਨ। ਇਨ੍ਹਾਂ ਦੀ ਪਛਾਣ 10 ਸਾਲਾ ਬੱਚੇ ਅਕੁਲ ਅਗਰਵਾਲ ਅਤੇ ਉਸ ਦੀ ਮਾਂ ਪੂਨਮ ਵਜੋਂ ਹੋਈ ਹੈ। ਜਦਕਿ ਪੂਨਮ ਦੇ ਪਤੀ, ਧੀ ਅਤੇ ਸੱਸ ਨੂੰ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੇ ਵੀ ਕਾਫ਼ੀ ਸੱ ਟਾਂ ਲੱਗੀਆਂ ਹਨ।
ਇਹ ਹਾਦਸਾ ਕਾਰ ਅਤੇ ਟਰਾਲੀ ਦੀ ਟੱਕਰ ਕਾਰਨ ਹੋਇਆ ਹੈ। ਮਿਲੀ ਜਾਣਕਾਰੀ ਕਾਰ ਸਵਾਰ ਯਮੁਨਾਨਗਰ ਦੇ ਰਹਿਣ ਵਾਲੇ ਹਨ। ਇਹ ਪੰਜੇ ਜੀਅ ਲੁਧਿਆਣਾ ਦੇ ਮਾਛੀਵਾੜਾ ਤੋਂ ਕਿਸੇ ਵਿਆਹ ਸਮਾਗਮ ਤੋਂ ਵਾਪਸ ਯਮੁਨਾਨਗਰ ਆਪਣੇ ਘਰ ਨੂੰ ਜਾ ਰਹੇ ਸਨ। ਕਪਿਲ ਅਗਰਵਾਲ ਕਾਰ ਚਲਾ ਰਿਹਾ ਸੀ। ਉਸ ਦੀ ਪਤਨੀ ਪੂਨਮ, ਪੁੱਤਰ ਅਕੁਲ ਅਗਰਵਾਲ, ਧੀ ਸ਼ਾਨੂੰ ਅਤੇ ਮਾਂ ਸ਼ਸ਼ੀ ਵੀ ਕਾਰ ਵਿੱਚ ਬੈਠੇ ਸਨ। ਜਦੋਂ ਇਹ ਟੇਪਲਾ ਨੇੜੇ ਪਹੁੰਚੇ ਤਾਂ ਇੱਕ ਸਾਈਡ ਤੇ ਇੱਕ ਟਰਾਲੀ ਖੜ੍ਹੀ ਸੀ।
ਕਾਰ ਜ਼ੋਰ ਨਾਲ ਪਿੱਛੋਂ ਟਰਾਲੀ ਵਿੱਚ ਜਾ ਵੱਜੀ। ਜਿਸ ਦੇ ਸਿੱਟੇ ਵਜੋਂ ਪੂਨਮ ਅਤੇ ਅਕੁਲ ਦਮ ਤੋੜ ਗਏ। ਬਾਕੀ ਤਿੰਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਪਤਾ ਲੱਗਣ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਕਰਨ ਵਿੱਚ ਜੁਟ ਗਈ ਹੈ। ਇਸ ਦਰਦਨਾਕ ਹਾਦਸੇ ਕਾਰਨ ਹਰ ਕਿਸੇ ਦਾ ਦਿਲ ਪਸੀਜਿਆ ਗਿਆ।