2 ਜਵਾਕਾਂ ਦੀ ਮਾਂ ਨੇ ਬਾਡੀ ਬਿਲਡਿੰਗ ਚ ਗੱਡੇ ਝੰਡੇ, ਸਾਰੇ ਪਾਸੇ ਹੋ ਰਹੀ ਚਰਚਾ

ਔਰਤਾਂ ਨੇ ਹਰ ਖੇਤਰ ਵਿੱਚ ਸਫਲਤਾ ਦੇ ਝੰਡੇ ਗੱਡੇ ਹਨ। ਭਾਵੇਂ ਉਹ ਵਿੱਦਿਆ ਦਾ ਖੇਤਰ ਹੋਵੇ, ਭਾਵੇਂ ਰਾਜਨੀਤੀ ਦਾ ਅਤੇ ਭਾਵੇਂ ਸਪੋਰਟਸ ਦਾ। ਮੁੱਕਦੀ ਗੱਲ ਹਰ ਖੇਤਰ ਵਿੱਚ ਔਰਤਾਂ ਦੀ ਸਰਦਾਰੀ ਹੈ। ਅੱਜ ਅਸੀਂ ਗੱਲ ਕਰਦੇ ਹਾਂ ਪ੍ਰਿਆ ਦੇ। ਜਿਸ ਨੇ ਬਾਡੀ ਬਿਲਡਿੰਗ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਪ੍ਰਿਆ ਰਾਜਸਥਾਨ ਦੇ ਬੀਕਾਨੇਰ ਨਾਲ ਸਬੰਧਤ ਹੈ। ਉਹ 2 ਬੱਚਿਆਂ ਦੀ ਮਾਂ ਹੈ। ਪ੍ਰਿਆ ਨੇ 39ਵੀਂ ਵਿਸ਼ਵ ਪੱਧਰੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿੱਚ ਮੈਡਲ

ਹਾਸਲ ਕਰਕੇ ਆਪਣੇ ਮੁਲਕ ਦਾ ਨਾਮ ਰੌਸ਼ਨ ਕੀਤਾ। ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਕਈ ਮੁਲਕਾਂ ਦੇ ਪ੍ਰਤੀਯੋਗੀ ਪਹੁੰਚੇ ਹੋਏ ਸਨ। ਪ੍ਰਿਆ ਨੂੰ ਰਾਜ ਪੱਧਰੀ ਮੁਕਾਬਲਿਆਂ ਵਿੱਚ 3 ਵਾਰ ਮਿਸ ਰਾਜਸਥਾਨ ਬਣਨ ਦਾ ਮਾਣ ਹਾਸਲ ਹੈ। ਉਸ ਨੇ ਨੈਸ਼ਨਲ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿੱਚ ਕਈ ਵਾਰ ਇਨਾਮ ਜਿੱਤਿਆ। ਉਹ 2 ਵਾਰ ਅੰਤਰਰਾਸ਼ਟਰੀ ਪੱਧਰ ਤੇ ਵੀ ਮੈਡਲ ਜਿੱਤਣ ਵਿੱਚ ਕਾਮਯਾਬ ਰਹੀ ਹੈ। ਉਸ ਨੂੰ ਮਾਣ ਹੈ ਕਿ ਉਸ ਨੇ ਆਪਣੇ ਮੁਲਕ ਲਈ ਮੈਡਲ ਲਿਆ ਹੈ।

ਉਸ ਦੀ ਇੱਛਾ ਉਲੰਪਿਕ ਅਤੇ ਯੂਨੀਵਰਸ ਮੁਕਾਬਲੇ ਵਿੱਚ ਹਿੱਸਾ ਲੈਣ ਦੀ ਹੈ। ਪ੍ਰਿਆ 2 ਬੱਚਿਆਂ ਦੀ ਮਾਂ ਹੈ। ਉਹ ਆਪਣੀ ਸਫਲਤਾ ਪਿੱਛੇ ਆਪਣੀ ਧੀ ਦਾ ਵੱਡਾ ਯੋਗਦਾਨ ਮੰਨਦੀ ਹੈ ਕਿਉਂਕਿ ਉਸ ਦੀ ਧੀ ਉਸ ਦਾ ਬਹੁਤ ਸਾਥ ਦਿੰਦੀ ਹੈ। ਘਰ ਵਿੱਚ ਪ੍ਰਿਆ ਪਰੰਪਰਾਵਾਦੀ ਸੂਟ ਅਤੇ ਸਾੜ੍ਹੀ ਪਹਿਨਦੀ ਹੈ। ਉਹ ਚਾਹੁੰਦੀ ਹੈ ਕਿ ਔਰਤ ਨੂੰ ਅੱਗੇ ਵਧਦੇ ਹੋਏ ਆਪਣਾ ਰਸਤਾ ਖੁਦ ਬਣਾਉਣਾ ਚਾਹੀਦਾ ਹੈ। ਔਰਤਾਂ ਨੂੰ ਭਟਕਣਾ ਨਹੀਂ ਚਾਹੀਦਾ।

ਉਨ੍ਹਾਂ ਦੀ ਮਿਹਨਤ ਸਦਕਾ ਉਨ੍ਹਾਂ ਨੂੰ ਇੱਕ ਦਿਨ ਜ਼ਰੂਰ ਕਾਮਯਾਬੀ ਹਾਸਲ ਹੋਵੇਗੀ। ਭਾਵੇਂ ਅਜੇ ਤੱਕ ਸਰਕਾਰ ਨੇ ਪ੍ਰਿਆ ਦੀ ਕੋਈ ਮਦਦ ਨਹੀਂ ਕੀਤੀ ਪਰ ਫੇਰ ਵੀ ਉਹ ਅੱਗੇ ਵਧਦੇ ਰਹਿਣ ਦਾ ਇਰਾਦਾ ਰੱਖਦੀ ਹੈ। ਉਹ ਚਾਹੁੰਦੀ ਹੈ ਕਿ ਉਹ ਉਲੰਪਿਕ ਅਤੇ ਯੂਨੀਵਰਸ ਮੁਕਾਬਲੇ ਵਿੱਚ ਜ਼ਰੂਰ ਹਿੱਸਾ ਲਵੇ। ਪ੍ਰਿਆ ਜਿਸ ਸਿਦਕ ਨਾਲ ਅੱਗੇ ਵਧ ਰਹੀ ਹੈ, ਉਸ ਤੋਂ ਜਾਪਦਾ ਹੈ ਕਿ ਉਸ ਨੂੰ ਜ਼ਰੂਰ ਸਫਲਤਾ ਮਿਲੇਗੀ।

Leave a Reply

Your email address will not be published. Required fields are marked *