ਹਰ ਮੁਲਕ ਦਾ ਵੱਖਰਾ ਵੱਖਰਾ ਸੱਭਿਆਚਾਰ ਹੈ। ਉਥੋਂ ਦੇ ਅਲੱਗ ਅਲੱਗ ਰਿਵਾਜ ਹਨ। ਇਹ ਲੋਕ ਆਪਣੇ ਤਿਓਹਾਰ ਜਾਂ ਵਿਆਹ ਸ਼ਾਦੀਆਂ ਸਮੇਂ ਆਪਣੇ ਸੱਭਿਆਚਾਰ ਅਤੇ ਰਿਵਾਜ ਮੁਤਾਬਕ ਵਰਤਾਅ ਕਰਦੇ ਹਨ। ਸਾਡੇ ਮੁਲਕ ਵਿੱਚ ਸਾਡੇ ਆਪਣੇ ਰਿਵਾਜ ਹਨ। ਜਿਵੇਂ ਕਿ ਲਾੜੇ ਦਾ ਘੋੜੀ ਚੜ੍ਹਨਾ ਜਾਂ ਸਿਹਰਾ ਸਜਾਉਣਾ ਆਦਿ। ਇਸ ਤਰ੍ਹਾਂ ਹੀ ਲਾੜੀ ਦੇ ਘਰ ਬਰਾਤ ਪਹੁੰਚਣ ਤੇ ਲਾੜੀ ਦੇ ਪਰਿਵਾਰ ਵੱਲੋਂ ਵੀ ਆਪਣੇ ਸੱਭਿਆਚਾਰ ਜਾਂ ਰਿਵਾਜ ਮੁਤਾਬਕ ਕੁਝ ਰਸਮਾਂ ਕੀਤੀਆਂ ਜਾਂਦੀਆਂ ਹਨ।
ਇਸ ਤੋਂ ਬਿਨਾਂ ਮਾਹੌਲ ਨੂੰ ਖੁਸ਼ਗਵਾਰ ਬਣਾਉਣ ਲਈ ਹਾਸਾ ਠੱਠਾ ਕੀਤਾ ਜਾਂਦਾ ਹੈ। ਜਿਵੇਂ ਕਿ ਸਿੱਠਣੀਆਂ ਦੇ ਰੂਪ ਵਿੱਚ ਮਜ਼ਾਕ ਕੀਤਾ ਜਾਂਦਾ ਹੈ। ਅਜਿਹਾ ਕਰਕੇ ਹਰ ਕੋਈ ਇਸ ਸਮਾਗਮ ਵਿੱਚ ਅਨੰਦ ਮਾਣਦਾ ਹੈ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜੋ ਕਿ ਇੱਕ ਵਿਆਹ ਸਮਾਗਮ ਦੀ ਹੈ। ਵੀਡੀਓ ਵਿੱਚ ਲਾੜਾ ਅਤੇ ਲਾੜੀ ਰਵਾਇਤੀ ਪਹਿਰਾਵੇ ਵਿੱਚ ਬੈਠੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਨੇਪਾਲ ਦੇ ਇੱਕ ਵਿਆਹ ਦਾ ਦ੍ਰਿਸ਼ ਹੈ।
ਲਾੜੇ ਲਾੜੀ ਤੋਂ ਬਿਨਾਂ ਹੋਰ ਵੀ ਕਈ ਮਰਦ ਅਤੇ ਔਰਤਾਂ ਦਿਖਾਈ ਦੇ ਰਹੇ ਹਨ। ਇਸ ਵੀਡੀਓ ਵਿੱਚ 2 ਵਿਅਕਤੀ ਇੱਕ ਲੜਕੀ ਨੂੰ ਬਾਹਵਾਂ ਤੋਂ ਫੜ ਕੇ ਖਿੱਚਦੇ ਹਨ। ਜਿਸ ਨਾਲ ਲੜਕੀ ਬੈਠੇ ਲਾੜੇ ਦੇ ਉੱਤੇ ਡਿੱਗ ਪੈਂਦੀ ਹੈ। ਇਸ ਤਰ੍ਹਾਂ ਬੈਠਾ ਬੈਠਾ ਲਾੜਾ ਵੀ ਇੱਕ ਪਾਸੇ ਨੂੰ ਡਿੱਗ ਪੈਂਦਾ ਹੈ। ਫੇਰ ਸਾਰੇ ਹੀ ਖਿੜਖਿੜਾ ਕੇ ਹੱਸਦੇ ਹਨ। ਇੱਕ ਹੋਰ ਲੜਕੀ ਨੂੰ ਵੀ ਬਾਹਵਾਂ ਤੋਂ ਫੜ ਕੇ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਦੇਖੀ ਜਾ ਰਹੀ ਹੈ।