ਸੁਨੀਲ ਸ਼ੈੱਟੀ ਦੀ ਧੀ ਨੂੰ ਵਿਆਹ ਚ ਮਿਲੀਆਂ ਕਰੋੜਾਂ ਦੀਆਂ ਕਾਰਾਂ, ਕਰੋੜਾਂ ਦੇ ਘਰ, ਲੱਖਾਂ ਦੀਆਂ ਘੜੀਆਂ ਅਤੇ

ਸੋਮਵਾਰ, 23 ਜਨਵਰੀ ਨੂੰ ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦੀ ਧੀ ਆਥੀਆ ਸ਼ੈੱਟੀ ਅਤੇ ਕ੍ਰਿਕਟਰ ਕੇ ਐੱਲ ਰਾਹੁਲ ਦਾ ਵਿਆਹ ਹੋਇਆ। ਜਿਸ ਵਿੱਚ ਦੋਵੇਂ ਪਰਿਵਾਰਾਂ ਦੇ ਸਬੰਧੀਆਂ ਦੇ ਨਾਲ ਨਾਲ ਸਪੋਰਟਸ ਇੰਡਸਟਰੀਜ਼ ਅਤੇ ਬਾਲੀਵੁੱਡ ਸਟਾਰ ਪਹੁੰਚੇ ਹੋਏ ਸਨ। ਇਹ ਪ੍ਰੋਗਰਾਮ ਸੁਨੀਲ ਸ਼ੈੱਟੀ ਦੇ ਖੰਡਾਲਾ ਵਾਲੇ ਬੰਗਲੇ ਵਿੱਚ ਹੋਇਆ। ਰਾਤ ਸਮੇਂ ਰਿਸੈਪਸ਼ਨ ਵੀ ਰੱਖੀ ਗਈ ਸੀ।

ਵਿਆਹ ਵਾਲੀ ਜੋੜੀ ਦੇ ਕੱਪੜਿਆਂ ਦੀ ਡਿਜ਼ਾਇਨਿੰਗ ਡਿਜ਼ਾਈਨਰ ਅਨਾਮਿਕਾ ਖੰਨਾ ਦੁਆਰਾ ਕੀਤੀ ਗਈ ਸੀ। ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀਆਂ ਹਨ। ਵਿਆਹ ਸਮੇਂ ਦੀ ਸੁਨੀਲ ਸ਼ੈੱਟੀ ਦੀ ਆਪਣੇ ਪੁੱਤਰ ਅਹਾਨ ਸ਼ੈੱਟੀ ਨਾਲ ਤਸਵੀਰ ਸੋਸ਼ਲ ਮੀਡੀਆ ਤੇ ਦਿਖਾਈ ਦਿੱਤੀ। ਸੁਨੀਲ ਸ਼ੈੱਟੀ ਨੇ ਕੁੜਤਾ ਧੋਤੀ ਪਹਿਨੇ ਹੋਏ ਸਨ।

ਇਸ ਸ਼ੁਭ ਅਵਸਰ ਤੇ ਵਿਆਹ ਵਾਲੀ ਜੋੜੀ ਨੂੰ ਮਹਿੰਗੇ ਮੁੱਲ ਦੇ ਤੋਹਫ਼ੇ ਭੇਟ ਕੀਤੇ ਗਏ। ਸੁਨੀਲ ਸ਼ੈੱਟੀ ਵੱਲੋਂ ਆਪਣੀ ਧੀ ਅਤੇ ਜਵਾਈ ਨੂੰ ਮੁੰਬਈ ਸਥਿਤ 50 ਕਰੋੜ ਰੁਪਏ ਦੀ ਕੀਮਤ ਦਾ ਸੁਪਰ ਲਗਜ਼ਰੀ ਅਪਾਰਟਮੈਂਟ ਤੋਹਫ਼ੇ ਵਜੋਂ ਦਿੱਤਾ ਗਿਆ। ਅਦਾਕਾਰ ਜੈਕੀ ਸ਼ਰਾਫ ਨੇ ਆਥੀਆ ਸ਼ੈੱਟੀ ਨੂੰ 30 ਲੱਖ ਰੁਪਏ ਮੁੱਲ ਦੇ ਬਰਾਬਰ ਦੀ ਘੜੀ ਭੇਟ ਕੀਤੀ।

ਇੱਥੇ ਦੱਸਣਾ ਬਣਦਾ ਹੈ ਕਿ ਜੈਕੀ ਸ਼ਰਾਫ ਦੀ ਸੁਨੀਲ ਸ਼ੈੱਟੀ ਨਾਲ ਗੂੜ੍ਹੀ ਮਿੱਤਰਤਾ ਹੈ। ਇਨ੍ਹਾਂ ਦੀਆਂ ਧੀਆਂ ਕ੍ਰਿਸ਼ਨਾ ਸ਼ਰਾਫ ਅਤੇ ਆਥੀਆ ਸ਼ੈੱਟੀ ਵਿਚਕਾਰ ਵੀ ਬਹੁਤ ਪਿਆਰ ਹੈ। ਅਰਜੁਨ ਕਪੂਰ ਵੱਲੋਂ ਡਾਇਮੰਡ ਦਾ ਬਰੇਸਲੈੱਟ ਗਿਫ਼ਟ ਕੀਤਾ ਗਿਆ। ਜਿਸ ਦੀ‌ ਕੀਮਤ 1.5 ਕਰੋੜ ਰੁਪਏ ਦੱਸੀ ਜਾਂਦੀ ਹੈ। ਸਲਮਾਨ ਖ਼ਾਨ ਨੇ ਤੋਹਫ਼ੇ ਦੇ ਤੌਰ ਤੇ ਆਥੀਆ ਸ਼ੈੱਟੀ ਨੂੰ 1.64 ਕਰੋੜ ਰੁਪਏ ਦੀ ਔਡੀ‌ ਦਿੱਤੀ।

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵਿਆਹ ਵਾਲੀ ਜੋੜੀ ਨੂੰ ਬੀ ਐੱਮ ਡਬਲਯੂ ਕਾਰ ਭੇਟ ਕੀਤੀ। ਇਸ ਕਾਰ ਦੀ ਕੀਮਤ 2.17 ਕਰੋੜ ਰੁਪਏ ਹੈ। ਇਸ ਤਰ੍ਹਾਂ ਹੀ ਮਹਿੰਦਰ ਸਿੰਘ ਧੋਨੀ ਵੱਲੋਂ ਤੋਹਫ਼ੇ ਵਿੱਚ 80 ਲੱਖ ਰੁਪਏ ਦੀ ਬਾਈਕ ਵਿਆਹ ਵਾਲੀ ਜੋੜੀ ਨੂੰ ਦਿੱਤੀ ਗਈ। ਵਿਆਹ ਵਿੱਚ ਦੱਖਣੀ ਭਾਰਤ ਦੀ ‌ਤਰਜ‌ ਤੇ ਮਹਿਮਾਨਾਂ ਨੂੰ ਕੇਲੇ ਦੇ ਪੱਤਿਆਂ ਤੇ ਖਾਣਾ ਪਰੋਸਿਆ ਗਿਆ।

Leave a Reply

Your email address will not be published. Required fields are marked *