ਕਈ ਦਿਨਾਂ ਤੋਂ ਅੰਮ੍ਰਿਤਪਾਲ ਸਿੰਘ ਵਾਲਾ ਅਜਨਾਲਾ ਥਾਣੇ ਵਾਲਾ ਅਤੇ ਮੋਹਾਲੀ ਤੋਂ ਇੱਕ ਨੌਜਵਾਨ ਦੀਆਂ ਉੰਗਲਾਂ ਅਲੱਗ ਕਰ ਦੇਣ ਵਾਲਾ ਮਾਮਲਾ ਮੀਡੀਆ ਦੀਆਂ ਸੁਰਖੀਆਂ ਵਿੱਚ ਹਨ।
ਮੋਹਾਲੀ ਤੋਂ ਇੱਕ ਨੌਜਵਾਨ ਨੂੰ 2 ਨੌਜਵਾਨ ਫੜਕੇ ਲੈ ਗਏ ਸਨ ਅਤੇ ਫੇਰ ਤਿੱਖੀ ਚੀਜ਼ ਦੀ ਵਰਤੋਂ ਕਰਕੇ ਇਸ ਨੌਜਵਾਨ ਦੀਆਂ ਉੰਗਲਾਂ ਵੱਖ ਕਰ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਇਹ ਕੰਮ ਕਰਨ ਵਾਲੇ ਮੌਕੇ ਤੋਂ ਦੌੜ ਗਏ ਸਨ।

ਜਿਸ ਨੌਜਵਾਨ ਦੀਆਂ ਉੰਗਲਾਂ ਅਲੱਗ ਕੀਤੀਆਂ ਗਈਆਂ ਸਨ, ਪਹਿਲਾਂ ਉਸ ਨੂੰ ਮੋਹਾਲੀ ਵਿੱਚ ਹੀ ਹਸਪਤਾਲ ਲਿਜਾਇਆ ਗਿਆ ਸੀ। ਉੱਥੋਂ ਉਸ ਨੂੰ ਪੀ ਜੀ ਆਈ ਭੇਜ ਦਿੱਤਾ ਗਿਆ ਸੀ।
ਮਾਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲੀ ਸੀ। ਜਿਸ ਨੌਜਵਾਨ ਨਾਲ ਇਹ ਧੱਕਾ ਹੋਇਆ ਸੀ, ਉਸ ਦੀ ਮਾਂ ਇਨਸਾਫ਼ ਦੀ ਮੰਗ ਕਰ ਰਹੀ ਸੀ। ਦੂਜੇ ਪਾਸੇ ਜਨਤਾ ਵੀ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕਰ ਰਹੀ ਸੀ।

ਹੁਣ ਮੋਹਾਲੀ ਪੁਲਿਸ ਨੇ ਇਸ ਮਾਮਲੇ ਲਈ ਜ਼ਿੰਮੇਵਾਰ 2 ਵਿਅਕਤੀ ਕਾਬੂ ਕਰ ਲਏ ਹਨ। ਇਹ ਦੋਵੇਂ ਭੂਪੀ ਰਾਣਾ ਗੈੱਗਸਟਰ ਗਰੁੱਪ ਨਾਲ ਸਬੰਧਿਤ ਦੱਸੇ ਜਾਂਦੇ ਹਨ। ਪਤਾ ਲੱਗਾ ਹੈ ਕਿ ਸੀ ਆਈ ਏ ਟੀਮ ਨੇ ਇਨ੍ਹਾਂ ਦਾ ਪਿੱਛਾ ਕੀਤਾ।
ਸ਼ੰਭੂ ਬਾਰਡਰ ਵੱਲ ਇਨ੍ਹਾਂ ਦਾ ਪੁਲਿਸ ਨਾਲ ਮੁਕਾਬਲਾ ਹੋ ਗਿਆ। ਇਸ ਮੁਕਾਬਲੇ ਵਿੱਚ ਇੱਕ ਨੌਜਵਾਨ ਦੇ ਪੈਰ ਤੇ ਗਲੀ ਲੱਗ ਗਈ। ਜਿਸ ਸਦਕਾ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਪੁਲਿਸ ਦੀ ਇਹ ਵੱਡੀ ਪ੍ਰਾਪਤੀ ਸਮਝੀ ਜਾ ਰਹੀ ਹੈ।

ਪੰਜਾਬ ਦੇ ਲੋਕ ਇਸ ਕੰਮ ਲਈ ਪੁਲਿਸ ਦੀ ਰੱਜਕੇ ਤਾਰੀਫ ਕਰ ਰਹੇ ਹਨ। ਸ਼ੋਸ਼ਲ ਮੀਡੀਆ ਤੇ ਲੋਕ ਪੁਲਿਸ ਤੋਂ ਇਸ ਤਰੀਕੇ ਦੀ ਕਾਰਵਾਈ ਦੀ ਮੰਗ ਕਰ ਰਹੇ ਹਨ। ਕੀ ਪੁਲਿਸ ਹੁਣ ਗੈਂਗਸਟਰਾਂ ਖਿਲਾਫ ਸਖਤ ਰੁੱਖ ਅਖਤਿਆਰ ਕਰੇਗੀ? ਇਹ ਤਾਂ ਆਉਣ ਵਾਲੇ ਸਮੇਂ ਚ ਹੀ ਦੇਖਣ ਨੂੰ ਮਿਲੇਗਾ।