ਪਿਛਲੇ ਦਿਨੀਂ ਬਾਲੀਵੁੱਡ ਅਦਾਕਾਰ ਸੁਨੀਲ ਸ਼ੈਟੀ ਦੀ ਧੀ ਆਥੀਆ ਸ਼ੈਟੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ। ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸੰਸਕਾਂ ਨੇ ਕਾਫੀ ਸਲਾਹਿਆ ਸੀ। ਇਸ ਤਰਾਂ ਹੀ ਸੈਲੀਬ੍ਰਿਟੀਜ਼ ਸਮੇਂ ਸਮੇਂ ਤੇ ਅਜਿਹੀਆਂ ਅਪਡੇਟਜ਼ ਸਾਂਝੀਆਂ ਕਰਦੇ ਰਹਿੰਦੇ ਹਨ।
ਕਿਸੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਸੋਸ਼ਲ ਮੀਡੀਆ ਇੱਕ ਵਧੀਆ ਅਤੇ ਸਸਤਾ ਮਾਧਿਅਮ ਹੈ। ਪੰਜਾਬੀ ਫਿਲਮ ਇੰਡਸਟਰੀ ਵਿੱਚ ਹਾਰਬੀ ਸੰਘਾ ਇੱਕ ਜਾਣਿਆ ਪਛਾਣਿਆ ਚਿਹਰਾ ਹਨ। ਉਹ ਹੁਣ ਤਕ ਅਨੇਕਾਂ ਹੀ ਫਿਲਮਾਂ ਵਿੱਚ ਆਪਣੀ ਕਲਾ ਦਿਖਾ ਚੁੱਕੇ ਹਨ।
ਜਿੱਥੇ ਹਾਰਬੀ ਸੰਘਾ ਦੇ ਕਮੇਡੀ ਕਿਰਦਾਰ ਨੂੰ ਦੇਖ ਕੇ ਦਰਸ਼ਕ ਹਸ ਹਸ ਕੇ ਲੋਟਪੋਟ ਹੋ ਜਾਂਦੇ ਹਨ, ਉੱਥੇ ਹੀ ਉਨ੍ਹਾਂ ਦੇ ਸੰਜੀਦਾ ਅਤੇ ਨਾਂਹ ਪੱਖੀ ਕਿਰਦਾਰ ਨੂੰ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ।
ਹਾਰਬੀ ਸੰਘਾ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਜੋ ਕਿਸੇ ਵਿਆਹ ਦੀ ਹੈ ,ਇਸ ਵਿਆਹ ਵਾਲੀ ਕੁੜੀ ਨੂੰ ਉਹ ਆਪਣੀ ਭਤੀਜੀ ਕਹਿ ਰਹੇ ਹਨ। ਵੀਡੀਓ ਵਿੱਚ ਹਾਰਬੀ ਸੰਘਾ, ਲਾੜਾ, ਲਾੜੀ ਅਤੇ ਕੁਝ ਹੋਰ ਚਿਹਰੇ ਨਜ਼ਰ ਆ ਰਹੇ ਹਨ।
ਇਨ੍ਹਾਂ ਵਿੱਚ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਵੀ ਸ਼ਾਮਲ ਹਨ। ਹਾਰਬੀ ਸੰਘਾ ਇਨ੍ਹਾ ਸਾਰਿਆਂ ਦੀ ਜਾਣ ਪਛਾਣ ਕਰਵਾਉਂਦੇ ਹੋਏ ਲਾੜੀ ਨੂੰ ਖੂਬ ਸਾਰੀਆਂ ਅਸੀਸਾਂ ਦਿੰਦੇ ਹਨ। ਜਦੋਂ ਉਹ ਵਿਆਹ ਦੀ ਮੁਬਾਰਕਬਾਦ ਦਿੰਦੇ ਹਨ ਤਾਂ ਆਪਣੇ ਮਜ਼ਾਕੀਆ ਲਹਿਜੇ ਨਾਲ ਸਭ ਨੂੰ ਹਸਾ ਦਿੰਦੇ ਹਨ।
ਹਾਰਬੀ ਸੰਘਾ ਦਾ ਜਨਮ ਜ਼ਿਲ੍ਹਾ ਜਲੰਧਰ ਦੇ ਪਿੰਡ ਸੰਘੇ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਸਵਰਨ ਸਿੰਘ ਅਤੇ ਮਾਤਾ ਦਾ ਨਾਂ ਪ੍ਰੀਤਮ ਕੌਰ ਹੈ। ਹਾਰਬੀ ਸੰਘਾ ਪਹਿਲਾਂ ਤਾਂ ਪਿੰਡ ਲਿੱਦਰਾਂ ਦੇ ਸਕੂਲ ਵਿੱਚ ਪੜ੍ਹੇ ਅਤੇ ਫੇਰ ਕਾਲਜ ਦੀ ਪੜ੍ਹਾਈ ਲਈ ਨਕੋਦਰ ਦੇ ਡੀ ਏ ਵੀ ਕਾਲਜ ਵਿੱਚ ਦਾਖਲਾ ਲੈ ਲਿਆ।
ਜੇਕਰ ਹਾਰਬੀ ਸੰਘਾ ਦੇ ਫਿਲਮੀ ਸਫਰ ਦੀ ਗੱਲ ਕੀਤੀ ਜਾਵੇ ਤਾਂ ਇਸ ਮੁਕਾਮ ਤੇ ਪਹੁੰਚਣ ਲਈ ਉਨ੍ਹਾਂ ਨੇ ਲੰਬਾ ਸੰਘਰਸ਼ ਕੀਤਾ ਹੈ। ਉਹ ਜ਼ਮੀਨ ਨਾਲ ਜੁੜੇ ਕਲਾਕਾਰ ਹਨ। ਉਨ੍ਹਾਂ ਨੇ ਆਰਕੈਸਟਰਾ ਨਾਲ ਵੀ ਕੰਮ ਕੀਤਾ ਹੈ।
ਇੱਕ ਜਾਣਕਾਰੀ ਮੁਤਾਬਿਕ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਸਟੇਜ ਤੇ ਕੰਮ ਕੀਤਾ ਤਾਂ ਉਨ੍ਹਾਂ ਨੂੰ ਸਿਰਫ 20 ਰੁਪਏ ਮਿਹਨਤਾਨਾ ਮਿਲਿਆ ਪਰ ਅੱਜ ਉਹ ਲਗਭਗ ਹਰ ਪੰਜਾਬੀ ਫਿਲਮ ਵਿੱਚ ਨਜ਼ਰ ਆਉੰਦੇ ਹਨ। ਹੱਸਣਾ ਰੂਹ ਦੀ ਖੁਰਾਕ ਹੈ।
ਇਸ ਦੌੜ ਭੱਜ ਭਰਭੂਰ ਜ਼ਿੰਦਗੀ ਵਿੱਚ ਹੱਸਣਾ ਵੀ ਸੌਖਾ ਨਹੀਂ। ਆਦਮੀ ਹਰ ਸਮੇਂ ਗਿਣਤੀ ਮਿਣਤੀ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ। ਹਾਰਬੀ ਸੰਘਾ ਵਰਗੇ ਕਲਾਕਾਰ ਸਾਨੂੰ ਹਸਾ ਕੇ ਸਾਡਾ ਮਨੋਰੰਜਨ ਕਰਦੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵਾਇਰਲ ਵੀਡੀਓ
View this post on Instagram