3 ਸਕੇ ਗਰੀਬ ਭੈਣ ਭਰਾ ਬਣੇ ਪੀ ਸੀ ਐੱਸ ਅਫਸਰ

ਅਸੀਂ ਆਮ ਹੀ ਸੁਣਦੇ ਹਾਂ ਕਿ ਮਿਹਨਤ ਸਫਲਤਾ ਦੀ ਕੁੰਜੀ ਹੈ। ਭਾਵ ਸਖ਼ਤ ਮਿਹਨਤ ਕਰਕੇ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਬਸ ਜ਼ਰੂਰਤ ਹੈ ਤਾਂ ਦ੍ਰਿੜ ਇਰਾਦੇ ਦੀ। ਸਖ਼ਤ ਮਿਹਨਤ ਕਰਨ ਵਾਲੇ ਇੱਕ ਦਿਨ ਆਪਣੀ ਮੰਜ਼ਿਲ ਤੇ ਪਹੁੰਚ ਹੀ ਜਾਂਦੇ ਹਨ। ਉਨ੍ਹਾਂ ਦੇ ਰਸਤੇ ਦੀਆਂ ਰੁਕਾਵਟਾਂ ਆਪਣੇ ਆਪ ਹਟਦੀਆਂ ਜਾਂਦੀਆਂ ਹਨ। ਇਸ ਦੀ ਉਦਾਹਰਨ ਦੇਖਣ ਨੂੰ ਮਿਲੀ ਕੇਂਦਰੀ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਕਹਾਰਾ ਇਲਾਕੇ ਵਿੱਚ।

ਜਿੱਥੇ ਇੱਕ ਗਰੀਬ ਪਰਿਵਾਰ ਦੇ 3 ਬੱਚਿਆਂ ਨੇ ਜੰਮੂ ਕਸ਼ਮੀਰ ਦੀ ਪੀ ਸੀ ਐੱਸ ਦੀ ਪ੍ਰੀਖਿਆ ਪਾਸ ਕੀਤੀ ਹੈ। ਇਨ੍ਹਾਂ ਵਿੱਚੋਂ 2 ਲੜਕੀਆਂ ਹਨ ਅਤੇ ਇੱਕ ਲੜਕਾ। ਲੜਕੀਆਂ ਹੂਮਾ ਅਤੇ ਇਫਰਾ ਵੱਡੀਆਂ ਹਨ, ਜਦਕਿ ਲੜਕਾ ਸੁਹੇਲ ਛੋਟਾ ਹੈ। ਸਭ ਤੋਂ ਵੱਡੀ ਲੜਕੀ ਹੂਮਾ ਹੈ। ਜਿਨ੍ਹਾਂ ਹਾਲਾਤਾਂ ਵਿੱਚ ਇਨ੍ਹਾਂ ਤਿੰਨਾਂ ਬੱਚਿਆਂ ਨੇ ਸਫਲਤਾ ਹਾਸਲ ਕੀਤੀ ਹੈ, ਉਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।

ਇਨ੍ਹਾਂ ਤਿੰਨੇ ਭੈਣ ਭਰਾਵਾਂ ਕੋਲ ਪੜ੍ਹਨ ਲਈ ਇੱਕ ਹੀ ਕਿਤਾਬ ਸੀ। ਜਿਸ ਕਰਕੇ ਪ੍ਰੀਖਿਆ ਦੀ ਤਿਆਰੀ ਕਰਨੀ ਵੀ ਸੌਖਾ ਕੰਮ ਨਹੀਂ ਸੀ। ਪਰਿਵਾਰ ਦੀ ਆਰਥਿਕ ਹਾਲਤ ਵੀ ਕੋਈ ਸੰਤੋਖਜਨਕ ਨਹੀਂ ਸੀ। ਪਿਤਾ ਮਨੂਰ ਅਹਿਮਦ ਵਾਣੀ ਦੀ ਇੱਕ ਮਹੀਨੇ ਦੀ ਆਮਦਨ ਲਗਭਗ 15-20 ਹਜ਼ਾਰ ਰੁਪਏ ਹੈ। ਉਹ ਮਜ਼ਦੂਰ ਠੇਕੇਦਾਰ ਹਨ। ਇਨ੍ਹਾਂ ਦੇ ਘਰ ਦੇ ਸਿਰਫ 3 ਕਮਰੇ ਹਨ।

ਹੂਮਾ ਅਤੇ ਸੁਹੇਲ ਨੇ ਪਹਿਲੀ ਕੋਸ਼ਿਸ਼ ਵਿੱਚ ਹੀ ਇਹ ਸਿਵਲ ਸੇਵਾ ਪ੍ਰੀਖਿਆ ਪਾਸ ਕਰ ਲਈ, ਜਦਕਿ ਇਫਰਾ ਨੂੰ ਇੱਕ ਵਾਰ ਫੇਰ ਕੋਸ਼ਿਸ਼ ਕਰਨੀ ਪਈ। ਸੁਹੇਲ ਨੇ 111ਵਾਂ, ਹੂਮਾ ਨੇ 117ਵਾਂ ਅਤੇ ਇਫਰਾ ਨੇ 143ਵਾਂ ਸਥਾਨ ਹਾਸਲ ਕੀਤਾ ਹੈ। ਸੁਹੇਲ ਪੁਲਿਸ ਦੀ ਨੌਕਰੀ ਕਰਨੀ ਚਾਹੁੰਦਾ ਹੈ। ਜਦਕਿ ਹੂਮਾ ਅਤੇ ਇਫਰਾ ਪ੍ਰਸ਼ਾਸ਼ਨਿਕ ਸਰਵਿਸ ਨੂੰ ਤਰਜੀਹ ਦਿੰਦੀਆਂ ਹਨ।

ਉਹ ਔਰਤ ਵਰਗ ਲਈ ਕੁਝ ਕਰਨ ਦੀ ਇੱਛਾ ਰੱਖਦੀਆਂ ਹਨ। ਆਪਣੇ ਮਾਤਾ ਪਿਤਾ ਦੇ ਸੁਪਨੇ ਸਾਕਾਰ ਕਰਨ ਦੀ ਕੋਸ਼ਿਸ਼ ਵਿੱਚ ਤਿੰਨੇ ਭੈਣ ਭਰਾਵਾਂ ਨੇ ਖੂਬ ਮਿਹਨਤ ਕੀਤੀ। ਮਾਤਾ ਪਿਤਾ ਨੂੰ ਵੀ ਆਪਣੇ ਬੱਚਿਆਂ ਤੇ ਮਾਣ ਹੈ। ਹਰ ਕੋਈ ਇਸ ਪਰਿਵਾਰ ਨੂੰ ਵਧਾਈਆਂ ਦੇ ਰਿਹਾ ਹੈ। ਆਪਣੀ ਮਿਹਨਤ ਸਦਕਾ ਇਨ੍ਹਾਂ ਨੇ ਇਤਿਹਾਸ ਸਿਰਜ ਦਿੱਤਾ ਹੈ। ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ।

Leave a Reply

Your email address will not be published. Required fields are marked *