ਕਿਸੇ ਨੂੰ ਹਸਾਉਣਾ ਵੀ ਇੱਕ ਕਲਾ ਹੈ। ਇਹ ਹਰ ਕਿਸੇ ਦੇ ਵਸ ਦੀ ਗੱਲ ਨਹੀਂ। ਅੱਜ ਦੇ ਹਾਲਾਤਾਂ ਵਿੱਚ ਜਦੋਂ ਹਰ ਕੋਈ ਕਿਸੇ ਨਾ ਕਿਸੇ ਮਸਲੇ ਵਿੱਚ ਘਿਰਿਆ ਹੋਇਆ ਹੈ ਤਾਂ ਅਜਿਹੇ ਵਿਅਕਤੀਆਂ ਨੂੰ ਹਸਾਉਣਾ ਕੋਈ ਸੌਖਾ ਨਹੀਂ ਹੈ। ਦਰਸ਼ਕਾਂ ਨੂੰ ਹਸਾਉਣ ਲਈ ਕਲਾਕਾਰਾਂ ਨੂੰ ਪਤਾ ਨਹੀਂ ਕੀ ਕੀ ਕਰਨਾ ਪੈਂਦਾ ਹੈ।
ਜਿਵੇਂ ਕਿ ਕਪਿਲ ਸ਼ਰਮਾ ਸ਼ੋਅ ਵਿੱਚ ‘ਚੰਦੂ ਚਾਹ ਵਾਲਾ’ ਵੱਲੋਂ ਕੀਤਾ ਜਾਂਦਾ ਹੈ। ਇਸ ਸ਼ੋਅ ਵਿੱਚ ਉਨ੍ਹਾਂ ਦਾ ਕਾਫੀ ਮਜ਼ਾਕ ਉਡਾਇਆ ਜਾਂਦਾ ਹੈ। ਸ਼ੋਅ ਵਿੱਚ ਇਸ ਤਰਾਂ ਮਹਿਸੂਸ ਹੁੰਦਾ ਹੈ, ਜਿਵੇਂ ‘ਚੰਦੂ ਚਾਹ ਵਾਲਾ’ ਨਾ-ਮਾਤਰ ਹੀ ਪੜ੍ਹੇ ਲਿਖੇ ਹੋਣ ਪਰ ਇਹ ਗੱਲ ਸੱਚ ਨਹੀਂ ਹੈ।
ਸਚਾਈ ਤਾਂ ਇਹ ਹੈ ਕਿ ਉਨ੍ਹਾਂ ਨੇ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਹੋਈ ਹੈ। ਉਨ੍ਹਾਂ ਦਾ ਅਸਲ ਨਾਂ ਚੰਦਨ ਪ੍ਰਭਾਕਰ ਹੈ। ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਉਹ ਇਸ ਤਰਾਂ ਨਜ਼ਰ ਆਉਂਦੇ ਹਨ। ਕਈ ਸਾਲਾਂ ਤੋਂ ਕਪਿਲ ਸ਼ਰਮਾ ਅਤੇ ਚੰਦਨ ਪ੍ਰਭਾਕਰ ਮਿਲ ਕੇ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ।
ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਕਰਕੇ ਚੰਦਨ ਪ੍ਰਭਾਕਰ ‘ਗਰੇਟ ਇੰਡੀਅਨ ਲਾਫਟਰ ਚੈਲੇੰਜ’ ਸ਼ੋਅ ਨਾਲ ਜੁੜ ਗਏ। ਜਿੱਥੇ ਉਨ੍ਹਾਂ ਨੂੰ ਆਪਣੀ ਕਲਾ ਨੂੰ ਨਿਖਾਰਨ ਦਾ ਮੌਕਾ ਮਿਲਿਆ। ਇੱਥੇ ਕਪਿਲ ਸ਼ਰਮਾ ਵੀ ਉਨ੍ਹਾਂ ਦੇ ਨਾਲ ਕੰਮ ਕਰਦੇ ਸਨ।
ਇਸ ਤੋਂ ਬਾਅਦ ਜਦੋਂ ਕਪਿਲ ਸ਼ਰਮਾ ਨੇ 2013 ਵਿੱਚ ‘ਕਮੇਡੀ ਨਾਈਟਸ ਵਿਦ ਕਪਿਲ’ ਸ਼ੁਰੂ ਕੀਤਾ ਤਾਂ ਆਪਸੀ ਜਾਣ ਪਛਾਣ ਦੇ ਚਲਦੇ ਕਪਿਲ ਸ਼ਰਮਾ ਨੇ ਚੰਦਨ ਪ੍ਰਭਾਕਰ ਨੂੰ ਵੀ ਆਪਣੇ ਨਾਲ ਮਿਲਾ ਲਿਆ। ਇਸ ਸ਼ੋਅ ਵਿੱਚ ਕੰਮ ਕਰਨ ਕਰਕੇ ਚੰਦਨ ਪ੍ਰਭਾਕਰ ਨੂੰ ਹਰ ਕੋਈ ਜਾਨਣ ਲੱਗਾ।
ਉਨ੍ਹਾਂ ਦੀ ਇੱਕ ਅਲੱਗ ਪਛਾਣ ਬਣ ਗਈ। ਜਿਉੰ ਹੀ ਇਸ ਸ਼ੋਅ ਦੀ ਸਮਾਪਤੀ ਹੋਈ ਤਾਂ ਕਪਿਲ ਸ਼ਰਮਾ ਨੇ ਆਪਣਾ ਅਗਲਾ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਸ਼ੁਰੂ ਕਰ ਦਿੱਤਾ। ਜਿਸ ਵਿੱਚ ਚੰਦਨ ਪ੍ਰਭਾਕਰ ਨੂੰ ਅਸੀਂ ‘ਚੰਦੂ ਚਾਹ ਵਾਲਾ’ ਦੇ ਤੌਰ ਤੇ ਕਮੇਡੀ ਕਰਦੇ ਦੇਖਦੇ ਹਾਂ।
ਉਹ ਦਰਸ਼ਕਾਂ ਨੂੰ ਖੂਬ ਸਜਾਉੰਦੇ ਹਨ। ਉਨ੍ਹਾਂ ਦਾ ਰੋਲ ਦੇਖ ਕੇ ਦਰਸ਼ਕ ਸਮਝਦੇ ਹਨ ਕਿ ਉਹ ਨਾ-ਮਾਤਰ ਹੀ ਪੜ੍ਹੇ ਹੋਏ ਹਨ ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਵਿੱਦਿਅਕ ਯੋਗਤਾ ਬਾਰੇ ਜਾਣਕਾਰੀ ਦੇ ਦਿੱਤੀ ਹੈ।