ਸੂਬਾ ਪੁਲਿਸ ਜਨਤਾ ਦੀ ਜਾਨ ਮਾਲ ਦੀ ਰਾਖੀ ਲਈ ਹੈ ਪਰ ਇੱਕ ਪੁਲਿਸ ਮੁਲਾਜ਼ਮ ਨੇ ਇੱਕ ਮਹਿਲਾ ਪੁਲਿਸ ਮੁਲਾਜ਼ਮ ਦੀ ਜਾਨ ਲੈਣ ਦੀ ਕੋਝੀ ਹਰਕਤ ਕੀਤੀ ਹੈ। ਬਾਅਦ ਵਿੱਚ ਉਸ ਨੇ ਆਪਣੀ ਵੀ ਜਾਨ ਦੇ ਦਿੱਤੀ। ਮਾਮਲਾ ਫਿਰੋਜ਼ਪੁਰ ਦਾ ਹੈ। ਜਿੱਥੇ ਅਮਨਦੀਪ ਕੌਰ ਨਾਮ ਦੀ ਮਹਿਲਾ ਪੁਲਿਸ ਮੁਲਾਜ਼ਮ ਛਾਉਣੀ ਵਿੱਚ ਡਿਊਟੀ ਕਰਦੀ ਸੀ।
ਉਹ ਛੂਛਕ ਪਿੰਡ ਦੀ ਰਹਿਣ ਵਾਲੀ ਸੀ ਅਤੇ ਇੱਕ ਬੱਚੀ ਦੀ ਮਾਂ ਸੀ। ਜਦੋਂ ਰਾਤ ਨੂੰ ਉਹ ਡਿਊਟੀ ਤੋਂ ਪੁਲਿਸ ਲਾਈਨ ਵੱਲ ਨੂੰ ਆਪਣੀ ਐਕਟਿਵਾ ਤੇ ਜਾ ਰਹੀ ਸੀ ਤਾਂ ਪਿੱਛੋਂ ਗੁਰਸੇਵਕ ਸਿੰਘ ਨਾਮ ਦਾ ਵਿਅਕਤੀ ਸਵਿਫਟ ਕਾਰ ਤੇ ਸਵਾਰ ਹੋ ਕੇ ਆਇਆ। ਗੁਰਸੇਵਕ ਸਿੰਘ ਪਿੰਡ ਨਾਰੰਗ ਕੇ ਸਿਆਲ ਦਾ ਰਹਿਣ ਵਾਲਾ ਸੀ ਅਤੇ ਪੰਜਾਬ ਪੁਲਿਸ ਵਿੱਚ ਹੀ ਕਾਂਸਟੇਬਲ ਵਜੋਂ ਤਾਇਨਾਤ ਸੀ।
ਪਹਿਲਾਂ ਤਾਂ ਗੁਰਸੇਵਕ ਸਿੰਘ ਨੇ ਆਪਣੀ ਸਵਿਫਟ ਕਾਰ ਅਮਨਦੀਪ ਕੌਰ ਦੀ ਐਕਟਿਵਾ ਨਾਲ ਟਕਰਾਅ ਦਿੱਤੀ। ਜਦੋਂ ਅਮਨਦੀਪ ਕੌਰ ਡਿੱਗ ਪਈ ਤਾਂ ਗੁਰਸੇਵਕ ਸਿੰਘ ਨੇ ਆਪਣੀ ਸਰਕਾਰੀ ਗੰ ਨ ਨਾਲ ਅਮਨਦੀਪ ਕੋਰ ਤੇ 5 ਵਾਰ ਕੀਤੇ। ਜਿਸ ਨਾਲ ਉਹ ਮੌਕੇ ਤੇ ਹੀ ਸਦਾ ਦੀ ਨੀਂਦ ਸੌਂ ਗਈ।
ਇਸ ਤੋਂ ਬਾਅਦ ਗੁਰਸੇਵਕ ਸਿੰਘ ਮੌਕੇ ਤੋਂ ਭੱਜ ਗਿਆ ਅਤੇ ਅੱਗੇ ਜਾ ਕੇ ਰਸਤੇ ਵਿੱਚ ਹੀ ਖੁਦ ਤੇ ਗਲੀ ਚਲਾ ਕੇ ਆਪਣੀ ਜਾਨ ਦੇ ਦਿੱਤੀ। ਗੁਰਸੇਵਕ ਸਿੰਘ ਦੀ ਮਿਰਤਕ ਦੇਹ ਮੋਗਾ ਪੁਲਿਸ ਨੇ ਹਸਪਤਾਲ ਪਹੁੰਚਾ ਦਿੱਤੀ। ਗੁਰਸੇਵਕ ਸਿੰਘ ਦੁਆਰਾ ਅਜਿਹਾ ਕਦਮ ਚੁੱਕੇ ਜਾਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।
ਇੱਕ ਹੀ ਵਿਭਾਗ ਹੋਣ ਕਾਰਨ ਹੋ ਸਕਦਾ ਹੈ ਦੋਵਾਂ ਦੀ ਆਪਸ ਵਿੱਚ ਜਾਣ ਪਛਾਣ ਹੋਵੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦੀ ਜਾਂਚ ਤੋਂ ਬਾਅਦ ਹੀ ਮਾਮਲੇ ਦੀ ਸਚਾਈ ਦਾ ਪਤਾ ਲੱਗ ਸਕੇਗਾ। ਅਮਨਦੀਪ ਕੌਰ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਆਪਣੀ ਬੇਟੀ ਨੂੰ ਬਹੁਤ ਪਿਆਰ ਕਰਦੀ ਸੀ। ਉਸ ਨਾਲ ਫੋਨ ਤੇ ਗੱਲ ਕਰਦੀ ਰਹਿੰਦੀ ਸੀ। ਅਜੇ 2 ਦਿਨ ਪਹਿਲਾਂ ਹੀ ਅਮਨਦੀਪ ਕੌਰ ਆਪਣੀ ਬੇਟੀ ਨੂੰ ਘਰ ਛੱਡ ਕੇ ਗਈ ਸੀ ਅਤੇ ਖਾਣਾ ਖਾ ਕੇ ਗਈ ਸੀ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ।