ਹਰ ਮੁਲਕ ਦੇ ਆਪਣੇ ਵੱਖਰੇ ਵੱਖਰੇ ਕਾਨੂੰਨ ਹਨ। ਜਿਨ੍ਹਾਂ ਮੁਤਾਬਕ ਉੱਥੋਂ ਦਾ ਪ੍ਰਬੰਧ ਚੱਲਦਾ ਹੈ। ਕਈ ਵਿਕਸਤ ਮੁਲਕਾਂ ਵਿੱਚ ਆਪਣੇ ਨਾਗਰਿਕਾਂ ਨੂੰ ਵਿਸ਼ੇਸ਼ ਸਹੂਲਤਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ। ਅਸੀਂ ਤੁਹਾਨੂੰ ਬੇਲਾਰੂਸ ਸਰਕਾਰ ਦੁਆਰਾ ਆਪਣੇ ਨਾਗਰਿਕਾਂ ਨੂੰ ਦਿੱਤੀ ਜਾਣ ਵਾਲੀ ਇੱਕ ਸਹੂਲਤ ਬਾਰੇ ਦੱਸਣ ਜਾ ਰਹੇ ਹਾਂ। ਇਹ ਕਹਾਣੀ ਇੱਕ ਭਾਰਤੀ ਨੌਜਵਾਨ ਮਿਥਿਲੇਸ਼ ਅਤੇ ਉਸ ਦੀ ਪਤਨੀ ਲੀਜਾ ਦੀ ਹੈ।
ਮਿਥਿਲੇਸ਼ ਮੁੰਬਈ ਦਾ ਰਹਿਣ ਵਾਲਾ ਹੈ। ਜੋ ਕਿ ਟਰੈਵਲ ਬਲਾਗਰ ਹੈ। ਮਿਥਿਲੇਸ਼ ਦਾ ਇੱਕ ਯੂ ਟਿਊਬ ਚੈਨਲ ਹੈ। ਜਿਸ ਦੇ ਲਗਭਗ 9 ਲੱਖ ਸਬਸਕ੍ਰਾਈਬਰ ਹਨ। ਜੋ ਜਾਣਕਾਰੀ ਅਸੀਂ ਤੁਹਾਨੂੰ ਦੇ ਰਹੇ ਹਾਂ, ਉਹ ਮਿਥਿਲੇਸ਼ ਨੇ ਆਪਣੇ ਚੈਨਲ ਰਾਹੀਂ ਸਾਂਝੀ ਕੀਤੀ ਹੈ। ਜਿਸ ਮੁਤਾਬਕ ਮਾਰਚ 2021 ਵਿੱਚ ਮਿਥਿਲੇਸ਼ ਨੂੰ ਰੂਸ ਜਾਣ ਦਾ ਮੌਕਾ ਮਿਲਿਆ।
ਇੱਕ ਦਿਨ ਉਹ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਬੇਲਾਰੂਸ ਗਏ। ਜਿੱਥੇ ਉਨ੍ਹਾਂ ਦੀ ਮੁਲਾਕਾਤ ਇੱਕ ਲੜਕੀ ਲੀਜਾ ਨਾਲ ਹੋਈ। ਲੀਜਾ ਰੂਸੀ ਭਾਸ਼ਾ ਜਾਣਦੀ ਸੀ, ਜਦ ਕਿ ਮਿਥਿਲੇਸ਼ ਨੂੰ ਅੰਗਰੇਜ਼ੀ ਭਾਸ਼ਾ ਦਾ ਗਿਆਨ ਸੀ। ਇਸ ਕਰਕੇ ਉਹ ਦੋਵੇਂ ਇੱਕ ਦੁਭਾਸ਼ੀਏ ਰਾਹੀਂ ਆਪਸ ਵਿੱਚ ਗੱਲਬਾਤ ਕਰਦੇ ਸਨ। ਇਸ ਤਰ੍ਹਾਂ ਲੀਜਾ ਅਤੇ ਮਿਥਿਲੇਸ਼ ਦੀ ਦੋਸਤੀ ਹੋ ਗਈ।
ਇੱਕ ਦਿਨ ਮਿਥਿਲੇਸ਼ ਨੇ ਲੀਜਾ ਅੱਗੇ ਵਿਆਹ ਦੀ ਪੇਸ਼ਕਸ਼ ਰੱਖੀ। ਜੋ ਲੀਜਾ ਨੇ ਸਵੀਕਾਰ ਕਰ ਲਈ। ਇਸ ਤਰ੍ਹਾਂ ਇਨ੍ਹਾਂ ਦਾ ਵਿਆਹ ਹੋ ਗਿਆ। ਦੋਵੇਂ ਪਤੀ ਪਤਨੀ ਬੇਲਾਰੂਸ ਵਿੱਚ ਹੀ ਰਹਿੰਦੇ ਹਨ। ਅਜੇ 2 ਮਹੀਨੇ ਪਹਿਲਾਂ ਹੀ ਲੀਜਾ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਬੱਚੇ ਦੇ ਜਨਮ ਤੋਂ ਬਾਅਦ ਉੱਥੋਂ ਦੀ ਸਰਕਾਰ ਨੇ ਬੱਚੇ ਦੇ ਪਾਲਣ ਪੋਸ਼ਣ ਲਈ ਬੱਚੇ ਦੇ ਮਾਤਾ ਪਿਤਾ ਨੂੰ 1 ਲੱਖ 28 ਹਜ਼ਾਰ ਰੁਪਏ ਦਾ ਚੈੱਕ ਦਿੱਤਾ।
ਇਸ ਤੋਂ ਬਿਨਾਂ 3 ਸਾਲ ਤੱਕ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੋਰ ਮਿਲਣਗੇ। ਇਹ ਰਕਮ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਹੁੰਦੀ ਰਹੇਗੀ। ਇੱਥੇ ਦੱਸਣਾ ਬਣਦਾ ਹੈ ਕਿ ਇਸ ਲਈ ਸ਼ਰਤ ਇਹ ਹੈ ਕਿ ਬੱਚੇ ਦੇ ਮਾਤਾ ਪਿਤਾ ਬੇਲਾਰੂਸ ਵਿੱਚ ਰਹਿੰਦੇ ਹੋਣੇ ਚਾਹੀਦੇ ਹਨ।
ਬੱਚੇ ਦੇ ਜਨਮ ਤੋਂ ਬਾਅਦ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਮਿਥਿਲੇਸ਼ ਦੇ ਪਿਤਾ ਵੀ ਭਾਰਤ ਤੋਂ ਬੇਲਾਰੂਸ ਪਹੁੰਚ ਗਏ ਹਨ। ਉਨ੍ਹਾਂ ਦੀ ਤਸਵੀਰ ਵੀ ਪਰਿਵਾਰ ਨਾਲ ਦੇਖੀ ਜਾ ਸਕਦੀ ਹੈ।