ਪੰਜਾਬ ਵਿੱਚ ਦਿਨ ਪ੍ਰਤੀ ਦਿਨ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਨ੍ਹਾਂ ਪਿੱਛੇ ਕਾਰਨ ਕੋਈ ਵੀ ਹੋ ਸਕਦਾ ਹੈ। ਹਰ ਮੰਦਭਾਗੀ ਘਟਨਾ ਆਪਣੇ ਪਿੱਛੇ ਕਈ ਸੁਆਲ ਛੱਡ ਜਾਂਦੀ ਹੈ।
ਜਿਨ੍ਹਾਂ ਦੇ ਜਵਾਬ ਜਾਂਚ ਦੌਰਾਨ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਈ ਵਿਅਕਤੀ ਤਾਂ ਮਾਮੂਲੀ ਖੁੰ ਦ ਕ ਪਿੱਛੇ ਇੱਕ ਦੂਜੇ ਦੀ ਜਾਨ ਲੈਣ ਤੱਕ ਉਤਾਰੂ ਹੋ ਜਾਂਦੇ ਹਨ ਅਤੇ ਫੇਰ ਬਾਅਦ ਵਿੱਚ ਕੋਰਟ ਕਚਿਹਰੀਆਂ ਦੇ ਚੱਕਰ ਕੱਟਦੇ ਰਹਿੰਦੇ ਹਨ।
ਬਟਾਲਾ ਹਲਕੇ ਦੇ ਇੱਕ ਪਿੰਡ ਵਿੱਚ 2 ਧਿਰਾਂ ਵਿਚਕਾਰ ਹੋਏ ਟਕਰਾਅ ਦੌਰਾਨ 2 ਵਿਅਕਤੀਆਂ ਦੀ ਜਾਨ ਚਲੀ ਗਈ ਹੈ। ਦੋਵੇਂ ਵਿਅਕਤੀ ਵੱਖਰੀ ਵੱਖਰੀ ਧਿਰ ਨਾਲ ਸਬੰਧਤ ਦੱਸੇ ਜਾਂਦੇ ਹਨ। ਇਨ੍ਹਾਂ ਵਿੱਚੋਂ ਇੱਕ ਦਾ ਨਾਮ ਹਰਪਿੰਦਰ ਸਿੰਘ ਸੀ।
ਉਸ ਦੀ ਉਮਰ 26 ਸਾਲ ਸੀ। ਉਸ ਦੇ ਛੋਟੇ ਛੋਟੇ ਬੱਚੇ ਦੱਸੇ ਜਾਂਦੇ ਹਨ। ਹਰਪਿੰਦਰ ਸਿੰਘ ਇੱਕ ਕਬੱਡੀ ਖਿਡਾਰੀ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਘਟਨਾ ਵਾਲੇ ਦਿਨ ਵੀ ਉਹ ਕਬੱਡੀ ਦਾ ਮੈਚ ਖੇਡ ਕੇ ਆਇਆ ਸੀ। ਦੂਜੀ ਧਿਰ ਦੇ ਮਿਰਤਕ ਦਾ ਨਾਮ ਸਰਵਣ ਸਿੰਘ ਹੈ।
ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਸਰਵਣ ਸਿੰਘ ਦੀ ਜਾਨ ਜਾਣ ਦੇ ਮਾਮਲੇ ਵਿੱਚ 302 ਦਾ ਮਾਮਲਾ ਦਰਜ ਕਰ ਲਿਆ ਹੈ। ਹਰਪਿੰਦਰ ਸਿੰਘ ਵਾਲੀ ਧਿਰ ਦਾ ਦੋਸ਼ ਹੈ ਕਿ ਪੁਲਿਸ ਨੇ ਮਿਰਤਕ ਹਰਪਿੰਦਰ ਸਿੰਘ ਦੇ ਭਰਾ ਜਤਿੰਦਰ ਸਿੰਘ ਅਤੇ ਜਤਿੰਦਰ ਸਿੰਘ ਦੇ 21 ਸਾਲਾ ਪੁੱਤਰ ਨੂੰ ਵੀ ਫੜ ਕੇ ਮਾਮਲੇ ਵਿੱਚ ਨਾਮਜਦ ਕਰ ਲਿਆ ਹੈ।
ਉਨ੍ਹਾਂ ਨੂੰ ਸ਼ਿਕਵਾ ਹੈ ਕਿ ਪੁਲਿਸ ਇੱਕ ਤਰਫਾ ਕਾਰਵਾਈ ਕਰ ਰਹੀ ਹੈ। ਉਨ੍ਹਾਂ ਮੁਤਾਬਕ ਜਤਿੰਦਰ ਸਿੰਘ ਅਤੇ ਉਸ ਦਾ ਪੁੱਤਰ ਤਾਂ ਘਟਨਾ ਸਮੇਂ ਉੱਥੇ ਮੌਜੂਦ ਹੀ ਨਹੀਂ ਸਨ।
ਉਨ੍ਹਾਂ ਦੀ ਇਹ ਵੀ ਦਲੀਲ ਹੈ ਕਿ ਦੂਜੀ ਧਿਰ ਨੇ ਹਰਪਿੰਦਰ ਸਿੰਘ ਤੇ ਉਨ੍ਹਾਂ ਦੇ ਘਰ ਜਾ ਕੇ ਵਾਰ ਕਰਨ ਦੇ ਦੋਸ਼ ਲਗਾਏ ਹਨ ਜਦਕਿ ਉਹ ਕਿਸੇ ਦੇ ਘਰ ਨਹੀਂ ਗਿਆ ਸਗੋਂ ਪਹਿਲਾਂ ਤੋਂ ਹੀ ਬਣਾਈ ਯੋਜਨਾ ਮੁਤਾਬਕ ਕਬੱਡੀ ਦਾ ਮੈਚ ਖੇਡ ਕੇ ਵਾਪਸ ਆ ਰਹੇ ਹਰਪਿੰਦਰ ਸਿੰਘ ਨੂੰ ਘੇਰ ਕੇ ਉਸ ਤੇ ਵਾਰ ਕੀਤੇ ਗਏ।
ਜੋ ਬਾਅਦ ਵਿੱਚ ਹਸਪਤਾਲ ਵਿੱਚ ਦਮ ਤੋੜ ਗਿਆ। ਉਹ ਮੰਗ ਕਰ ਰਹੇ ਹਨ ਕਿ ਦੁਜੀ ਧਿਰ ਤੇ ਵੀ 302 ਦਾ ਮਾਮਲਾ ਦਰਜ ਕੀਤਾ ਜਾਵੇ। ਸੀਨੀਅਰ ਪੁਲਿਸ ਅਧਿਕਾਰੀ ਨੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।