ਸੋਸ਼ਲ ਮੀਡੀਆ ਤੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਸੜਕ ਤੇ ਹਾਈ ਵੋਲਟੇਜ਼ ਡਰਾਮਾ ਕਰ ਰਹੇ ਹਨ। ਉਹ ਪੁਲਿਸ ਦੀ ਗੱਡੀ ਛੱਡ ਕੇ ਦੌੜ ਰਹੇ ਹਨ। ਉਨ੍ਹਾਂ ਨੂੰ ਪੁਲਿਸ ਮੁਲਾਜ਼ਮ ਰੋਕਣ ਦੀ ਕੋਸ਼ਿਸ਼ ਕਰਦੇ ਹਨ ਪਰ ਗੁਰਸਿਮਰਨ ਸਿੰਘ ਮੰਡ ਜ਼ਮੀਨ ਤੇ ਲੇਟ ਜਾਂਦੇ ਹਨ।

ਜਦੋਂ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਉਠਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਮੰਡ ‘ਪੰਜਾਬ ਪੁਲਿਸ ਮੁਰਦਾਬਾਦ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੰਦੇ ਹਨ। ਉਹ ਕਹਿੰਦੇ ਹਨ ਕਿ ਪੁਲਿਸ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ। ਜਿਸ ਕਰਕੇ ਉਹ ਇਸ ਇਲਾਕੇ ਨੂੰ ਛੱਡ ਕੇ ਜਾ ਰਹੇ ਹਨ।

ਉਨ੍ਹਾ ਨੂੰ ਆਪਣੇ ਸੁਰੱਖਿਆ ਮੁਲਾਜ਼ਮਾਂ ਦੀ ਜ਼ਰੂਰਤ ਨਹੀਂ ਹੈ। ਇਹ ਉਨ੍ਹਾਂ ਦਾ ਕਹਿਣਾ ਨਹੀਂ ਮੰਨਦੇ। ਮੰਡ ਦੇ ਦੱਸਣ ਮੁਤਾਬਕ ਇਹ ਮੁਲਾਜ਼ਮ ਉਨ੍ਹਾਂ ਦੀ ਮਿੰਟ ਮਿੰਟ ਦੀ ਖਬਰ ਪੁਲਿਸ ਅਤੇ ਸਰਕਾਰ ਨੂੰ ਭੇਜਦੇ ਹਨ। ਉਹ ਕਈ ਮੁਲਾਜ਼ਮਾਂ ਦੇ ਨਾਮ ਵੀ ਲੈ ਰਹੇ ਹਨ।

ਉਨ੍ਹਾਂ ਮੁਤਾਬਕ ਜੇਕਰ ਉਨ੍ਹਾਂ ਦੀ ਜਾਨ ਜਾਂਦੀ ਹੈ ਤਾਂ ਇਸ ਦੀ ਜ਼ਿੰਮੇਵਾਰ ਲੁਧਿਆਣਾ ਪੁਲਿਸ ਹੋਵੇਗੀ। ਉਨ੍ਹਾਂ ਨੂੰ ਧੱਕੇ ਨਾਲ ਘਰ ਵਿੱਚ ਹੀ ਬੰਦ ਕੀਤਾ ਹੋਇਆ ਹੈ। ਜਿਸ ਨਾਲ ਕਈ ਮਹੀਨੇ ਤੋਂ ਉਨ੍ਹਾਂ ਦੀ ਰੋਟੀ ਪਾਣੀ ਅਤੇ ਖਰਚਾ ਬੰਦ ਹੋ ਗਿਆ ਹੈ। ਪੁਲਿਸ ਉਨ੍ਹਾਂ ਨਾਲ ਤਾਂ ਧੱਕਾ ਕਰ ਰਹੀ ਹੈ ਪਰ ਅੰਮ੍ਰਿਤਪਾਲ ਸਿੰਘ ਦੇ ਕਹਿਣ ਤੇ ਬੰਦੇ ਛੱਡੇ ਜਾ ਰਹੇ ਹਨ।

ਪੁਲਿਸ ਅੰਮ੍ਰਿਤਪਾਲ ਸਿੰਘ ਤੋਂ ਡਾਂਗਾਂ ਵੀ ਖਾ ਰਹੀ ਹੈ। ਪਤਾ ਲੱਗਾ ਹੈ ਕਿ ਗੁਰਸਿਮਰਨ ਸਿੰਘ ਮੰਡ ਨੂੰ ਧ ਮ ਕੀ ਮਿਲਣ ਕਾਰਨ ਹੀ ਪੁਲਿਸ ਉਨਾਂ ਦੀ ਰਾਖੀ ਕਰ ਰਹੀ ਹੈ। ਇਸ ਕਰਕੇ ਹੀ ਪੁਲਿਸ ਉਨ੍ਹਾਂ ਨੂੰ ਕਿਧਰੇ ਜਾਣ ਤੋਂ ਰੋਕਦੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ