ਖਰਾਦ ਦਾ ਕੰਮ ਕਰਨ ਵਾਲੇ ਇਸ ਫੋਰਮੈਨ ਦੀ ਕਾਰੀਗਰੀ ਨੇ ਦੁਨੀਆਂ ਨੂੰ ਕੀਤਾ ਹੈਰਾਨ, ਦੇਖੋ ਤਸਵੀਰਾਂ

ਇਸ ਦੁਨੀਆਂ ਵਿਚ ਪਤਾ ਨਹੀਂ ਕਿੰਨੇ ਬੰਦੇ ਕਮਾਲ ਤੋਂ ਕਮਾਲ ਦੀ ਕਾਰੀਗਰੀ ਚੁੱਕੀ ਫਿਰਦੇ ਹਨ। ਜਦੋਂ ਵੀ ਅਸੀਂ ਕੋਈ ਅਜਿਹੀ ਚੀਜ ਦੇਖਦੇ ਹਾਂ ਜਿਸਦੇ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ ਉਸਨੂੰ ਦੇਖਕੇ ਹੈਰਾਨੀ ਹੁੰਦੀ ਹੈ।

ਕੁਝ ਅਜਿਹੀਆਂ ਹੀ ਕਮਾਲ ਦੀਆਂ ਚੀਜਾਂ ਤੁਸੀਂ ਇਸ ਆਰਟੀਕਲ ਵਿਚ ਦੇਖੋਗੇ। ਇਨ੍ਹਾਂ ਚੀਜਾਂ ਨੂੰ ਬਣਾਉਣ ਵਿਚ ਬਹੁਤ ਮਿਹਨਤ ਲੱਗੀ ਹੈ। ਇਨ੍ਹਾਂ ਨੂੰ ਦੇਖ ਕੇ ਇੱਕ ਵਾਰ ਤਾਂ ਹਰ ਇਨਸਾਨ ਸੋਚਦਾ ਹੈ ਕਿ ਇਹ ਤਾਂ ਬੜਾ ਅਸਾਨ ਸੀ ਬਣਾਉਣਾ ਪਰ ਕਿਸੇ ਚੀਜ ਨੂੰ ਕਾਪੀ ਕਰਕੇ ਬਣਾਉਣਾ ਅਤੇ ਕਿਸੇ ਚੀਜ ਨੂੰ ਸਭ ਤੋਂ ਪਹਿਲਾਂ ਆਪਣੇ ਦਿਮਾਗ ਨਾਲ ਬਣਾਉਣਾ, ਦੋਵਾਂ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ।

ਇਹ ਜੋ ਵੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਨ੍ਹਾਂ ਵਿਚ ਤੁਹਾਨੂੰ ਜਿਆਦਾਤਰ ਨਾ ਵਰਤਣਯੋਗ ਚੀਜਾਂ ਨਾਲ ਬਣੀਆਂ ਹੋਈਆਂ ਆਕ੍ਰਿਤੀਆਂ ਦਿਖਾਈ ਦੇਣਗੀਆਂ। ਇਨ੍ਹਾਂ ਚੀਜਾਂ ਨੂੰ ਇਸ ਤਰੀਕੇ ਨਾਲ ਜੋੜਿਆ ਗਿਆ ਹੈ ਕਿ ਇਸ ਪੂਰੀ ਤਰ੍ਹਾਂ ਜੁੜਕੇ ਕਿਸੇ ਖਾਸ ਚੀਜ ਦਾ ਰੂਪ ਧਾਰਨ ਕਰਦੀਆਂ ਹਨ।

ਇਸ ਤਸਵੀਰਾਂ ਵਿਚ ਤੁਹਾਨੂੰ ਇੱਕ ਕਾਂ ਦਿਖਾਈ ਦੇ ਰਿਹਾ ਹੋਵੇਗਾ। ਇਸ ਕਾਂ ਨੂੰ ਬਣਾਉਣ ਲਈ ਲੋਹੇ ਦੇ ਨਾ ਵਰਤਣਯੋਗ ਸਮਾਨ ਦੀ ਵਰਤੋਂ ਕੀਤੀ ਗਈ ਹੈ। ਇਸ ਕਾਂ ਦੀ ਚੁੰਝ ਅਤੇ ਪੈਰ ਇਸ ਕਲਾਕਾਰੀ ਨੂੰ ਪੂਰੀ ਤਰ੍ਹਾਂ ਸਲਾਹੁਣ ਯੋਗ ਬਣਾਉਂਦੇ ਹਨ।

ਅਗਲੀ ਕਲਾਕਾਰੀ ਕਮਾਲ ਦੀ ਹੈ, ਇਸ ਵਿਚ ਤੁਹਾਨੂੰ ਇੱਕ ਲੋਹੇ ਦਾ ਬਣਿਆ ਮਗਰਮੱਛ ਦਿਖਾਈ ਦੇ ਰਿਹਾ ਹੋਵੇਗਾ। ਇਸ ਮਗਰਮੱਛ ਦੇ ਪੈਰ, ਮੂੰਹ, ਦੰਦ, ਅੱਖਾਂ, ਪੁੰਛ ਆਦਿ ਇਸ ਅਕ੍ਰਿਤੀ ਨੂੰ ਇੱਕ ਨਵਾਂ ਰੂਪ ਦਿੰਦੇ ਹਨ।

ਅਗਲੀ ਫੋਟੋ ਵਿਚ ਇੱਕ ਹੈਲੀਕਾਪਟਰ ਦਿਖਾਈ ਦਿੰਦਾ ਹੈ, ਬੇਸ਼ੱਕ ਇਹ ਹੈਲੀਕਾਪਟਰ ਉੱਡਣਯੋਗ ਨਹੀਂ ਪਰ ਇਸ ਦੀ ਦਿੱਖ ਕਮਾਲ ਦੀ ਹੈ। ਇਸ ਨੂੰ ਬਣਾਉਣ ਲਈ ਵਾਹਨਾਂ ਵਿਚ ਵਰਤਿਆ ਜਾਣ ਵਾਲਾ ਸਪਾਰਕ ਪਲੱਗ ਅਤੇ ਲੋਹੇ ਦੀਆਂ ਪੱਤੀਆਂ ਦੀ ਵਰਤੋਂ ਕੀਤੀ ਗਈ ਹੈ।

ਇਹ ਆਕਾਰ ਦੇਖਣ ਤੋਂ ਸਾਫ ਪਤਾ ਲੱਗਦਾ ਹੈ ਕਿ ਇਹ ਇੱਕ ਚਿੜੀ ਹੈ, ਜਿਸਦੇ ਮੂੰਹ ਵਿਚ ਦਾਣਾ ਰੂਪੀ ਨਟ ਦਿਖਾਈ ਦੇ ਰਿਹਾ ਹੈ। ਅੱਗੇ ਜੋ ਮੇਖਾਂ ਹਨ। ਇਨ੍ਹਾਂ ਮੇਖਾਂ ਨੂੰ ਆਲ੍ਹਣੇ ਦਾ ਰੂਪ ਦਿੱਤਾ ਗਿਆ ਹੈ ਜਦਕਿ ਇਨ੍ਹਾਂ ਵਿਚ ਛੋਟੇ ਛੋਟੇ ਚਿੜੀ ਦੇ ਬੱਚੇ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇਹ ਕਮਾਲ ਦੀ ਕਾਰਾਗਰੀ ਕਰਕੇ ਇੱਕ ਟਰੈਕਟਰ ਬਣਾਇਆ ਗਿਆ ਹੈ। ਇਸ ਟਰੈਕਟਰ ਦੇ ਟਾਇਰ ਬਣਾਉਣ ਲਈ ਲੋਹੇ ਦੇ ਵੱਡੇ ਅਤੇ ਛੋਟੇ ਨਟ ਵਰਤੇ ਗਏ ਹਨ। ਜਦਕਿ ਇਸ ਉੱਤੇ ਪੇਚਾਂ ਦੀ ਮਦਦ ਨਾਲ ਇੱਕ ਬੰਦੇ ਨੂੰ ਬੈਠਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਉਪਰੋਕਤ ਤਸਵੀਰ ਵਿਚ ਲੋਹੇ ਦੇ ਪਾਈਪਾਂ ਅਤੇ ਬੈੰਡ ਵਰਤਕੇ ਇੱਕ ਥੱਕੇ ਹੋਏ ਇਨਸਾਨ ਨੂੰ ਧਰਤੀ ਤੇ ਬੈਠਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਕਾਰੀਗਰ ਨੇ ਹੋਰ ਕਮਾਲ ਇਸ ਦੇ ਮੂੰਹ ਵਾਲੀ ਥਾਂ ਤੇ ਬਲਬ ਲਗਾਕੇ ਕਰ ਦਿੱਤੀ। ਇਸ ਤੋਂ ਇੱਕ ਟੇਬਲ ਲੈਂਪ ਦਾ ਕੰਮ ਵੀ ਲਿਆ ਜਾ ਸਕਦਾ ਹੈ।

ਇਹ ਦਿਖਾਈ ਦੇਣ ਵਾਲੀ ਤਸਵੀਰ ਇੱਕ ਬਿੱਛੂ ਦੀ ਲੱਗਦੀ ਹੈ। ਜਿਸ ਦੀਆਂ ਅੱਖਾਂ ਨਟ ਦੀਆਂ ਬਣਾਈਆਂ ਗਈਆਂ ਹਨ ਅਤੇ ਪੈਰ ਲੋਹੇ ਦੀਆਂ ਮੇਖਾਂ ਦੇ, ਜਦਕਿ ਸਰੀਰ ਨੂੰ ਬਣਾਉਣ ਲਈ ਚੈਨ ਦੀ ਵਰਤੋਂ ਕੀਤੀ ਗਈ ਹੈ।

ਅਗਲੀ ਤਸਵੀਰ ਵੀ ਇੱਕ ਬਿੱਛੂ ਦੀ ਪ੍ਰਤੀਤ ਹੁੰਦੀ ਹੈ। ਇਸ ਬਿੱਛੂ ਨੂੰ ਬਣਾਉਣ ਲਈ ਲੋਹੇ ਦੇ ਨਟਾਂ, ਮੇਖਾਂ, ਬਾਸ਼ਲਾਂ, ਵਗੈਰਾ ਦੀ ਵਰਤੋਂ ਹੋਈ ਹੈ। ਇਸ ਕਾਰੀਗਰੀ ਨੂੰ ਦੇਖਣ ਵਾਲੇ ਇਸ ਨੂੰ ਬਣਾਉਣ ਵਾਲੇ ਦੀ ਤਾਰੀਫ ਜਰੂਰ ਕਰਦੇ ਹਨ।

ਜਿਵੇ ਕੋਈ ਇਨਸਾਨ ਆਪਣੇ ਨਿੱਕੇ ਬੱਚੇ ਨੂੰ ਚੁੱਕ ਕੇ ਹਵਾ ਵਿਚ ਉਛਾਲਦਾ ਹੈ ਅਤੇ ਫੇਰ ਫੜ ਲੈਂਦਾ ਹੈ। ਇਹ ਬਣਤਰ ਵੀ ਉਸੇ ਨੂੰ ਧਿਆਨ ਵਿਚ ਰੱਖਕੇ ਬਣਾਈ ਗਈ ਹੈ। ਇਸ ਤਸਵੀਰ ਨੂੰ ਦੇਖਣ ਤੋਂ ਇਹੀ ਜਾਪਦਾ ਹੈ ਕਿ ਇੱਕ ਵੱਡਾ ਬੰਦਾ ਛੋਟੇ ਬੱਚੇ ਨੂੰ ਚੁੱਕ ਕੇ ਹਵਾ ਵਿਚ ਖਿਡਾ ਰਿਹਾ ਹੈ।

ਅਸਲ ਵਿਚ ਜਿਵੇਂ ਇੱਕ ਗਧਾ ਆਪਣੇ ਪਿੱਛੇ ਰਹਿੰਦਾ ਬੰਨਕੇ ਖਿੱਚਦਾ ਹੈ, ਇਹ ਬਣਤਰ ਵੀ ਕੁਝ ਅਜਿਹੀ ਹੀ ਹੈ। ਇਥੇ ਇਸ ਬਣਤਰ ਨੂੰ ਬਣਾਉਣ ਲਈ ਖ਼ਰਾਬ ਟਾਇਰਾਂ ਦੀ ਵਰਤੋਂ ਕੀਤੀ ਗਈ ਹੈ।

ਘੋੜੇ ਦੀਆਂ ਖੁਰੀਆਂ ਤਾਂ ਤੁਸੀਂ ਦੇਖੀਆਂ ਹੋਣਗੀਆਂ ਪਰ ਇਨ੍ਹਾਂ ਖੁਰੀਆਂ ਤੋਂ ਬਣਿਆ ਉੱਲੂ ਸ਼ਾਇਦ ਕਦੇ ਨੀ ਦੇਖਿਆ ਹੋਣਾ। ਇਹ ਉੱਲੂ ਇੱਕ ਟਾਹਣੇ ਉੱਤੇ ਬੈਠਾ ਹੈ। ਇਸ ਉੱਲੂ ਦੀਆਂ ਅੱਖਾਂ ਅਤੇ ਚੁੰਝ ਇਸਨੂੰ ਹੋਰ ਅਕਰਸ਼ਕ ਬਣਾਉਦੀਆਂ ਹਨ।

ਆਮ ਤੌਰ ਤੇ ਵੱਡੀਆਂ ਵੱਡੀਆਂ ਕੋਠੀਆਂ ਅਤੇ ਮਹਿੰਗੇ ਘਰਾਂ ਵਿਚ ਹੀਰਿਆਂ ਦੇ ਝੂਮਰ ਲੱਗੇ ਜਰੂਰ ਦੇਖੇ ਹੋਣਗੇ ਪਰ ਕੀ ਤੁਸੀਂ ਸਕੇ ਚਾਹ ਦੇ ਕੱਪਾਂ ਅਤੇ ਚਾਹ ਦੀਆਂ ਪਲੇਟਾਂ ਦਾ ਬਣਿਆ ਝੂਮਰ ਲਟਕਦਾ ਦੇਖਿਆ ਹੈ। ਹੈ ਨਾ ਕਮਾਲ ਦੀ ਕਾਰੀਗਿਰੀ?

ਇਸ ਤਸਵੀਰ ਵਿਚ ਇੱਕ ਅਜਿਹੀ ਅਕ੍ਰਿਤੀ ਬਣਾਈ ਗਈ ਹੈ ਕਿਵੇਂ ਕੋਈ ਆਪਣੇ ਹੱਥ ਵਿਚ ਬਾਟੀ ਫੜਕੇ ਬੈਠਾ ਹੋਵੇ। ਇਸ ਨੂੰ ਬਣਾਉਣ ਲਈ ਪਾਈਪ ਦੀ ਵਰਤੋਂ ਕੀਤੀ ਗਈ ਹੈ। ਇਹ ਅਕ੍ਰਿਤੀ ਇੱਕ ਲੇਮਪ ਦਾ ਕੰਮ ਕਰਦੀ ਹੈ।

ਇਹ ਆਖਰੀ ਤਸਵੀਰ ਦੇਖਣ ਤੋਂ ਤੁਹਾਨੂੰ ਇੱਕ ਕੁੱਤੇ ਵਰਗੀ ਲੱਗੇਗੀ। ਇਸ ਕੁੱਤੇ ਦਾ ਸ਼ਰੀਰ ਇੱਕ ਟਰੰਕ ਦਾ ਬਣਾਇਆ ਗਿਆ ਹੈ, ਜਦਕਿ ਪੈਰ ਬਣਾਉਣ ਲਈ ਸਪਰਿੰਗ ਵਰਤੇ ਗਏ ਹਨ। ਇਸ ਤੋਂ ਇਲਾਵਾ ਮੂੰਹ ਬਣਾਉਣ ਲਈ ਕਿਸੇ ਟੀਨ ਦੇ ਡੱਬੇ ਦੀ ਵਰਤੋਂ ਕੀਤੀ ਗਈ ਹੈ।

Leave a Reply

Your email address will not be published. Required fields are marked *