ਅੰਮ੍ਰਿਤਸਰ ਦੇ ਥਾਣਾ ਘਰਿੰਡਾ ਦੇ ਇੱਕ ਪਿੰਡ ਵਿੱਚ ਵਿਆਹ ਸਮਾਗਮ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਵਿਆਹ ਵਾਲੇ ਲੜਕੇ ਦੇ ਇੱਕ ਨਜ਼ਦੀਕੀ ਨੇ ਹੀ ਛੱਤ ਤੇ ਚੜ੍ਹ ਕੇ ਇੱਟਾਂ ਵੱਟੇ ਚਲਾਉਣੇ ਸ਼ੁਰੂ ਕਰ ਦਿੱਤੇ। ਵਿਆਹ ਵਾਲੇ ਪਰਿਵਾਰ ਨੇ ਇੱਕ ਪਰਿਵਾਰ ਨੂੰ ਵਿਆਹ ਵਿੱਚ ਬੁਲਾ ਲਿਆ। ਵਿਆਹ ਵਾਲੇ ਲੜਕੇ ਦੇ ਚਾਚੇ ਨੂੰ ਇਹ ਪਸੰਦ ਨਹੀਂ ਸੀ, ਕਿਉਂਕਿ ਉਸ ਦੀ ਇਸ ਪਰਿਵਾਰ ਨਾਲ ਅਣਬਣ ਹੈ। ਜਿਸ ਕਰਕੇ ਉਸ ਦੇ ਮਨ ਵਿੱਚ ਖੁੰ ਦ ਕ ਸੀ।
ਬਰਾਤ ਵਾਪਸ ਆਉਣ ਤੋਂ ਬਾਅਦ ਡੀ ਜੇ ਲਗਾਇਆ ਗਿਆ। ਇਸ ਸਮੇਂ ਹੀ ਮਾਮਲਾ ਉਲਝ ਗਿਆ। ਇਹ ਵਿਅਕਤੀ ਛੱਤ ਤੇ ਚੜ੍ਹ ਕੇ ਇੱਟਾਂ ਵੱਟੇ ਚਲਾਉਣ ਲੱਗਾ। ਕੁਝ ਬੰਦਿਆਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਮਿਲੀ ਜਾਣਕਾਰੀ ਅਨੁਸਾਰ ਇੱਕ ਵਾਰ ਤਾਂ ਮਾਮਲਾ ਕੁਝ ਸ਼ਾਂਤ ਹੋ ਗਿਆ ਪਰ ਥੋੜੀ ਦੇਰ ਬਾਅਦ ਹੀ ਇਸ ਵਿਅਕਤੀ ਦੇ ਇੱਕ ਹੋਰ ਰਿਸ਼ਤੇਦਾਰ ਨੇ ਗ-ਲੀ ਚਲਾ ਦਿੱਤੀ। ਜਿਸ ਨਾਲ ਸਾਰੇ ਪਾਸੇ ਭਾਜੜ ਪੈ ਗਈ। ਲੋਕ ਜਾਨ ਬਚਾਉਣ ਲਈ ਭੱਜਣ ਲੱਗੇ।
ਕਈਆਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਲਏ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਪਰਿਵਾਰ ਨੇ ਘਰ ਦੀ ਭੰ ਨ ਤੋ ੜ ਕਰਨ ਅਤੇ ਗੇਟ ਵਿੱਚ ਗ-ਲੀ ਲੱਗਣ ਦੇ ਵੀ ਦੋਸ਼ ਲਗਾਏ ਹਨ। ਮਾਮਲਾ ਘਰਿੰਡਾ ਥਾਣੇ ਪਹੁੰਚ ਗਿਆ ਹੈ। ਜਿਸ ਵਿਅਕਤੀ ਤੇ ਗਲੀ ਚਲਾਉਣ ਦੇ ਦੋਸ਼ ਲਗਾਏ ਜਾ ਰਹੇ ਹਨ, ਉਹ ਵਿਅਕਤੀ ਅਜੇ ਤਕ ਪੁਲਿਸ ਦੇ ਸਾਹਮਣੇ ਹਾਜ਼ਰ ਨਹੀਂ ਹੋਇਆ। ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ