ਫਿਲਮ ਇੰਡਸਟਰੀ ਵਿੱਚ ‘ਬਾਹੂਬਲੀ’ ਫਿਲਮ ਨੇ ਜੋ ਧਮਾਲ ਮਚਾਈ, ਉਸ ਬਾਰੇ ਫਿਲਮਾਂ ਦੇਖਣ ਦਾ ਹਰ ਸ਼ੁਕੀਨ ਚੰਗੀ ਤਰਾਂ ਜਾਣਦਾ ਹੈ। ‘ਬਾਹੂਬਲੀ’ ਫਿਲਮ ਦੇਖਣ ਵਾਲੇ ਇਸ ਫਿਲਮ ਦੀ ‘ਦੇਵ ਸੈਨਾ’ ਭਾਵ ਅਨੁਸ਼ਕਾ ਸ਼ੈਟੀ ਨੂੰ ਵੀ ਕਿਵੇਂ ਭੁੱਲ ਸਕਦੇ ਹਨ। ਹਰ ਕੋਈ ਉਸ ਦੀ ਅਦਾਕਾਰੀ ਦਾ ਦੀਵਾਨਾ ਹੈ।
ਅੱਜ ਅਸੀਂ ਤੇਲਗੂ ਫਿਲਮਾਂ ਦੀ ਇਸ ਅਦਾਕਾਰਾ ਦੇ ਜੀਵਨ ਅਤੇ ਫਿਲਮੀ ਕੈਰੀਅਰ ਤੇ ਸੰਖੇਪ ਜਿਹੀ ਝਾਤੀ ਫੇਰਨ ਦੀ ਕੋਸ਼ਿਸ਼ ਕਰਾਂਗੇ। ਅਨੁਸ਼ਕਾ ਸ਼ੈਟੀ ਨੂੰ ‘ਸਵੀਟੀ’ ਵੀ ਕਿਹਾ ਜਾਂਦਾ ਹੈ, ਜਦਕਿ ਉਸ ਦਾ ਨਿੱਕ ਨਾਮ ‘ਮੈਕ’ ਹੈ। ਅਨੁਸ਼ਕਾ ਸ਼ੈਟੀ ਦਾ ਜਨਮ 7 ਨਵੰਬਰ 1981 ਨੂੰ ਕਰਨਾਟਕ ਸੂਬੇ ਦੇ ਮੰਗਲੌਰ ਵਿੱਚ ਹੋਇਆ।
ਉਨ੍ਹਾਂ ਦੇ ਪਿਤਾ ਦਾ ਨਾਮ ਏ ਐੱਨ ਵਿਠਲ ਸ਼ੈਟੀ ਅਤੇ ਮਾਂ ਦਾ ਨਾਮ ਪਪ੍ਰਫੁੱਲਾ ਸ਼ੈਟੀ ਹੈ। ਅਨੁਸ਼ਕਾ ਸ਼ੈਟੀ 2 ਭਰਾਵਾਂ ਦੀ ਭੈਣ ਹੈ। ਉਨ੍ਹਾਂ ਦੇ ਭਰਾਵਾਂ ਦੇ ਨਾਮ ਗੁਨਾਰੰਜਨ ਸ਼ੈਟੀ ਅਤੇ ਸਾਈੰ ਰਮੇਸ਼ ਸ਼ੈਟੀ ਹਨ। ਅਨੁਸ਼ਕਾ ਸ਼ੈਟੀ ਦੀ ਵਿੱਦਿਅਕ ਯੋਗਤਾ ਗਰੈਜੂਏਸ਼ਨ ਹੈ। ਉਨ੍ਹਾਂ ਨੇ ਬੈੰਗਲੁਰੂ ਦੇ ਮਾਉਂਟ ਕਾਰਮੇਲ ਕਾਲਜ ਤੋਂ ਕੰਪਿਊਟਰ ਐਪਲੀਕੇਸ਼ਨ ਦੀ ਗਰੈਜੂਏਸ਼ਨ ਕੀਤੀ ਹੈ।
ਉਹ ਇੱਕ ਹਿੰਦੂ ਪਰਿਵਾਰ ਨਾਲ ਸਬੰਧਿਤ ਹਨ। ਅਨੁਸ਼ਕਾ ਸ਼ੈਟੀ ਨੇ ਹੁਣ ਤੱਕ ਜਿਨ੍ਹਾਂ ਫਿਲਮਾਂ ਵਿੱਚ ਕੰਮ ਕੀਤਾ ਹੈ, ਉਨ੍ਹਾਂ ਵਿੱਚ ਲਿੰਗਾ, ਬਾਹੂਬਲੀ, ਬਾਹੂਬਲੀ-2, ਰੁਦਰਮਾ ਦੇਵੀ, ਦ ਰੀਅਲ ਡਾਨ, ਸ਼ਿਵਾ ਦ ਸੁਪਰ ਹੀਰੋ 2 ਅਤੇ ਡਾਨ ਨੰਬਰ 1 ਆਦਿ ਹਨ। ਅਨੁਸ਼ਕਾ ਨੇ ਆਪਣੀ ਉਮਰ ਦੇ 41 ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜੇ ਵਿਆਹ ਨਹੀਂ ਕਰਵਾਇਆ।
ਉਨ੍ਹਾਂ ਦੇ ਵਾਲਾਂ ਦਾ ਰੰਗ ਕਾਲਾ ਹੈ। ਕੱਦ 5 ਫੁੱਟ 6 ਇੰਚ ਹੈ। ਚਿਕਨ ਅਨੁਸ਼ਕਾ ਦਾ ਪਸੰਦੀਦਾ ਖਾਣਾ ਹੈ। ਸੈਰ ਸਪਾਟੇ ਲਈ ਅਨੁਸ਼ਕਾ ਲੰਡਨ ਜਾਣਾ ਪਸੰਦ ਕਰਦੀ ਹੈ। ਉਹ 2-3 ਕਰੋੜ ਰੁਪਏ ਇੱਕ ਫਿਲਮ ਦਾ ਮਿਹਨਤਾਨਾ ਲੈਂਦੀ ਹੈ।
ਜੇਕਰ ਅਨੁਸ਼ਕਾ ਦੇ ਫਿਲਮੀ ਸਫਰ ਦੀ ਸ਼ੁਰੂਆਤ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ 2005 ਵਿੱਚ ਪਹਿਲੀ ਵਾਰ ਤੇਲਗੂ ਫਿਲਮ ‘ਸੁਪਰ’ ਵਿੱਚ ਕੰਮ ਕੀਤਾ। ਇਸ ਫਿਲਮ ਵਿੱਚ ਅਦਾਕਾਰ ਅੱਕੀਨੇਨੀ ਨਾਗਾਰਜੁਨ ਅਤੇ ਅਦਾਕਾਰਾ ਆਇਸ਼ਾ ਟਾਕੀਆ ਸਨ। 2006 ਵਿੱਚ ਅਨੁਸ਼ਕਾ ਦੀਆਂ 4 ਸਫਲ ਫਿਲਮਾਂ ਵਿੱਚੋਂ ‘ਵਿਕਰਮਾਰਕੁਡੂ’ ਸੁਪਰ ਹਿੱਟ ਹੋਈ।
ਇਸ ਫਿਲਮ ਨੇ ਅਨੁਸ਼ਕਾ ਨੂੰ ਬੁਲੰਦੀਆਂ ਤੇ ਪਹੁੰਚਾ ਦਿੱਤਾ। ਜਿਸ ਤੋਂ ਬਾਅਦ ਫਿਲਮਾਂ ਵਿੱਚ ਉਸ ਦਾ ਨਾਮ ਚੱਲਣ ਲੱਗਾ। ਨਵੰਬਰ 2011 ਵਿੱਚ ਇਨਕਮ ਟੈਕਸ ਰਿਟਰਨ ਦੇ ਮਾਮਲੇ ਵਿੱਚ ਹੈਦਰਾਬਾਦ ਦੇ ਜੁਬਲੀ ਹਿੱਲਜ਼ ਸਥਿਤ ਉਸ ਦੇ ਘਰ ਵਿੱਚੋਂ ਅਧਿਕਾਰੀਆਂ ਦੁਆਰਾ ਨਕਦੀ, ਬੈਂਕ ਦੀਆਂ ਕਾਪੀਆਂ ਅਤੇ ਦਸਤਾਵੇਜ਼ ਜ਼ਬਤ ਕਰ ਲੈਣ ਦੀ ਗੱਲ ਵੀ ਸੁਣਨ ਨੂੰ ਮਿਲੀ ਸੀ।