‘ਐੱਮਬੀਏ ਚਾਹ ਵਾਲਾ’ ਵਾਲੇ ਪ੍ਰਫੁਲ ਬਿਲੋਰ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਕਿ ਉਨ੍ਹਾਂ ਨੇ ਇੱਕ ਮਰਸੀਡੀਜ਼ ਕਾਰ ਖਰੀਦੀ ਹੈ। ਜਿਸ ਦੀ ਕੀਮਤ 90 ਲੱਖ ਰੁਪਏ ਹੈ। ਵੀਡੀਓ ਵਿੱਚ ਉਨ੍ਹਾਂ ਨੇ ਸੈਲੀਬ੍ਰਿੇਸ਼ਨ ਲਈ ਕੇਕ ਵੀ ਕੱਟਿਆ ਹੈ।
ਪ੍ਰਫੁਲ ਬਿਲੋਰ ਅਹਿਮਦਾਬਾਦ ਵਿਖੇ ਆਈਆਈਐੱਮ ਦੇ ਸਾਹਮਣੇ ਚਾਹ ਦਾ ਕਾਰੋਬਾਰ ਕਰਦੇ ਹਨ। ਜਿਸ ਕਰਕੇ ਉਨ੍ਹਾਂ ਦੀ ਪਛਾਣ ‘ਐੱਮਬੀਏ ਚਾਹ ਵਾਲਾ ਵਜੋਂ ਹੋ ਗਈ। ਸੋਸ਼ਲ ਮੀਡੀਆ ਦੇ ਜਰੀਏ ਉਨ੍ਹਾਂ ਦੀ ਚੰਗੀ ਪਛਾਣ ਬਣ ਚੁੱਕੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪ੍ਰਫੁਲ ਬਿਲੋਰ ਨੇ 2017 ਵਿੱਚ ਐੱਮਬੀਏ ਵਿਚਾਲੇ ਛੱਡ ਕੇ ਚਾਹ ਦਾ ਕਾਰੋਬਾਰ ਕਰ ਲਿਆ ਸੀ।
ਅੱਜ ਉਨ੍ਹਾਂ ਦੇ ਕਾਰੋਬਾਰ ਦੀ ਬਹੁਤ ਚਰਚਾ ਹੋ ਰਹੀ ਹੈ ਅਤੇ ਉਹ ਇਸ ਕਾਰੋਬਾਰ ਤੋਂ ਚੰਗੀ ਕਮਾਈ ਕਰ ਰਹੇ ਹਨ। ਪਹਿਲਾਂ ਉਹ ਆਪਣੇ ਕਾਰੋਬਾਰ ਕਾਰਨ ਚਰਚਾ ਵਿੱਚ ਸਨ ਪਰ ਅੱਜਕੱਲ੍ਹ ਉਹ ਆਪਣੀ ਨਵੀਂ ਖਰੀਦੀ ਮਰਸੀਡੀਜ਼ ਕਾਰ ਕਾਰਨ ਚਰਚਾ ਵਿੱਚ ਹਨ। ਪ੍ਰਫੁਲ ਬਿਲੋਰ ਮੰਨਦੇ ਹਨ ਕਿ ਚਾਹ ਦਾ ਬਿਜ਼ਨਸ ਸਭ ਤੋਂ ਵਧੀਆ ਬਿਜ਼ਨਸ ਹੈ, ਕਿਉਂਕਿ ਚਾਹ ਦੀ ਹਰ ਕੋਈ ਵਰਤੋਂ ਕਰਦਾ ਹੈ।
ਜਿਸ ਕਰਕੇ ਇਹ ਕਾਰੋਬਾਰ ਕਿਤੇ ਵੀ ਸ਼ੁਰੂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੀਆਂ ਨਜ਼ਰਾਂ ਵਿੱਚ ਹੋਰ ਕੋਈ ਵੀ ਅਜਿਹੀ ਚੀਜ਼ ਨਹੀਂ, ਜਿਸ ਨੂੰ ਕਿਤੇ ਵੀ ਵੇਚਿਆ ਜਾ ਸਕੇ ਅਤੇ ਹਰ ਕੋਈ ਇਸ ਦਾ ਖਰੀਦਦਾਰ ਹੋਵੇ। ਸਾਲ 2020 ਵਿੱਚ ਪ੍ਰਫੁਲ ਬਿਲੋਰ ਦੀ ਸੋਸ਼ਲ ਮੀਡੀਆ ਤੇ ਚੰਗੀ ਪਛਾਣ ਬਣ ਗਈ ਸੀ।
ਭਾਵੇਂ ਉਨ੍ਹਾਂ ਦਾ ਪਰਿਵਾਰ ਨਹੀਂ ਸੀ ਚਾਹੁੰਦਾ ਕਿ ਪ੍ਰਫੁਲ ਚਾਹ ਦਾ ਕਾਰੋਬਾਰ ਕਰਨ ਪਰ ਉਨ੍ਹਾਂ ਨੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ ਅਤੇ ਅਖੀਰ ਉਹ ਮੁਕਾਮ ਹਾਸਲ ਕਰ ਲਿਆ, ਜਿਸ ਬਾਰੇ ਪਰਿਵਾਰ ਨੇ ਸੋਚਿਆ ਵੀ ਨਹੀਂ ਸੀ। ਅੱਜ ਪ੍ਰਫੁਲ ਬਿਲੋਰ ਸੋਸ਼ਲ ਮੀਡੀਆ ਤੇ ਵੱਖਰੀ ਪਛਾਣ ਬਣਾ ਚੁੱਕੇ ਹਨ।
ਅੱਜ ਪ੍ਰਫੁਲ ਬਿਲੋਰ ਕੋਲ ਕਈ ਰੈਸਟੋਰੈਂਟ ਹਨ। ਜੋ ਉਨ੍ਹਾਂ ਦੇ ਇਸੇ ਬਿਜ਼ਨਸ ਸਦਕਾ ਸੰਭਵ ਹੋ ਸਕਿਆ ਹੈ। ਮਿਹਨਤ ਅਤੇ ਦਿਲਚਸਪੀ ਨਾਲ ਕੀਤੇ ਗਏ ਕਿਸੇ ਵੀ ਕੰਮ ਵਿੱਚ ਸਦਾ ਸਫਲਤਾ ਮਿਲਦੀ ਹੈ। ਪ੍ਰਫੁਲ ਬਿਲੋਰ ਦਾ ਕਾਰੋਬਾਰ ਇਸ ਦੀ ਪ੍ਰਤੱਖ ਉਦਾਹਰਣ ਹੈ।