ਅੱਜ ਕੱਲ੍ਹ ਤਾਂ ਕੋਈ ਇਨਸਾਨ ਆਪਣੀ ਇੱਛਾ ਅਨੁਸਾਰ ਮਰਦ ਤੋਂ ਔਰਤ ਅਤੇ ਔਰਤ ਤੋਂ ਮਰਦ ਵੀ ਬਣ ਸਕਦਾ ਹੈ। ਝਾਂਸੀ ਵਿੱਚ ਇੱਕ ਅਜਿਹਾ ਮਾਮਲਾ ਮੀਡੀਆ ਵਿੱਚ ਆਇਆ ਹੈ। ਜੋ ਉਲਝ ਜਾਣ ਕਾਰਨ ਅਦਾਲਤ ਤੱਕ ਪਹੁੰਚ ਗਿਆ ਹੈ। ਇਹ ਮਾਮਲਾ ਇੱਕ ਲੜਕੀ ਦੁਆਰਾ ਸਰਜਰੀ ਕਰਵਾ ਕੇ ਮਰਦ ਬਣਨ ਅਤੇ ਉਸ ਦੀ ਦੋਸਤ ਲੜਕੀ ਦੁਆਰਾ ਉਸ ਨੂੰ ਧੋ-ਖਾ ਦੇਣ ਨਾਲ ਜੁੜਿਆ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਸਨਾ ਖਾਨ ਬਬੀਨਾ ਦੇ ਖੈਲਾਰ ਨਾਲ ਸਬੰਧਤ ਹੈ। ਉਸ ਦੀ ਡਿਊਟੀ ਕਿਸੇ ਮੁਢਲੇ ਸਿਹਤ ਕੇਂਦਰ ਵਿੱਚ ਏ ਐੱਨ ਐਮ ਵਜੋਂ ਲੱਗੀ ਹੋਈ ਸੀ। 2016 ਵਿੱਚ ਉਸ ਦੇ ਨਾਲ ਉਸੇ ਹੀ ਮਕਾਨ ਵਿੱਚ ਸੋਨਲ ਸ਼੍ਰੀ ਵਾਸਤਵ ਨਾਂ ਦੀ ਲੜਕੀ ਵੀ ਰਹਿੰਦੀ ਸੀ। ਦੋਵਾਂ ਦੀ ਆਪਸ ਵਿੱਚ ਗੂੜ੍ਹੀ ਦੋਸਤੀ ਹੋ ਗਈ। ਦੋਵਾਂ ਦਾ ਇੱਕ ਦੂਜੀ ਬਿਨਾਂ ਮਨ ਨਹੀਂ ਸੀ ਲੱਗਦਾ।
10 ਅਗਸਤ 2017 ਨੂੰ ਕਿਸੇ ਕਾਰਨ ਸਨਾ ਖਾਨ ਨੂੰ ਮਕਾਨ ਖਾਲੀ ਕਰਨਾ ਪੈ ਗਿਆ ਪਰ ਸੋਨਲ ਦਾ ਇਕੱਲੀ ਦਾ ਮਨ ਨਹੀਂ ਲੱਗਿਆ। ਉਹ ਵੀ ਮਕਾਨ ਛੱਡ ਕੇ ਸਨਾ ਕੋਲ ਚਲੀ ਗਈ। ਦੋਵੇਂ ਫਿਰ ਇਕੱਠੀਆਂ ਰਹਿਣ ਲੱਗ ਪਈਆਂ ਪਰ ਕਿਹਾ ਜਾ ਰਿਹਾ ਹੈ ਕਿ ਸੋਨਲ ਦੇ ਪਰਿਵਾਰ ਨੂੰ ਇਹ ਪਸੰਦ ਨਹੀਂ ਸੀ। ਉਨ੍ਹਾਂ ਨੇ ਥਾਣੇ ਦਰਖ਼ਾਸਤ ਦੇ ਦਿੱਤੀ।
18 ਸਤੰਬਰ 2017 ਨੂੰ ਦੋਵੇਂ ਕੁੜੀਆਂ ਨੇ ਥਾਣੇ ਵਿੱਚ ਇਕਰਾਰਨਾਮਾ ਕਰ ਲਿਆ ਅਤੇ ਲਿਵ ਇਨ ਰਿਲੇਸ਼ਨ ਵਿੱਚ ਰਹਿਣ ਲੱਗੀਆਂ। ਕੁਝ ਸਮੇਂ ਬਾਅਦ ਸਨਾ ਦੇ ਮਨ ਵਿੱਚ ਮਰਦ ਬਣਨ ਦਾ ਵਿਚਾਰ ਆਇਆ। ਉਸ ਨੇ ਹਸਪਤਾਲ ਜਾ ਕੇ ਇਹ ਤਬਦੀਲੀ ਕਰਵਾ ਲਈ। ਇਸ ਕੰਮ ਵਿੱਚ ਡਾਕਟਰਾਂ ਨੂੰ 10 ਘੰਟੇ ਦਾ ਸਮਾਂ ਲੱਗਾ।
ਇਸ ਤਰ੍ਹਾਂ ਜੂਨ 2020 ਵਿੱਚ ਸਨਾ ਲੜਕੀ ਤੋਂ ਲੜਕਾ ਬਣ ਗਈ ਅਤੇ ਉਸ ਨੇ ਆਪਣਾ ਨਾਂ ਸੁਹੇਲ ਖ਼ਾਨ ਰੱਖ ਲਿਆ। ਜਦੋਂ 2022 ਵਿੱਚ ਸੋਨਲ ਇੱਕ ਹਸਪਤਾਲ ਵਿੱਚ ਨੌਕਰੀ ਕਰਦੀ ਸੀ ਤਾਂ ਉਸ ਨੂੰ ਉਥੇ ਕੰਮ ਕਰਦੇ ਲੜਕੇ ਨਾਲ ਪਿਆਰ ਹੋ ਗਿਆ। ਸੋਨਲ ਦੇ ਬਦਲੇ ਤੇਵਰ ਦੇਖ ਸੁਹੇਲ ਖ਼ਾਨ ਨੇ ਉਸ ਨੂੰ ਨੌਕਰੀ ਛੱਡਣ ਲਈ ਕਿਹਾ ਪਰ ਉਹ ਨਾ ਮੰਨੀ ਅਤੇ ਸੁਹੇਲ ਨੂੰ ਹੀ ਛੱਡ ਗਈ।
ਸੁਹੇਲ ਅਦਾਲਤ ਚਲਾ ਗਿਆ। ਸੋਨਲ ਦੇ ਅਦਾਲਤ ਪੇਸ਼ ਨਾ ਹੋਣ ਕਰਕੇ ਅਦਾਲਤ ਦੇ ਹੁਕਮਾਂ ਤੇ ਬਬੀਨਾ ਪੁਲਿਸ ਨੇ ਸੋਨਲ ਨੂੰ ਫੜ ਕੇ 18 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ। ਅਦਾਲਤ ਨੇ ਸੋਨਲ ਨੂੰ ਜ਼ਮਾਨਤ ਦੇ ਦਿੱਤੀ ਹੈ।