ਕੁੜੀਆਂ ਅੱਗੇ ਬੁਲੇਟ ਤੇ ਲਾਉਂਦੇ ਸੀ ਗੇੜੀਆਂ ਅਤੇ ਵਜਾਉਂਦੇ ਸੀ ਪਟਾਕੇ, ਦੇਖੋ ਫੇਰ ਪੁਲਿਸ ਨੇ ਕੀ ਕੀਤਾ

ਪੰਜਾਬੀ ਨੌਜਵਾਨਾਂ ਵਿੱਚ ਬੁਲੇਟ ਮੋਟਰਸਾਈਕਲ ਪ੍ਰਤੀ ਬਹੁਤ ਜ਼ਿਆਦਾ ਖਿੱਚ ਹੈ। ਕਿਸੇ ਹੱਦ ਤੱਕ ਤਾਂ ਇਹ ਸ਼ੌਕ ਠੀਕ ਹੈ ਪਰ ਕਈ ਨੌਜਵਾਨ ਬੁਲੇਟ ਤੇ ਚੜ੍ਹ ਕੇ ਹੁੱਲੜਬਾਜ਼ੀ ਕਰਦੇ ਹਨ। ਬੁਲੇਟ ਦੇ ਪਟਾਕੇ ਵਜਾਉਂਦੇ ਹਨ। ਜਿਸ ਕਾਰਨ ਰਾਹਗੀਰ ਅਸਹਿਜ ਮਹਿਸੂਸ ਕਰਦੇ ਹਨ।

ਕਈ ਪਰਿਵਾਰਾਂ ਨੇ ਕਰੋਡ਼ਾਂ ਰੁਪਏ ਖਰਚ ਕਰਕੇ ਕੋਠੀਆਂ ਬਣਾਈਆਂ ਹਨ। ਜਦੋਂ ਬੁਲੇਟ ਚਾਲਕ ਗਲੀਆਂ ਵਿੱਚ ਪਟਾਕੇ ਵਜਾਉਂਦੇ ਹਨ ਤਾਂ ਦਿਲ ਦੇ ਦੌਰੇ ਦੀ ਲਪੇਟ ਵਿੱਚ ਆਏ ਇਨ੍ਹਾਂ ਬਜ਼ੁਰਗਾਂ ਤੇ ਜੋ ਬੀਤਦੀ ਹੈ, ਉਹ ਹੀ ਜਾਣਦੇ ਹਨ। ਇੰਨੀਆਂ ਮਹਿੰਗੀਆਂ ਕੋਠੀਆਂ ਇੱਕ ਦਮ ਵੇਚੀਆਂ ਜਾਣੀਆਂ ਵੀ ਸੰਭਵ ਨਹੀਂ।

ਇਸ ਤੋਂ ਬਿਨਾਂ ਕੁਝ ਬੁਲੇਟ ਚਾਲਕ ਨੌਜਵਾਨਾਂ ਤੇ ਕੁੜੀਆਂ ਦੇ ਸਕੂਲ ਨੇੜੇ ਚੱਕਰ ਲਗਾਉਣ ਅਤੇ ਕੁੜੀਆਂ ਨਾਲ ਛੇੜਖਾਨੀ ਕਰਨ ਦੇ ਵੀ ਦੋਸ਼ ਲੱਗਦੇ ਹਨ। ਜਦੋਂ ਇਹ ਬੁਲੇਟ ਚਾਲਕ ਸੜਕਾਂ ਤੇ ਬੁਲੇਟ ਦੇ ਪਟਾਕੇ ਵਜਾਉਂਦੇ ਹਨ ਤਾਂ ਕਈ ਵਾਰ ਹਾਦਸੇ ਵਾਪਰ ਜਾਂਦੇ ਹਨ।

ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਟਾਲਾ ਪੁਲਿਸ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਤੇ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਜਿਸ ਅਧੀਨ ਥਾਂ ਥਾਂ ਤੇ ਨਾਕੇ ਲਗਾ ਕੇ ਚੈਕਿੰਗ ਸ਼ੁਰੂ ਕੀਤੀ ਗਈ।

ਚੈਕਿੰਗ ਦੌਰਾਨ ਜਿਨ੍ਹਾਂ ਬੁਲੇਟਾਂ ਦੇ ਸਾਈਲੈੰਸਰ ਬਦਲੇ ਹੋਏ ਮਿਲੇ ਜਾਂ ਜਿਨ੍ਹਾਂ ਵਾਹਨਾਂ ਦੇ ਕਾਗਜ਼ਾਤ ਪੂਰੇ ਨਹੀਂ ਸਨ, ਉਨ੍ਹਾਂ ਦੇ ਚਲਾਨ ਕੀਤੇ ਗਏ। ਕੁਝ ਨੌਜਵਾਨ ਆਪਣੇ ਬੁਲੇਟ ਦੇ ਸਾਈਲੈੰਸਰ ਬਦਲਾ ਕੇ ਇਨ੍ਹਾਂ ਨੂੰ ਪਟਾਕੇ ਵਜਾਉਣ ਦੇ ਯੋਗ ਬਣਾ ਲੈੰਦੇ ਹਨ। ਕਈਆਂ ਨੂੰ ਚੇਤਾਵਨੀ ਦਿੱਤੀ ਗਈ।

ਪੁਲਿਸ ਅਧਿਕਾਰੀ ਨੇ ਨੌਜਵਾਨਾਂ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ ਆਉਣ ਦੀ ਸਲਾਹ ਦਿੱਤੀ ਅਤੇ ਸਪਸ਼ਟ ਕੀਤਾ ਕਿ ਭਵਿੱਖ ਵਿੱਚ ਉਨ੍ਹਾ ਨਾਲ ਨਰਮੀ ਨਹੀਂ ਵਰਤੀ ਜਾਵੇਗੀ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਪੁਲਿਸ ਨੇ ਬੁਲੇਟ ਮੋਟਰਸਾਈਕਲਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਹੋਵੇ।

ਅਜਿਹਾ ਪਿਛਲੇ ਸਮੇਂ ਦੌਰਾਨ ਵੱਖ ਵੱਖ ਜ਼ਿਲਿਆਂ ਵਿੱਚ ਵਾਪਰ ਚੁੱਕਾ ਹੈ। ਕਈ ਜ਼ਿਲ੍ਹਿਆਂ ਵਿੱਚ ਤਾਂ ਬਦਲੀ ਕੀਤੇ ਗਏ ਸਾਈਲੈਂਸਰ ਉਤਾਰ ਕੇ ਇਨ੍ਹਾਂ ਤੇ ਰੋਡ ਰੋਲਰ ਘੁਮਾਇਆ ਗਿਆ ਤਾਂ ਕਿ ਇਨ੍ਹਾਂ ਸਾਈਲੈੰਸਰਾਂ ਨੂੰ ਦੁਬਾਰਾ ਵਰਤੋਂ ਵਿੱਚ ਨਾ ਲਿਆਂਦਾ ਜਾ ਸਕੇ। ਪੁਲਿਸ ਦੀ ਇਸ ਕਾਰਵਾਈ ਦੀ ਬੜੀ ਪ੍ਰਸੰਸਾ ਹੋ ਰਹੀ ਹੈ।

Leave a Reply

Your email address will not be published. Required fields are marked *