ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਨੇ ਟੇਕਿਆ ਦਰਬਾਰ ਸਾਹਿਬ ਮੱਥਾ, ਦੇਖੋ ਤਸਵੀਰਾਂ

ਅੰਮ੍ਰਿਤਸਰ ਸਿਫ਼ਤੀ ਦਾ ਘਰ। ਸਿਫ਼ਤ ਹੋਵੇ ‌ਵੀ ਕਿਉਂ ਨਾ? ਗੁਰੂ ਸਾਹਿਬ ਦੁਆਰਾ ਵਸਾਇਆ ਗਿਆ ਨਗਰ ਹੈ। ਇੱਥੇ ਦਰਬਾਰ ਸਾਹਿਬ ਵਿੱਚ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਦੇਸ਼ ਵਿਦੇਸ਼ਾਂ ਤੋਂ ਵੱਡੇ ਅਹੁਦਿਆਂ ਤੇ ਬਿਰਾਜਮਾਨ ਲੋਕ ਇੱਥੇ ਆ ਕੇ ਨਤਮਸਤਕ ਹੋ ਕੇ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰਦੇ ਹਨ। ਹਰ ਸਿੱਖ ਸਵੇਰੇ ਸ਼ਾਮ ਇਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਅਤੇ ਇਸ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਲਈ ਅਰਦਾਸ ਕਰਦਾ ਹੈ।

ਇਸ ਸਥਾਨ ਦੇ 4 ਦਰਵਾਜ਼ੇ ਹਨ। ਜਿਸ ਦਾ ਭਾਵ ਹੈ ਕਿ ਇਹ ਹਰ ਵਰਣ ਲਈ ਖੁੱਲ੍ਹੇ ਹਨ। ਸਾਰਾ ਦਿਨ ਗੁਰਬਾਣੀ ਦੇ ਕੀਰਤਨ ਰਾਹੀਂ ਉਸ ਪ੍ਰਮਾਤਮਾ ਦੀ ਵਡਿਆਈ ਕੀਤੀ ਜਾਂਦੀ ਹੈ। ਇਸ ਤੋਂ ਬਿਨਾਂ ਲੰਗਰ ਹਾਲ ਵਿੱਚੋਂ 24 ਘੰਟੇ ਹਰ ਲੋੜਵੰਦ ਲੰਗਰ ਛਕ ਸਕਦਾ ਹੈ। ਹਰ ਵਿਅਕਤੀ ਇੱਥੇ ਨਤਮਸਤਕ ਹੋ ਕੇ ਸਕੂਨ ਮਹਿਸੂਸ ਕਰਦਾ ਹੈ।

ਪੰਜਾਬੀ ਫਿਲਮਾਂ ਦੇ ਅਦਾਕਾਰ ਅਤੇ ਗਾਇਕ ਸਤਿੰਦਰ ਸਰਤਾਜ ਅਤੇ ਅਦਾਕਾਰਾ ਨੀਰੂ ਬਾਜਵਾ ਵੀ ਇਸ ਪਵਿੱਤਰ ਅਸਥਾਨ ਤੇ ਨਤਮਸਤਕ ਹੋਣ ਲਈ ਪਹੁੰਚੇ। ਸਤਿੰਦਰ ਸਰਤਾਜ ਨੇ ਸ਼ਰਧਾ ਪ੍ਰਗਟ ਕਰਦੇ ਹੋਏ ਲਿਖਿਆ ਹੈ। ਉਸ ਦਰਬਾਰ ਦੇ ਸਤਿਕਾਰ ਨੂੰ, ਸਜਦਾ-ਏ-ਪਰਵਰਦਿਗਾਰ ਨੂੰ! ਮਨ ਸਹਿਕਦਾ ਹੋਵੇ; ਜੇ ਆ ਕੇ ਮਹਿਕਦਾ ਹੋਵੇ; ਤਾਂ ਸਮਝੋ ਜ਼ਿੰਦਗੀ ਹਾਲੇ ਵੀ ਸੱਚੇ ਮਹਿਰਮਾ ਦੀ ਮੁੰਤਜ਼ਿਰ ਕੁੱਛ ਗਾ ਰਹੀ ਏ!

ਇਲਾਹੀ ਵਜਦ ਦੇ, ਪੈਂਡੇ ਇਬਾਦਤ ਨਾਲ਼ ਸਰ ਕਰੀਏ! ਜੇ ਭਾਗਾਂ ਨਾਲ ਆਏ ਆਂ ਤਾਂ ਕਿਉਂ ਨਾ ਅੰਮ੍ਰਿਤਸਰ ਕਰੀਏ, ਲਾਸਾਨੀ ਏ ਨੂਰਾਨੀ ਏ ਅਲੌਕਿਕ ਏ ਹੱਕਾਨੀ ਏ, ਕਿਸੇ ਵਿਸਮਾਦ ਦੀ ਰੰਗਤ ਅੰਬਰ ਤੋਂ ਆ ਰਹੀ ਏ, ਖੁਮਾਰੀ ਛਾ ਰਹੀ ਏ ਸ਼ਬਦ ਵਰਸਾ ਰਹੀ ਏ। ਸਤਿੰਦਰ ਸਰਤਾਜ ਦੇ ਇਹ ਸ਼ਬਦ ਦੱਸਦੇ ਹਨ ਉਹ ਇੱਥੇ ਆ ਕੇ ਕਿੰਨਾ ਅਨੰਦ ਮਹਿਸੂਸ ਕਰ ਰਹੇ ਹਨ।

ਸਤਿੰਦਰ ਸਰਤਾਜ ਦੇ ਇਲਾਵਾ ਪਾਲੀਵੁੱਡ ਅਤੇ ਬਾਲੀਵੁੱਡ ਦੇ ਹੋਰ ਵੀ ਅਦਾਕਾਰ ਸਮੇਂ ਸਮੇਂ ਤੇ ਇੱਥੇ ਪਹੁੰਚ ਕੇ ਆਪਣੀ ਸ਼ਰਧਾ ਪ੍ਰਗਟ ਕਰਦੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਜੀ ਦੀ ਨੀਂਹ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਮੁਸਲਮਾਨ ਫ਼ਕੀਰ ਸਾਈਂ ਮੀਆਂ ਮੀਰ ਜੀ ਤੋਂ ਰਖਵਾਈ ਸੀ।

Leave a Reply

Your email address will not be published. Required fields are marked *