ਕੈੰਸਰ ਨੇ ਹੁਣ ਤੱਕ ਕਿੰਨੀਆਂ ਹੀ ਜਾਨਾਂ ਲੈ ਲਈਆਂ ਹਨ। ਦੁਨੀਆਂ ਭਰ ਵਿੱਚ ਜਾਨਾਂ ਜਾਣ ਦਾ ਦੂਜਾ ਵੱਡਾ ਕਾਰਨ ਇਹੋ ਹੈ। ਇਸ ਦੀ ਲਪੇਟ ਵਿੱਚ ਆਉਣ ਕਾਰਨ ਹਰ ਸਾਲ 10 ਮਿਲੀਅਨ ਵਿਅਕਤੀ ਇਸ ਦੁਨੀਆਂ ਨੂੰ ਸਦਾ ਲਈ ਛੱਡ ਜਾਂਦੇ ਹਨ। ਜਿਸ ਕਰਕੇ ਜਨਤਾ ਨੂੰ ਜਾਗਰੂਕ ਕਰਨ ਲਈ ਹਰ ਸਾਲ 4 ਫਰਵਰੀ ਨੂੰ ‘ਵਿਸ਼ਵ ਕੈੰਸਰ ਦਿਵਸ’ ਮਨਾਇਆ ਜਾਂਦਾ ਹੈ।
ਅੱਜ ਅਸੀਂ ਉਨ੍ਹਾਂ ਸੈਲੀਬ੍ਰਿਟੀਜ਼ ਦੀ ਗੱਲ ਕਰਦੇ ਹਾਂ, ਜਿਨ੍ਹਾਂ ਨੇ ਇਸ ਦਾ ਟਾਕਰਾ ਕੀਤਾ। ਇਨ੍ਹਾਂ ਵਿੱਚੋਂ ਕਈਆਂ ਨੇ ਤਾਂ ਇਸ ਤੋਂ ਛੁਟਕਾਰਾ ਪਾ ਲਿਆ ਜਦਕਿ ਕੁਝ ਨੂੰ ਆਪਣੀ ਜਾਨ ਗਵਾਉਣੀ ਪੈ ਗਈ। ਇਹ ਸੈਲੀਬ੍ਰਿਟੀਜ਼ ਬਾਲੀਵੁੱਡ ਅਤੇ ਕ੍ਰਿਕੇਟ ਨਾਲ ਸਬੰਧਿਤ ਹਨ।
2011 ਦੇ ਵਿਸ਼ਵ ਕ੍ਰਿਕੇਟ ਕੱਪ ਤੋਂ ਤੁਰੰਤ ਬਾਅਦ ਭਾਰਤ ਦੇ ਕ੍ਰਿਕੇਟਰ ਯੁਵਰਾਜ ਸਿੰਘ ਨੂੰ ਫੇਫੜਿਆਂ ਦੇ ਕੈੰਸਰ ਦੀ ਪੁਸ਼ਟੀ ਹੋ ਜਾਣ ਤੇ ਉਨ੍ਹਾਂ ਨੇ ਅਮਰੀਕਾ ਪਹੁੰਚ ਕੇ ਡਾਕਟਰੀ ਸਹਾਇਤਾ ਲਈ ਅਤੇ ਮੁੜ ਤੰਦਰੁਸਤ ਹੋ ਗਏ।
ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਦੇ ਪਿਤਾ ਰਾਕੇਸ਼ ਰੋਸ਼ਨ ਨੇ ਡਾਕਟਰੀ ਸਹਾਇਤਾ ਲਈ ਅਤੇ ਇਸ ਤੋਂ ਛੁਟਕਾਰਾ ਪਾ ਲਿਆ।
ਅਦਾਕਾਰਾ ਕਿਰਨ ਖੇਰ ਨੂੰ ਵੀ ਇਸ ਦਾ ਸਾਹਮਣਾ ਕਰਨਾ ਪਿਆ ਹੈ। ਜਦੋਂ ਉਹ ਹਸਪਤਾਲ ਵਿੱਚ ਭਰਤੀ ਸਨ, ਤਾਂ ਵੀ ਉਨ੍ਹਾਂ ਨੇ ਹੌਸਲਾ ਨਹੀਂ ਹਾਰਿਆ। ਉਹ ਕੰਮ ਵੀ ਕਰਦੇ ਰਹੇ ਅਤੇ ਅਖੀਰ ਉਨ੍ਹਾਂ ਨੂੰ ਕਾਮਯਾਬੀ ਮਿਲੀ।
ਬਾਲੀਵੁੱਡ ਅਦਾਕਾਰ ਇਰਫਾਨ ਖਾਨ ਇਸ ਬਾਰੇ ਪਤਾ ਲੱਗਣ ਤੇ 2 ਸਾਲ ਦਵਾਈ ਲੈਂਦੇ ਰਹੇ ਪਰ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ ਅਤੇ ਉਹ ਸਦੀਵੀ ਵਿਛੋੜਾ ਦੇ ਗਏ।
ਤਾਹਿਰਾ ਪਤਨੀ ਆਯੁਸ਼ਮਾਨ ਨੂੰ ਛਾਤੀ ਵਿੱਚ ਕੈੰਸਰ ਹੋਣ ਤੇ ਉਨ੍ਹਾਂ ਦੀ ਸਰਜਰੀ ਕੀਤੀ ਗਈ। ਜਿਸ ਤੋਂ ਬਾਅਦ ਉਹ ਵਧੀਆ ਜ਼ਿੰਦਗੀ ਗੁਜ਼ਾਰ ਰਹੇ ਹਨ।
ਫਿਲਮ ਜਗਤ ਵਿੱਚ ਨਿਵੇਕਲੀ ਪਛਾਣ ਰੱਖਣ ਵਾਲੇ ਰਿਸ਼ੀ ਕਪੂਰ ਨੂੰ 2018 ਵਿੱਚ ਇਸ ਦਾ ਪਤਾ ਲੱਗਾ। ਲਗਭਗ 2 ਸਾਲ ਦਵਾਈ ਖਾਣ ਉਪਰੰਤ 30 ਅਪਰੈਲ 2020 ਨੂੰ ਉਹ ਇਸ ਦੁਨੀਆਂ ਨੂੰ ਛੱਡ ਗਏ। ਉਨ੍ਹਾਂ ਨੇ ਅਮਰੀਕਾ ਤੋਂ ਵੀ ਡਾਕਟਰੀ ਸਹਾਇਤਾ ਲਈ ਸੀ।
ਬਾਲੀਵੁੱਡ ਅਦਾਕਾਰਾ ਸੋਨਾਲੀ ਬੇੰਦਰੇ ਨੇ ਇਸ ਦੀ ਲਪੇਟ ਵਿੱਚ ਆਉਣ ਤੇ ਨਿਊਯਾਰਕ ਤੋਂ ਦਵਾਈ ਲਈ ਅਤੇ ਤੰਦਰੁਸਤ ਹੋ ਗਈ।
ਜਦੋਂ ਸੰਜੇ ਦੱਤ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਫੇਫੜੇ ਇਸ ਦੀ ਲਪੇਟ ਵਿੱਚ ਆ ਗਏ ਹਨ ਤਾਂ ਇੱਕ ਵਾਰੀ ਤਾਂ ਉਨ੍ਹਾਂ ਨੇ ਕੀਮੋ ਕਰਵਾਉਣ ਤੋਂ ਵੀ ਨਾਂਹ ਕਰ ਦਿੱਤੀ ਪਰ ਫੇਰ ਸਲਾਹ ਮੰਨ ਕੇ ਦਵਾਈ ਲਈ ਅਤੇ ਤੰਦਰੁਸਤ ਹੋ ਗਏ।