ਅਮੀਰ ਖਾਨ ਦੀ ਧੀ ਨਹੀਂ ਹੈ ਕਿਸੇ ਤੋਂ ਘੱਟ, ਦੇਖੋ ਤਸਵੀਰਾਂ

ਜੇਕਰ ਭਾਰਤ ਵਿੱਚ ਕਿਸੇ ਨੂੰ ਪੁੱਛਿਆ ਜਾਵੇ ਕਿ ਕੀ ਉਹ ਅਮੀਰ ਖ਼ਾਨ ਨੂੰ ਜਾਣਦੇ ਹਨ ਤਾਂ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ, ਜੋ ਫ਼ਿਲਮ ਸਟਾਰ ਅਮੀਰ ਖ਼ਾਨ ਨੂੰ ਨਹੀਂ ਜਾਣਦਾ ਹੋਵੇਗਾ।

ਅਮੀਰ ਖ਼ਾਨ ਆਪਣੀ ਇਕ ਤੋਂ ਬਾਅਦ ਇਕ ਸੁਪਰਹਿੱਟ ਫ਼ਿਲਮ ਲਈ ਜਾਣੇ ਜਾਂਦੇ ਹਨ ਪਰ ਇਸ ਆਰਟੀਕਲ ਵਿੱਚ ਅਸੀਂ ਅਮੀਰ ਖ਼ਾਨ ਦੀ ਗੱਲ ਨਹੀਂ, ਸਗੋਂ ਉਨ੍ਹਾਂ ਦੀ ਬੇਟੀ ਦੀ ਗੱਲ ਕਰਾਂਗੇ। ਅਮੀਰ ਖ਼ਾਨ ਦੀ ਧੀ ਆਇਰਾ ਖ਼ਾਨ ਵੀ ਸੁਰਖੀਆਂ ਵਿਚ ਛਾਈ ਰਹਿੰਦੀ ਹੈ।

ਆਇਰਾ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਖੂਬ ਅਪਡੇਟਸ ਦਿੰਦੀ ਰਹਿੰਦੀ ਹੈ। ਅੱਜ ਕੱਲ ਆਇਰਾ ਖਾਨ ਦੀਆਂ ਬਹੁਤ ਸਾਰੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਆਇਰਾ ਆਪਣਾ ਜਨਮਦਿਨ ਮਨਾਉਂਦੀ ਨਜਰ ਆ ਰਹੀ ਹੈ।

ਆਇਰਾ ਦੀਆਂ ਇਹ ਤਸਵੀਰਾਂ ਪੁਰਾਣੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਦਿਖਾਈ ਦੇਣ ਵਾਲਾ ਲੜਕਾ ਨੁਪੁਰ ਸ਼ਿਕਰੇ ਆਇਰਾ ਦਾ ਬੁਆਏਫ੍ਰੇਂਡ ਦੱਸਿਆ ਜਾਂਦਾ ਹੈ। ਨੂਪੁਰ ਸ਼ਿਕਰੇ ਪੇਸ਼ੇ ਵਜੋਂ ਇੱਕ ਮਸ਼ਹੂਰ ਨਾਮੀ ਫਿਟਨਸ ਟਰੇਨਰ ਹੈ। ਆਇਰਾ ਦੀ ਨੂਪੁਰ ਨਾਲ ਮੁਲਾਕਾਤ ਕਰੋਨਾ ਕਲ ਦੌਰਾਨ ਲਾਕਡਾਊਨ ਵੇਲੇ ਆਪਣੇ ਹੀ ਘਰ ਵਿਚ ਹੋਈ।

ਜਾਣਕਾਰੀ ਮੁਤਾਬਿਕ ਲਾਕਡਾਊਨ ਸਮੇਂ ਆਇਰਾ ਖਾਨ ਆਪਣੇ ਪਿਤਾ ਅਮੀਰ ਖਾਨ ਨਾਲ ਉਨ੍ਹਾਂ ਦੇ ਘਰ ਵਿਚ ਰਹਿੰਦੀ ਸੀ ਅਤੇ ਨੂਪੁਰ ਆਇਰਾ ਨੂੰ ਫਿੱਟ ਰਹਿਣ ਦੀ ਟਰੇਨਿੰਗ ਦਿੰਦੇ ਸਨ। ਟਰੇਨਿੰਗ ਦੌਰਾਨ ਦੋਵਾਂ ਵਿਚ ਦੋਸਤੀ ਹੋ ਗਈ ਅਤੇ ਜਲਦੀ ਹੀ ਇਹ ਦੋਸਤੀ ਪਿਆਰ ਵਿਚ ਬਦਲ ਗਈ।

ਸ਼ੋਸ਼ਲ ਮੀਡੀਆ ਤੇ ਆਇਰਾ ਨੇ ਜਿਆਦਾਤਰ ਤਸਵੀਰਾਂ ਦੋਵਾਂ ਦੀਆਂ ਇਕੱਠੀਆਂ ਸਾਂਝੀਆਂ ਕੀਤੀਆਂ ਹੋਈਆਂ ਹਨ। ਆਇਰਾ ਦੇ ਸ਼ੋਸ਼ਲ ਮੀਡੀਆ ਤੇ ਲੱਖਾਂ ਫਾਲੋਅਰਜ਼ ਹਨ। ਆਇਰਾ ਦੀ ਖੂਬਸੂਰਤੀ ਅੱਗੇ ਬਾਲੀਵੁੱਡ ਦੀਆਂ ਵੱਡੀਆਂ ਵੱਡੀਆਂ ਹੀਰੋਇਨਾਂ ਵੀ ਫੇਲ ਹੋ ਜਾਂਦੀਆਂ ਹਨ।

ਆਇਰਾ ਦਾ ਜਨਮ 17 ਅਗਸਤ 1997 ਦਾ ਹੈ। ਆਇਰਾ ਨੇ ਆਪਣੀ ਪੜ੍ਹਾਈ ਧੀਰੁਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਅੰਬਾਨੀ ਤੋਂ ਕੀਤੀ। ਸਕੂਲ ਤੋਂ ਬਾਅਦ ਆਇਰਾ ਨੇ ਯੂਨੀਵਰਸਿਟੀ ਕਾਲਜ ਤੋਂ ਆਪਣੀ ਅੱਗੇ ਦੀ ਪੜ੍ਹਾਈ ਕੀਤੀ।

Leave a Reply

Your email address will not be published. Required fields are marked *