ਸੜਕ ਹਾਦਸੇ ਚ 5 ਦੋਸਤਾਂ ਨਾਲ ਵਾਪਰ ਗਿਆ ਵੱਡਾ ਭਾਣਾ, 2 ਜਾਣਿਆਂ ਦੀ ਮੌਕੇ ਤੇ ਹੋਈ ਮੋਤ

ਸਰਦੀ ਦਾ ਮੌਸਮ ਹੈ ਅਤੇ ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ। ਇਹ ਧੁੰਦ ਹਾ ਦ ਸਿ ਆਂ ਦਾ ਕਾਰਨ ਬਣਦੀ ਹੈ। ਇਸ ਕਰਕੇ ਹੀ ਟ੍ਰੈਫਿਕ ਪੁਲਿਸ ਦੁਆਰਾ ਵਾਹਨ ਚਾਲਕਾਂ ਨੂੰ ਵਾਰ-ਵਾਰ ਸਲਾਹ ਦਿੱਤੀ ਜਾਂਦੀ ਹੈ ਕਿ ਵਾਹਨਾਂ ਦੀ ਰਫ਼ਤਾਰ ਘੱਟ ਰੱਖੀ ਜਾਵੇ ਤਾਂ ਕਿ ਸੜਕ ਹਾ ਦ ਸਿ ਆਂ ਤੋਂ ਬਚਿਆ ਜਾ ਸਕੇ। ਬੱਲੂਆਣਾ ਮਲੋਟ ਰੋਡ ਤੇ ਵਾਪਰੇ ਇੱਕ ਹਾ ਦ ਸੇ ਵਿੱਚ ਮੌਕੇ ਤੇ ਹੀ 2 ਜਾਨਾਂ ਚਲੇ ਜਾਣ ਅਤੇ 3 ਵਿਅਕਤੀਆਂ ਦੇ ਸੱ ਟਾਂ ਲੱਗਣ ਦੀ ਘਟਨਾ ਵਾਪਰੀ ਹੈ। ਮਿਲੀ ਜਾਣਕਾਰੀ ਮੁਤਾਬਕ ਇੱਕ ਕਾਰ ਮਲੋਟ ਵੱਲੋਂ ਬੜੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ।

ਇਸ ਕਾਰ ਵਿੱਚ 5 ਵਿਅਕਤੀ ਸਵਾਰ ਸਨ। ਜਦੋਂ ਇਹ ਕਾਰ ਬੱਲੂਆਣਾ ਨੇੜੇ ਪਹੁੰਚੀ ਤਾਂ ਤੇਜ਼ ਰਫ਼ਤਾਰ ਹੋਣ ਕਾਰਨ ਸੰਤੁਲਨ ਗੁਆ ਕੇ ਡਿਵਾਈਡਰ ਟੱਪ ਗਈ ਅਤੇ ਸੜਕ ਦੇ ਦੂਜੇ ਪਾਸੇ ਜਾ ਪਹੁੰਚੀ। ਉਸ ਸਮੇਂ ਦੂਜੇ ਪਾਸੇ ਇਕ ਮਿੰਨੀ ਬੱਸ ਆ ਰਹੀ ਸੀ। ਇਸ ਤਰ੍ਹਾਂ ਮਿੰਨੀ ਬੱਸ ਅਤੇ ਕਾਰ ਵਿਚਕਾਰ ਟੱਕਰ ਹੋ ਗਈ। ਟੱਕਰ ਇੰਨੀ ਜ਼ੋਰ ਨਾਲ ਹੋਈ ਕਿ ਕਾਰ ਦੇ ਪਰਖਚੇ ਉਡ ਗਏ। ਕਾਰ ਵਿੱਚ ਸਵਾਰ 2 ਵਿਅਕਤੀ ਤਾਂ ਮੌਕੇ ਤੇ ਹੀ ਅੱਖਾਂ ਮੀਟ ਗਏ। ਬਾਕੀ 3 ਕਾਰ ਸਵਾਰਾਂ ਨੂੰ ਬਠਿੰਡਾ ਵਿਖੇ ਹ ਸ ਪ ਤਾ ਲ ਵਿੱਚ ਪਹੁੰਚਾਇਆ ਗਿਆ।

ਬੱਸ ਦਾ ਵੀ ਨੁ ਕ ਸਾ ਨ ਹੋਇਆ ਹੈ। ਬੱਸ ਵਿੱਚ ਬੈਠੀਆਂ ਕੁਝ ਸਵਾਰੀਆਂ ਨੂੰ ਵੀ ਸੱ ਟਾਂ ਲੱਗੀਆਂ ਹਨ। ਇਤਲਾਹ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਹਾਲਾਤ ਦੀ ਜਾਣਕਾਰੀ ਹਾਸਲ ਕੀਤੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾ ਦ ਸੇ ਕਾਰਨ 2 ਘਰਾਂ ਦੇ ਚਿਰਾਗ ਬੁਝ ਗਏ। ਕਾਰ ਸਵਾਰਾਂ ਦੀ ਪਛਾਣ ਨਹੀਂ ਹੋ ਸਕੀ। ਹਾ ਦ ਸਿ ਆਂ ਤੋਂ ਬਚਾਅ ਲਈ ਵਾਹਨਾਂ ਦੀ ਸਪੀਡ ਘੱਟ ਰੱਖੀ ਜਾਣੀ ਚਾਹੀਦੀ ਹੈ

ਅਤੇ ਆਵਾਜਾਈ ਦੇ ਨਿਯਮਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਉੱਤਰੀ ਭਾਰਤ ਵਿੱਚ ਅੱਜ ਕਲ੍ਹ ਖੂਬ ਸਰਦੀ ਪੈ ਰਹੀ ਹੈ। ਰਹਿੰਦੀ ਕਸਰ ਧੁੰਦ ਪੂਰੀ ਕਰੀ ਜਾ ਰਹੀ ਹੈ। ਇਸ ਲਈ ਜਿੱਥੋਂ ਤੱਕ ਹੋ ਸਕੇ ਸਫ਼ਰ ਕਰਨ ਤੋਂ ਪਰਹੇਜ਼ ਕੀਤਾ ਜਾਵੇ। ਜੇਕਰ ਜਾਣਾ ਬਹੁਤ ਜ਼ਰੂਰੀ ਹੈ ਤਾਂ ਵਾਹਨ ਦੀ ਰਫ਼ਤਾਰ ਸੀਮਤ ਰੱਖੀ ਜਾਵੇ ਕਿਉਂਕਿ ਮਨੁੱਖੀ ਜ਼ਿੰਦਗੀ ਬਹੁਤ ਕੀਮਤੀ ਹੈ।

Leave a Reply

Your email address will not be published. Required fields are marked *