ਹਰ ਫ਼ਿਲਮੀ ਅਦਾਕਾਰ ਦੇ ਅਲੱਗ ਅਲੱਗ ਦੀਵਾਨੇ ਹਨ ਜੋ ਇਨ੍ਹਾ ਅਦਾਕਾਰਾਂ ਨੂੰ ਹੱਦ ਤੋਂ ਵਧ ਕੇ ਪਿਆਰ ਕਰਦੇ ਹਨ। ਇਹ ਪ੍ਰਸੰਸਕ ਆਪਣੇ ਪਸੰਦੀਦਾ ਅਦਾਕਾਰਾਂ ਦੀ ਇੱਕ ਝਲਕ ਦੇਖਣ ਲਈ ਵੀ ਬੇਤਾਬ ਰਹਿੰਦੇ ਹਨ। ਜਦੋਂ ਇਨ੍ਹਾਂ ਦੀਵਾਨਿਆਂ ਨੂੰ ਇਹ ਆਪਣੇ ਮਨਪਸੰਦ ਫਿਲਮੀ ਅਦਾਕਾਰ ਕਿਧਰੇ ਦਿਖਾਈ ਦਿੰਦੇ ਹਨ ਤਾਂ ਇਹ ਉਨ੍ਹਾਂ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰਦੇ ਹਨ।
ਇਹ ਪ੍ਰਸੰਸਕ ਸੈਲਫੀ ਲੈਣ ਨੂੰ ਆਪਣੀ ਬਹੁਤ ਵੱਡੀ ਪ੍ਰਾਪਤੀ ਸਮਝਦੇ ਹਨ ਹਾਲਾਂਕਿ ਇਹ ਵੀ ਸਚਾਈ ਹੈ ਕਿ ਇਨ੍ਹਾਂ ਅਦਾਕਾਰਾਂ ਨੂੰ ਮਹੱਤਵ ਉਨ੍ਹਾਂ ਦੇ ਪ੍ਰਸੰਸਕਾਂ ਕਾਰਨ ਹੀ ਮਿਲਦਾ ਹੈ। ਜੇਕਰ ਉਨ੍ਹਾਂ ਨੂੰ ਕੋਈ ਪਸੰਦ ਹੀ ਨਾ ਕਰੇ ਤਾਂ ਉਨ੍ਹਾਂ ਦਾ ਮਹੱਤਵ ਆਪਣੇ ਆਪ ਹੀ ਪ੍ਰਭਾਵਹੀਣ ਹੋ ਕੇ ਰਹਿ ਜਾਂਦਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਅੱਜਕੱਲ੍ਹ ਬਹੁਤ ਚਰਚਾ ਵਿੱਚ ਹੈ।
ਵੀਡੀਓ ਵਿੱਚ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਨਜ਼ਰ ਆਉਂਦੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਦੇਖ ਕੇ ਉਨ੍ਹਾਂ ਨਾਲ ਸੈਲਫੀ ਲੈਣਾ ਚਾਹੁੰਦੇ ਹਨ। ਉਹ ਰਣਬੀਰ ਕਪੂਰ ਨਾਲ ਸੈਲਫੀ ਲੈਣ ਲਈ ਖੜ੍ਹ ਜਾਂਦੇ ਹਨ। ਸਾਰੇ ਖੁਸ਼ ਦਿਖਾਈ ਦਿੰਦੇ ਹਨ।
ਇਹ ਵਿਅਕਤੀ ਇੱਕ ਵਾਰ ਤਾਂ ਸੈਲਫੀ ਲੈ ਲੈਂਦਾ ਹੈ ਪਰ ਜਦੋਂ ਉਹ ਦੁਬਾਰਾ ਫੇਰ ਸੈਲਫੀ ਲੈਂਦਾ ਹੈ ਤਾਂ ਰਣਬੀਰ ਕਪੂਰ ਉਸ ਦੇ ਹੱਥੋਂ ਮੋਬਾਈਲ ਲੈ ਕੇ ਪਿੱਛੇ ਵੱਲ ਸੁੱਟ ਦਿੰਦੇ ਹਨ। ਕੀ ਰਣਬੀਰ ਕਪੂਰ ਨੂੰ ਦੁਬਾਰਾ ਸੈਲਫੀ ਲੈਣਾ ਪਸੰਦ ਨਹੀਂ ਆਇਆ ਜਾਂ ਉਹ ਕਿਸੇ ਹੋਰ ਗੱਲੋੰ ਨਰਾਜ਼ ਹੋ ਗਏ?
ਇਹ ਤਾਂ ਰਣਬੀਰ ਕਪੂਰ ਜਾਨਣ। ਅਸੀਂ ਇਸ ਬਾਰੇ ਕੁਝ ਨਹੀਂ ਜਾਣਦੇ ਪਰ ਵੱਖ ਵੱਖ ਵਿਅਕਤੀ ਇਸ ਬਾਰੇ ਆਪਣੇ ਵੱਖ ਵੱਖ ਵਿਚਾਰ ਪ੍ਰਗਟ ਕਰ ਰਹੇ ਹਨ। ਕੁਝ ਵਿਅਕਤੀ ਦਾਅਵਾ ਕਰ ਰਹੇ ਹਨ ਕਿ ਇਹ ਕਿਸੇ ਐਡ ਦੀ ਵੀਡੀਓ ਹੈ। ਜਦਕਿ ਕਈ ਵਿਅਕਤੀ ਰਣਬੀਰ ਕਪੂਰ ਦੁਆਰਾ ਅਜਿਹਾ ਕੀਤੇ ਜਾਣ ਕਾਰਨ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ।
View this post on Instagram
ਜੇਕਰ ਕਿਸੇ ਅਦਾਕਾਰ ਦੁਆਰਾ ਆਪਣੇ ਪ੍ਰਸੰਸਕ ਨਾਲ ਇਸ ਤਰਾਂ ਦਾ ਸਲੂਕ ਕੀਤਾ ਜਾਵੇਗਾ ਤਾਂ ਪ੍ਰਸੰਸਕਾਂ ਦਾ ਨਿਰਾਸ਼ ਹੋਣਾ ਕੁਦਰਤੀ ਹੈ ਪਰ ਸਾਡਾ ਚੈਨਲ ਕਿਸੇ ਵੀ ਸਚਾਈ ਦਾ ਦਾਅਵਾ ਨਹੀਂ ਕਰਦਾ। ਜਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਇਹ ਇੱਕ ਸਕ੍ਰਿਪਟਿਡ ਸੀਨ ਹੈ।