ਇਨਸਾਨ ਜਿਥੇ ਮਰਜੀ ਚਲਾ ਜਾਵੇ ਪਰ ਨੀਂਦ ਹਮੇਸ਼ਾ ਆਪਣੇ ਘਰ ਵਿਚ ਹੀ ਚੰਗੀ ਆਉਂਦੀ ਹੈ। ਹਰ ਇਕ ਇਨਸਾਨ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਘਰ ਸਭ ਤੋਂ ਸੋਹਣਾ ਹੋਵੇ ਅਤੇ ਉਸ ਦੇ ਘਰ ਵਿਚ ਸਾਰੀਆਂ ਜ਼ਰੂਰਤ ਦੀਆਂ ਚੀਜਾਂ ਅਤੇ ਸੁੱਖ ਸੁਵਿਧਾਵਾਂ ਮੌਜੂਦ ਹੋਣ।
ਕਈ ਵਾਰੀ ਦੇਖਿਆ ਜਾਂਦਾ ਹੈ ਕਿ ਸਹੀ ਜਾਣਕਾਰੀ ਨਾ ਹੋਣ ਕਾਰਨ ਲੋਕ ਪੈਸੇ ਦੀ ਖਰਾਬੀ ਕਰ ਬੈਠਦੇ ਹਨ। ਵਧੇਰੇ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਵੱਡੇ ਘਰ ਹੀ ਸੋਹਣੇ ਦਿਖਾਈ ਦਿੰਦੇ ਹਨ ਅਤੇ ਵੱਡੇ ਘਰਾਂ ਵਿਚ ਹੀ ਸਾਰੀਆਂ ਸੁਖ ਸੁਵਿਧਾਵਾਂ ਹੋਣ।
ਇਹ ਸੋਚ ਰੱਖਕੇ ਬਹੁਤੇ ਇਨਸਾਨ ਆਪਣਾ ਘਰ ਬਣਾਉਣ ਦਾ ਸੁਪਨਾ ਕਈ ਵਾਰੀ ਤਾਂ ਪੂਰਾ ਨਹੀਂ ਕਰ ਪਾਉਂਦੇ ਅਤੇ ਕਈ ਵਾਰੀ ਉਨ੍ਹਾਂ ਦਾ ਸੁਪਨਾ ਪੂਰਾ ਹੋਣ ਵਿਚ ਇਹ ਸੋਚ ਰੋੜਾ ਬਣ ਜਾਂਦੀ ਹੈ। ਘਰ ਛੋਟਾ ਹੋਣ ਤੇ ਵੀ ਸੁੰਦਰ ਦਿਖਾਈ ਦੇ ਸਕਦਾ ਹੈ।
ਇਸ ਦੇ ਲਈ ਸਹੀ ਨਕਸ਼ੇ ਦੀ ਪਹਿਚਾਣ ਕਰਨੀ ਪਵੇਗੀ। ਜੇਕਰ ਘਰ ਦਾ ਡਿਜਾਇਨ ਅਤੇ ਨਕਸ਼ਾ ਚੰਗਾ ਹੋਵੇਗਾ ਤਾਂ ਘਰ ਬਣਨ ਤੋਂ ਬਾਅਦ ਵੀ ਆਕਰਸ਼ਕ ਅਤੇ ਸੋਹਣਾ ਲੱਗੇਗਾ। ਸਕੀਮ ਨਾਲ ਘੱਟ ਪੈਸਿਆਂ ਵਿਚ ਬਣਾਏ ਛੋਟੇ ਘਰ ਕਈ ਵਾਰ ਵੱਡੇ ਵੱਡੇ ਬੰਗਲਿਆਂ, ਕੋਠੀਆਂ ਨੂੰ ਪਿੱਛੇ ਛੱਡ ਜਾਂਦੇ ਹਨ।
ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਨ੍ਹਾਂ ਤਸਵੀਰਾਂ ਵਿੱਚ ਵਿਖਾਈ ਦੇਣ ਵਾਲੇ ਘਰ ਛੋਟੇ ਅਤੇ ਪੂਰੀ ਤਰ੍ਹਾਂ ਸੁੱਖ-ਸੁਵਿਧਾਵਾਂ ਨਾਲ ਭਰਪੂਰ ਹਨ। ਜਿਨ੍ਹਾਂ ਘਰਾਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਤੁਸੀਂ ਇਨ੍ਹਾਂ ਤਸਵੀਰਾਂ ਵਿੱਚੋਂ ਵੀ ਆਈਡੀਆ ਲੈ ਸਕਦੇ ਹੋ।
ਘਰ ਬਣਾਉਣ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਦਵੋ ਕਿ ਨਵੇਂ ਬਣਨ ਜਾ ਰਹੇ ਘਰ ਵਿਚ ਹਵਾ ਅਤੇ ਰੋਸ਼ਨੀ ਚੰਗੀ ਤਰ੍ਹਾਂ ਆਉਂਦੀ ਜਾਂਦੀ ਹੋਵੇ। ਜੇਕਰ ਹਵਾ ਘਰ ਅੰਦਰ ਦਾਖਲ ਨਹੀਂ ਹੋਵੇਗੀ ਤਾਂ ਸਲਾਬ ਕਰਕੇ ਬਦਬੂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਤੋਂ ਇਲਾਵਾ ਜੇਕਰ ਘਰ ਬਣਾਉਣ ਲਈ ਜਗ੍ਹਾ ਦੀ ਘਾਟ ਹੈ ਤਾਂ ਵੇਹੜੇ ਦਾ ਕੰਮ ਛੱਤ ਤੋਂ ਲਿਆ ਜਾ ਸਕਦਾ ਹੈ। ਘਰ ਅੰਦਰੋਂ ਹੀ ਤਾਂ ਹੀ ਸੋਹਣਾ ਲੱਗੇਗਾ, ਜੇਕਰ ਬਾਹਰੋਂ ਉਸ ਨੂੰ ਚੰਗੀ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੋਵੇਗਾ। ਘਰ ਦੀ ਸੁੰਦਰਤਾ ਦਾ ਪਹਿਲਾ ਕੰਮ ਘਰ ਦੇ ਗੇਟ ਦਾ ਹੁੰਦਾ ਹੈ।
ਇਸ ਲਈ ਘਰ ਦੇ ਗੇਟ ਨੂੰ ਚੰਗੀ ਤਰ੍ਹਾਂ ਸੋਚ ਸਮਝ ਕੇ ਡਿਜ਼ਾਈਨ ਕਰਕੇ ਬਣਵਾਉਣਾ ਚਾਹੀਦਾ ਹੈ। ਹੁਣ ਇਥੇ ਫੇਰ ਉਹੀ ਗੱਲ ਆ ਜਾਂਦੀ ਹੈ ਕਿ ਸੋਹਣਾ ਦਿਖਣ ਵਾਲਾ ਗੇਟ ਵੀ ਮਹਿੰਗਾ ਹੀ ਬਣਨਾ ਹੈ। ਇਹ ਸੋਚ ਵੀ ਗਲਤ ਹੈ।