ਇਸ ਲੀਡਰ ਨੇ ਰੰਗੇ ਹੱਥੀਂ ਫੜ ਲਿਆ ਰਿਸ਼ਵਤ ਲੈਂਦਾ ਥਾਣੇਦਾਰ, ਦੇਖੋ ਕਿਵੇਂ ਥਾਣੇ ਚ ਪਾਇਆ ਘੜੀਸਾ

ਸੂਬਾ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਜਨਤਾ ਨੂੰ ਸਾਫ਼ ਸੁਥਰਾ ਪ੍ਰਸ਼ਾਸ਼ਨ ਦਿੱਤਾ ਜਾਵੇਗਾ। ਸਰਕਾਰੀ ਦਫ਼ਤਰਾਂ ਵਿੱਚ ਕੰਮ ਸਮੇਂ ਸਿਰ ਹੋਣਗੇ। ਕੋਈ ਵੀ ਸਰਕਾਰੀ ਅਧਿਕਾਰੀ ਆਮ ਜਨਤਾ ਤੋਂ ਕੰਮ ਕਰਵਾਉਣ ਦੇ ਬਦਲੇ ਪੈਸੇ ਦੀ ਮੰਗ ਨਹੀਂ ਕਰੇਗਾ।

ਜੇਕਰ ਕੋਈ ਸਰਕਾਰੀ ਅਧਿਕਾਰੀ ਅਜਿਹਾ ਕਰਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਪਰ ਜਾਪਦਾ ਹੈ ਸਰਕਾਰੀ ਅਧਿਕਾਰੀ ਸਰਕਾਰ ਦੇ ਹੁਕਮਾਂ ਦੀ ਪ੍ਰਵਾਹ ਨਹੀਂ ਕਰਦੇ। ਇਸ ਦੀ ਉਦਾਹਰਣ ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਕੋਟਲੀ ਸੂਰਤ ਮੱਲ੍ਹੀ ਵਿੱਚ ਦੇਖਣ ਨੂੰ ਮਿਲੀ।

ਜਿੱਥੇ ਲੀਡਰ ਨੇ ਇੱਕ ਏ ਐੱਸ ਆਈ ਨੂੰ 3000 ਰੁਪਏ ਦੀ ਰਕਮ ਸਮੇਤ ਕਾਬੂ ਕਰ ਲਿਆ ਪਰ ਇਹ ਥਾਣੇਦਾਰ ਨੇਤਾ ਤੋਂ ਬਾਂਹ ਛੁਡਾ ਕੇ ਥਾਣੇ ਦੇ ਪਿੱਛੇ ਦੌੜ ਗਿਆ। ਉਸ ਨੇ ਇਹ ਰਕਮ ਇੱਕ ਪੜਛੱਤੀ ਤੇ ਸੁੱਟ ਦਿੱਤੀ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।

ਜਿਸ ਮੁਤਾਬਕ ਇੱਕ ਪਿੰਡ ਦੇ ਰਹਿਣ ਵਾਲੇ ਗਰੀਬ ਮਜ਼ਦੂਰ ਬਲਵਿੰਦਰ ਸਿੰਘ ਦੇ ਪੁੱਤਰ ਦੀ ਹਾਈਕੋਰਟ ਤੋਂ ਜ਼ਮਾਨਤ ਮਨਜ਼ੂਰ ਹੋਈ ਸੀ। ਉਸ ਨੂੰ ਸ਼ਾਮਲ ਤਫਤੀਸ਼ ਕਰਨਾ ਸੀ। ਜਿਸ ਦੇ ਬਦਲੇ ਥਾਣੇਦਾਰ ਨੇ 5 ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ 3 ਹਜ਼ਾਰ ਰੁਪਏ ਵਿੱਚ ਇਨ੍ਹਾਂ ਦੀ ਗੱਲ ਮੁੱਕ ਗਈ।

ਬਲਵਿੰਦਰ ਸਿੰਘ ਨੇ ਪੈਸੇ ਦੇਣ ਤੋਂ ਪਹਿਲਾਂ ਮਾਮਲਾ ਨੇਤਾ ਦੇ ਧਿਆਨ ਵਿੱਚ ਲਿਆ ਦਿੱਤਾ। ਉਸ ਨੇ ਥਾਣੇਦਾਰ ਨੂੰ ਜਿਹੜੇ ਨੋਟ ਦੇਣੇ ਸਨ, ਉਨ੍ਹਾਂ ਦੀ ਫੋਟੋ ਸਟੈਟ ਕਰਵਾ ਕੇ ਕਾਪੀ ਨੇਤਾ ਨੂੰ ਸੌਂਪ ਦਿੱਤੀ ਅਤੇ ਨੋਟ ਥਾਣੇਦਾਰ ਨੂੰ ਦੇ ਦਿੱਤੇ।

ਯੋਜਨਾ ਅਨੁਸਾਰ ਨੇਤਾ ਨੇ ਉਸੇ ਸਮੇਂ ਥਾਣੇ ਵਿੱਚ ਐੰਟਰੀ ਕੀਤੀ ਅਤੇ ਥਾਣੇਦਾਰ ਨੂੰ ਨੋਟਾਂ ਬਾਰੇ ਪੁੱਛਿਆ ਪਰ ਥਾਣੇਦਾਰ ਦਾ ਜਵਾਬ ਸੀ ਕਿ ਉਸ ਨੇ ਕਿਸੇ ਤੋਂ ਨੋਟ ਨਹੀਂ ਲਏ। ਨੇਤਾ ਤੋਂ ਹੱਥ ਛੁਡਾ ਕੇ ਥਾਣੇਦਾਰ ਭੱਜ ਲਿਆ। ਉਸ ਨੇ ਪੈਸੇ ਇੱਕ ਪੜਛੱਤੀ ਤੇ ਸੁੱਟ ਦਿੱਤੇ। ਇਸ ਤੋਂ ਬਾਅਦ ਨੇਤਾ ਨੇ ਥਾਣਾ ਮੁਖੀ ਨੂੰ ਫੋਨ ਕੀਤਾ ਪਰ ਥਾਣਾ ਮੁਖੀ ਛੁੱਟੀ ਤੇ ਸਨ।

ਡੀਐੱਸਪੀ ਨੂੰ ਫੋਨ ਕੀਤਾ ਤਾਂ ਉਹ ਵੀ ਛੁੱਟੀ ਉੱਤੇ ਸਨ। ਜ਼ਿਲ੍ਹਾ ਪੁਲਿਸ ਮੁਖੀ ਦੀ ਬਦਲੀ ਹੋ ਜਾਣ ਕਾਰਨ ਉਹ ਚਲੇ ਗਏ। ਫੇਰ ਨੇਤਾ ਐੱਸ ਪੀ (ਐੱਚ) ਨੂੰ ਫੋਨ ਕਰਕੇ ਉਨ੍ਹਾਂ ਦੀ ਉਡੀਕ ਵਿੱਚ ਬੈਠ ਗਏ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

ਇਸ ਤੋਂ ਇਲਾਵਾ ਦੂਜਾ ਮਾਮਲਾ ਮੋਗਾ ਦੇ ਥਾਣਾ ਬੱਧਨੀ ਕਲਾਂ ਦੇ ਪੁਲਿਸ ਚੌਕੀ ਇੰਚਾਰਜ ਨਾਲ ਜੁੜਿਆ ਹੋਇਆ ਹੈ। ਜਿਸ ਤੇ 50 ਹਜ਼ਾਰ ਰੁਪਏ ਕਿਸੇ ਤੋਂ ਲੈਣ ਦੇ ਦੋਸ਼ ਲੱਗੇ ਹਨ। ਪਤਾ ਲੱਗਾ ਹੈ ਕਿ 2021 ਵਿੱਚ ਇਸ ਥਾਣੇਦਾਰ ਨੇ ਅਮਲ ਪਦਾਰਥ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਫੜਿਆ ਸੀ।

ਕਿਹਾ ਜਾ ਰਿਹਾ ਹੈ ਕਿ ਇਸ ਥਾਣੇਦਾਰ ਨੇ ਫੜੇ ਗਏ ਵਿਅਕਤੀ ਨੂੰ ਛੱਡਣ ਦੇ ਬਦਲੇ ਉਸ ਦੇ ਪਿਤਾ ਤੋਂ 50 ਹਜ਼ਾਰ ਰੁਪਏ ਲੈ ਲਏ ਪਰ ਫੇਰ ਵੀ ਫੜੇ ਗਏ ਵਿਅਕਤੀ ਤੇ ਅਕਸਾਈਜ ਐਕਟ ਅਧਿਨ ਮਾਮਲਾ ਦਰਜ ਕਰ ਦਿੱਤਾ। ਫੜੇ ਗਏ ਵਿਅਕਤੀ ਦੇ ਪਿਤਾ ਦੀ ਦਰਖਾਸਤ ਤੇ ਮੋਗਾ ਦੇ ਐੱਸ ਪੀ (ਡੀ) ਦੁਆਰਾ ਮਾਮਲੇ ਦੀ ਜਾਂਚ ਕੀਤੀ ਗਈ। ਅਖੀਰ ਜਾਂਚ ਉਪਰੰਤ ਥਾਣੇਦਾਰ ਤੇ ਮਾਮਲਾ ਦਰਜ ਹੋ ਗਿਆ ਹੈ।

Leave a Reply

Your email address will not be published. Required fields are marked *