2 ਸਾਲ ਪਹਿਲਾਂ ਮਿਸ ਯੂਨੀਵਰਸ ਬਨਣ ਵਾਲੀ ਪੰਜਾਬਣ ਦੀਆਂ ਇਹ ਫੋਟੋਆਂ ਦੇਖ ਉੱਡ ਜਾਣਗੇ ਹੋਸ਼

ਮਨੁੱਖੀ ਸਰੀਰ ਨੂੰ ਕਦੋਂ ਕਿਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਜਾਵੇ? ਕੁਝ ਨਹੀਂ ਕਿਹਾ ਜਾ ਸਕਦਾ। ਅਜਿਹਾ ਹੀ ਹੋਇਆ ਹੈ ਪਿਛਲੇ ਸਮੇਂ ਮਿਸ ਯੂਨੀਵਰਸ ਚੁਣੀ ਜਾਣ ਵਾਲੀ ਹਰਨਾਜ਼ ਕੌਰ ਸੰਧੂ ਨਾਲ। ਇਹ 70ਵੀਂ ਪ੍ਰਤੀਯੋਗਤਾ ਦਸੰਬਰ ਮਹੀਨੇ ਇਜ਼ਰਾਈਲ ਵਿੱਚ ਹੋਈ ਸੀ। ਉਸ ਸਮੇਂ ਇਸ 21 ਸਾਲਾ ਲੜਕੀ ਦੀ ਸੁੰਦਰਤਾ ਦੀ ਚਰਚਾ ਹੋ ਰਹੀ ਸੀ।

ਉਸ ਨੂੰ ਬਹੁਤ ਪਤਲੀ ਖਿਆਲ ਕੀਤਾ ਜਾ ਰਿਹਾ ਸੀ ਪਰ ਅੱਜ ਉਸ ਨੂੰ ਮੋਟੀ ਸਮਝਿਆ ਜਾਣ ਲੱਗਾ ਹੈ। ਉਸ ਦਾ ਵਜ਼ਨ ਵਧ ਜਾਣ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਹੋਣ ਲੱਗੀਆਂ ਹਨ ਪਰ ਇਸ ਵਿੱਚ ਹਰਨਾਜ਼ ਕੌਰ ਸੰਧੂ ਦਾ ਕੋਈ ਦੋਸ਼ ਨਹੀਂ ਕਿਉਂਕਿ ਇਹ ਸਭ ਤਾਂ ਉਸ ਨੂੰ ਸੀਲੀਏਕ ਹੋ ਜਾਣ ਕਾਰਨ ਹੋਇਆ ਹੈ। ਇਹ ਸਥਿਤੀ ਉਨ੍ਹਾਂ ਇਨਸਾਨਾਂ ਲਈ ਬਣਦੀ ਹੈ, ਜਿਨ੍ਹਾਂ ਨੂੰ ਕਣਕ, ਜੌਂ ਅਤੇ ਰਾਈ ਮਾਫ਼ਕ ਨਹੀਂ ਹਨ।

ਇਨ੍ਹਾਂ ਤਿੰਨਾਂ ਵਿੱਚ ਗਲੂਟੋਨ ਦੀ ਮਾਤਰਾ ਹੁੰਦੀ ਹੈ। ਜਿਸ ਦੀ ਵਰਤੋਂ ਕਾਰਨ ਕਈਆਂ ਦੇ ਸਰੀਰ ਤੇ ਨਾਂਹਪੱਖੀ ਅਸਰ ਪੈਂਦਾ ਹੈ। ਇਸ ਦੇ ਅਸਰ ਨਾਲ ਦਸਤ ਲੱਗੇ ਸਕਦੇ ਹਨ। ਥਕਾਵਟ ਮਹਿਸੂਸ ਹੋ ਸਕਦੀ ਹੈ। ਵਜ਼ਨ ਘਟਣ, ਸੋਜ਼ਸ਼, ਜੀਅ ਮਚ ਲਾਉਣ, ਉ ਲ ਟੀ ਅਤੇ ਕਬਜ਼ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਬਚਾਅ ਲਈ ਕਣਕ, ਜੌਂ,

ਰਾਈ ਅਤੇ ਬੀਅਰ ਦੀ ਵਰਤੋਂ ਕਰਨ ਤੋਂ ਪਰਹੇਜ਼ ਕੀਤਾ ਜਾਵੇ। ਇਸ ਦੀ ਬਜਾਏ ਫ਼ਲ, ਸਬਜ਼ੀਆਂ, ਮਾਸ, ਆਂਡਾ, ਦੁੱਧ ਅਤੇ ਫਲੀਆਂ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ। ਮਿਸ ਯੂਨੀਵਰਸ ਚੁਣੇ ਜਾਣ ਤੋਂ ਪਹਿਲਾਂ ਹਰਨਾਜ਼ ਸੰਧੂ ਫੇਮਿਨਾ ਮਿਸ ਇੰਡੀਆ 2019 ਪ੍ਰਤੀਯੋਗਤਾ ਦੇ ਟਾਪ 12 ਵਿੱਚ ਵੀ ਰਹਿ ਚੁੱਕੀ ਹੈ।

Leave a Reply

Your email address will not be published. Required fields are marked *