ਹਰ ਰੋਜ਼ ਕੋਈ ਨਾ ਕੋਈ ਬਾਲੀਵੁੱਡ ਜਾਂ ਪਾਲੀਵੁੱਡ ਦੀ ਫਿਲਮ ਮੀਡੀਆ ਦੀ ਸੁਰਖੀ ਬਣੀ ਰਹਿੰਦੀ ਹੈ। ਫਿਲਮ ਇੰਡਸਟਰੀ ਨੇ ਅਨੇਕਾਂ ਹੀ ਨਾਮੀ ਕਲਾਕਾਰ ਪੈਦਾ ਕੀਤੇ ਹਨ ਅਤੇ ਫਿਲਮ ਇੰਡਸਟਰੀ ਦੀ ਬਦੌਲਤ ਕਿੰਨੇ ਹੀ ਵਿਅਕਤੀਆਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ।
ਅੱਜਕੱਲ੍ਹ ਪੰਜਾਬੀ ਫਿਲਮ ‘ਕਣਕਾਂ ਦੇ ਓਹਲੇ’ ਦੀ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ। ਇਸ ਫਿਲਮ ਵਿੱਚ ਨਾਮੀ ਅਦਾਕਾਰ ਗੁਰਪ੍ਰੀਤ ਘੁੱਗੀ ਅਤੇ ਅਦਾਕਾਰਾ ਤਾਨੀਆ ਦੇ ਨਾਲ ਨਾਲ ਬਾਲ ਕਲਾਕਾਰ ਕਿਸ਼ਟੂ ਵੀ ਮੌਜੂਦ ਹੈ।
ਅਜੇ ਪਿਛਲੇ ਮਹੀਨੇ ਹੀ ਇਸ ਫਿਲਮ ਦਾ ਐਲਾਨ ਹੋਇਆ ਸੀ। ਹੁਣ ਨਾਲ ਦੀ ਨਾਲ ਇਸ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਇਸ ਫਿਲਮ ਦੀ ਅਦਾਕਾਰਾ ਤਾਨੀਆ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਇਸ ਫਿਲਮ ਦਾ ਪੋਸਟਰ ਸ਼ੇਅਰ ਕਰਕੇ ਆਪਣੇ ਪ੍ਰਸੰਸਕਾਂ ਦੇ ਮਨਾਂ ਵਿੱਚ ਇੱਕ ਹਲਚਲ ਜਿਹੀ ਪੈਦਾ ਕਰ ਦਿੱਤੀ ਹੈ।
ਉਨ੍ਹਾਂ ਦੇ ਪ੍ਰਸੰਸਕ ਇਸ ਫਿਲਮ ਦੀ ਬੇਸਬਰੀ ਨਾਲ ਉਡੀਕ ਕਰਨ ਲੱਗੇ ਹਨ। ਦੂਜੇ ਪਾਸੇ ਇਸ ਫਿਲਮ ਦੇ ਨਿਰਮਾਤਾ ਹਾਰਡੀ ਲੁਧਿਆਣਾ ਨੇ ਵੀ ਸੋਸ਼ਲ ਮੀਡੀਆ ਤੇ ਇਸ ਫਿਲਮ ਦੇ ਕਲਾਕਾਰਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਮਾਮਲੇ ਵਿੱਚ ਬਾਲ ਕਲਾਕਾਰ ਕਿਸ਼ਟੂ ਵੀ ਪਿੱਛੇ ਨਹੀਂ ਰਹੇ।
ਉਨ੍ਹਾਂ ਨੇ ਵੀ ਫਿਲਮ ਦੇ ਮਹੁੂਰਤ ਸ਼ੂਟ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਖਾਤੇ ਰਾਹੀਂ ਵਾਇਰਲ ਕਰਕੇ ਫਿਲਮ ਪ੍ਰੇਮੀਆਂ ਦੇ ਮਨਾਂ ਵਿੱਚ ਉਤਸੁਕਤਾ ਜਗਾ ਦਿੱਤੀ ਹੈ। ਪਤਾ ਲੱਗਾ ਹੈ ਕਿ ਇਸ ਫਿਲਮ ਦੀ ਕਹਾਣੀ ਪਿਤਾ ਅਤੇ ਬੇਟੀ ਦੇ ਰਿਸ਼ਤੇ ਨੂੰ ਅਧਾਰ ਮੰਨ ਕੇ ਸਿਰਜੀ ਗਈ ਹੈ।
ਇਸ ਫਿਲਮ ਦੇ ਡਾਇਰੈਕਟਰ ਤੇਜਿੰਦਰ ਸਿੰਘ ਹਨ ਜਦਕਿ ਇਸ ਫਿਲਮ ਦੀ ਕਹਾਣੀ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਲੇਖਕ ਗੁਰਜਿੰਦ ਮਾਨ ਦੁਆਰਾ ਲਿਖੀ ਗਈ ਹੈ। ਇਸ ਫਿਲਮ ਦੇ ਅਦਾਕਾਰ ਗੁਰਪ੍ਰੀਤ ਘੁੱਗੀ ਦਾ ਇਸ ਖੇਤਰ ਵਿੱਚ ਨਿਵੇਕਲਾ ਸਥਾਨ ਹੈ।
ਉਹ ਪਹਿਲਾਂ ਵੀ ਵੱਖ ਵੱਖ ਫਿਲਮਾਂ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਅ ਚੁੱਕੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਫਿਲਮ ਇਸੇ ਸਾਲ ਰਿਲੀਜ਼ ਕੀਤੀ ਜਾਵੇਗੀ ਪਰ ਇਸ ਸਬੰਧੀ ਅਜੇ ਕੋਈ ਪੱਕੀ ਤਰੀਕ ਨਿਸ਼ਚਿਤ ਨਹੀਂ ਹੋਈ।