ਗੁਰਿੱਕ ਮਾਨ ਅਤੇ ਸਿਮਰਨ ਕੌਰ ਮੁੰਡੀ ਨੂੰ ਮੁਬਾਰਕਾਂ ਮਿਲ ਰਹੀਆਂ ਹਨ। ਮੁਬਾਰਕਬਾਦ ਦੇਣ ਵਾਲਿਆਂ ਵਿੱਚ ਜਿੱਥੇ ਪੰਜਾਬੀ ਸਿਤਾਰੇ ਅਤੇ ਸ੍ਰੈਲੀਬ੍ਰਿਟੀਜ਼ ਸ਼ਾਮਲ ਹਨ, ਉੱਥੇ ਹੀ ਇਨ੍ਹਾਂ ਦੇ ਨਜ਼ਦੀਕੀ ਵੀ ਸ਼ਾਮਲ ਹਨ। ਇਹ ਮੁਬਾਰਕਾਂ ਉਨ੍ਹਾਂ ਦੇ ਵਿਆਹ ਦੀ ਵਰੇਗੰਢ ਦੇ ਸਬੰਧ ਵਿੱਚ ਦਿੱਤੀਆਂ ਜਾ ਰਹੀਆਂ ਹਨ।
ਇਸ ਜੋੜੀ ਦੇ ਵਿਆਹ ਨੂੰ 3 ਸਾਲ ਬੀਤ ਚੁੱਕੇ ਹਨ। ਜਦੋਂ ਸਿਮਰਨ ਕੌਰ ਮੁੰਡੀ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਉਨ੍ਹਾਂ ਦੇ ਵਿਆਹ ਦੀ ਵਰੇਗੰਢ ਬਾਰੇ ਪਤਾ ਲੱਗਾ ਅਤੇ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਸਿਮਰਨ ਕੌਰ ਮੂਲ ਰੂਪ ਵਿੱਚ ਹੁਸ਼ਿਆਰਪੁਰ ਦੇ ਮੁੰਡੀਆਂ ਜੱਟਾਂ ਨਾਲ ਸਬੰਧਿਤ ਦੱਸੀ ਜਾਂਦੀ ਹੈ। ਉਹ ਪਹਿਲਾਂ ਫਿਲਮਾਂ ਅਤੇ ਮਾਡਲਿੰਗ ਨਾਲ ਜੁੜੀ ਰਹੀ ਹੈ ਜਦਕਿ ਗੁਰਿੱਕ ਮਾਨ ਵੀਡੀਓ ਡਾਇਰੈਕਟਰ ਹੈ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦਾ ਵਿਆਹ ਸਮਾਗਮ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਹੋਇਆ ਸੀ।
ਵਿਆਹ ਵਿੱਚ ਕਾਫੀ ਗਿਣਤੀ ਵਿੱਚ ਮਹਿਮਾਨ ਹਾਜ਼ਰ ਸਨ। ਇਸ ਪ੍ਰੋਗਰਾਮ ਵਿੱਚ ਕਈ ਮਸ਼ਹੂਰ ਅਦਾਕਾਰ ਅਤੇ ਸੈਲੀਬ੍ਰਿਟੀਜ਼ ਪਹੁੰਚੇ ਹੋਏ ਸਨ। ਜਿਨ੍ਹਾਂ ਵਿੱਚ ਹਨੀ ਸਿੰਘ, ਕਪਿਲ ਸ਼ਰਮਾ, ਸਰਗੁਨ ਮਹਿਤਾ ਅਤੇ ਐਮੀ ਵਿਰਕ ਆਦਿ ਦੇ ਨਾਮ ਪ੍ਰਮੁਖ ਤੌਰ ਤੇ ਲਏ ਜਾ ਸਕਦੇ ਹਨ।
ਵਿਆਹ ਦੀ ਰੌਣਕ ਦੇਖਣ ਵਾਲੀ ਸੀ। ਮਹਿਮਾਨਾਂ ਨੂੰ 2 ਦਿਨ ਲਈ ਪਟਿਆਲੇ ਠਹਿਰਾਇਆ ਗਿਆ ਸੀ। ਸਿਮਰਨ ਕੌਰ ਮੁੰਡੀ ਨੂੰ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣ ਦਾ ਸ਼ੌਕ ਹੈ।
ਉਨ੍ਹਾਂ ਦੁਆਰਾ ਆਪਣੇ ਵਿਆਹ ਦੀ ਵਰੇਗੰਢ ਤੇ ਤਸਵੀਰਾਂ ਸਾਂਝੀਆਂ ਕੀਤੇ ਜਾਣ ਤੇ ਉਨ੍ਹਾਂ ਨੂੰ ਵਧਾਈਆਂ ਮਿਲਣ ਲੱਗੀਆਂ। ਅਜੋਕਾ ਯੁਗ ਸੋਸ਼ਲ ਮੀਡੀਆ ਦਾ ਯੁਗ ਹੈ। ਜਿਸ ਨੇ ਵਿਅਕਤੀਆਂ ਨੂੰ ਇੱਕ ਦੂਜੇ ਦੇ ਬਹੁਤ ਨੇੜੇ ਲੈ ਆਂਦਾ ਹੈ।