ਬਾਲੀਵੁੱਡ ਦੇ ਸੁਪਰਸਟਾਰ ਰਹੇ ਅਮਿਤਾਭ ਬੱਚਨ ਬਾਰੇ ਅਸੀਂ ਜਾਣਦੇ ਹਾਂ ਕਿ ਕ੍ਰਿਕਟ ਉਨ੍ਹਾਂ ਦੀ ਮਨਪਸੰਦ ਖੇਡ ਹੈ ਪਰ ਇਹ ਸ਼ਾਇਦ ਹਰ ਕਿਸੇ ਨੂੰ ਨਹੀਂ ਪਤਾ ਕਿ ਅਮਿਤਾਭ ਬੱਚਨ ਦੀ ਫੁਟਬਾਲ ਖੇਡ ਵਿੱਚ ਵੀ ਡੂੰਘੀ ਦਿਲਚਸਪੀ ਹੈ। ਇਸੇ ਲਈ ਤਾਂ ਪਿਛਲੇ ਦਿਨੀਂ ਸਾਉਦੀ ਅਰਬ ਦੀ ਰਾਜਧਾਨੀ ਰਿਆਦ ਵਿੱਚ ਹੋਏ
ਫੁਟਬਾਲ ਮੈਚ ਵਿੱਚ ਉਨ੍ਹਾਂ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਸੱਦਿਆ ਗਿਆ ਸੀ। ਇਹ ਸੱਦਾ ਉਨ੍ਹਾਂ ਨੂੰ ਸਾਉਦੀ ਅਰਬ ਵੱਲੋਂ ਮਿਲਿਆ ਸੀ। ਇਸ ਮੈਚ ਵਿੱਚ ਫਰਾਂਸ ਦੇ ਕਲੱਬ ਪੈਰਿਸ ਸੇਂਟ ਜਰਮਨ (ਪੀ ਐੱਸ ਜੀ) ਦੀ ਟੀਮ ਅਤੇ ਸਾਉਦੀ ਅਰਬ ਦੇ 2 ਕਲੱਬਾਂ ਅਲ ਨਸਰ ਅਤੇ ਅਲ ਹਿਲਾਲ ਦੀ ਸਾਂਝੀ ਟੀਮ ਸੀ। ਪੈਰਿਸ ਸੇਂਟ ਜਰਮਨ ਨਾਲ ਸਬੰਧਤ ਨਿਓਨਲ ਮੇਸੀ ਅਤੇ ਬ੍ਰਾਜ਼ੀਲ ਦੇ ਕ੍ਰਿਸਟੀਆਨੋ ਰੋਨਾਲਡੋ ਦੀ ਟੱਕਰ ਸੀ।
ਇਨ੍ਹਾਂ ਦੋਵੇਂ ਫੁਟਬਾਲ ਸਿਤਾਰਿਆਂ ਨਾਲ ਅਮਿਤਾਭ ਬੱਚਨ ਦੀ ਮੁਲਾਕਾਤ ਹੋਈ। ਇਨ੍ਹਾਂ ਦੋਵੇਂ ਪ੍ਰਸਿੱਧ ਖਿਡਾਰੀਆਂ ਤੋਂ ਬਿਨਾਂ ਅਮਿਤਾਭ ਬੱਚਨ ਬ੍ਰਾਜ਼ੀਲ ਦੇ ਨੇਮਾਰ ਜੂਨੀਅਰ ਅਤੇ ਫਰਾਂਸ ਦੇ ਕਿਲਿਅਨ ਅੰਮਬਾਪੇ ਨੂੰ ਵੀ ਮਿਲੇ। ਇਨ੍ਹਾਂ ਦੀ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਆ ਚੁੱਕੀਆਂ ਹਨ। ਜਿਨ੍ਹਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਅਮਿਤਾਭ ਬੱਚਨ ਦੀ ਸਿਰਫ
ਫ਼ਿਲਮਾਂ ਵਿੱਚ ਹੀ ਦਿਲਚਸਪੀ ਨਹੀਂ ਹੈ ਸਗੋਂ ਉਹ ਕ੍ਰਿਕਟ ਦੇ ਨਾਲ ਨਾਲ ਫੁਟਬਾਲ ਖੇਡ ਨੂੰ ਵੀ ਪਿਆਰ ਕਰਦੇ ਹਨ। ਉਨ੍ਹਾਂ ਦਾ ਵਿਸ਼ਵ ਪ੍ਰਸਿੱਧ ਖਿਡਾਰੀਆਂ ਨਾਲ ਮੁਲਾਕਾਤਾਂ ਕਰਨ ਪਿੱਛੇ ਵੀ ਇਹੋ ਕਾਰਨ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਮਹੀਨੇ ਮੇਸੀ ਦੀ ਟੀਮ ਨੇ ਫਰਾਂਸ ਨੂੰ ਹਰਾ ਕੇ ਵਿਸ਼ਵ ਕੱਪ ਜਿੱਤ ਲਿਆ ਸੀ।