ਲੋਹੜੀ ਤੋਂ ਬਾਅਦ ਸਰਦੀ ਦਾ ਅਸਰ ਘਟਣਾ ਸ਼ੁਰੂ ਹੋ ਜਾਂਦਾ ਹੈ। ਇਸ ਨੂੰ ਵਿਆਹਾਂ ਦਾ ਸੀਜ਼ਨ ਮੰਨਿਆ ਜਾਂਦਾ ਹੈ। ਸੋਸ਼ਲ ਮੀਡੀਆ ਦਾ ਯੁਗ ਹੈ। ਬਾਲੀਵੁੱਡ ਅਦਾਕਾਰਾਂ ਦੇ ਪਰਿਵਾਰ ਨਾਲ ਸਬੰਧਿਤ ਵਿਆਹ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਆਮ ਹੀ ਦੇਖਣ ਨੂੰ ਮਿਲਦੀਆਂ ਹਨ।
ਪਿਛਲੇ ਦਿਨਾਂ ਵਿੱਚ ਬਾਲੀਵੁੱਡ ਅਦਾਕਾਰ ਸੁਨੀਲ ਸ਼ੈਟੀ ਦੀ ਧੀ ਆਥੀਆ ਸ਼ੈਟੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਦੇਖੀਆਂ ਗਈਆਂ ਸਨ। ਹੁਣ ਸ਼ਾਹਰੁਖ ਖਾਨ ਦੀ ਫਿਲਮ ‘ਚੱਕ ਦੇ ਇੰਡੀਆ’ ਵਿੱਚ ਕੰਮ ਕਰਨ ਵਾਲੀ ਤਾਨੀਆ ਅਬਰੋਲ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।
ਇਹ ਉਹੀ ਅਦਾਕਾਰਾ ਹੈ ਜਿਸ ਨੇ ਇਸ ਫਿਲਮ ਵਿੱਚ ਬਲਬੀਰ ਕੌਰ ਦਾ ਰੋਲ ਨਿਭਾਇਆ ਸੀ। ਤਾਨੀਆ ਅਬਰੋਲ ਦੇ ਜੀਵਨ ਸਾਥੀ ਦਾ ਨਾਮ ਅਸ਼ੀਸ਼ ਵਰਮਾ ਹੈ। ਇਨ੍ਹਾਂ ਦੀ ਲੰਬੇ ਸਮੇਂ ਤੋਂ ਆਪਸ ਵਿੱਚ ਦੋਸਤੀ ਸੀ। ਅਖੀਰ ਉਨ੍ਹਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ।
ਵਿਆਹ ਦੀਆਂ ਤਸਵੀਰਾਂ ਵਿੱਚ ਤਾਨੀਆ ਅਬਰੋਲ ਬਹੁਤ ਹੀ ਸੁੰਦਰ ਦਿਖਾਈ ਦੇ ਰਹੀ ਹੈ। ਵਿਆਹ ਵਿੱਚ ‘ਚੱਕ ਦੇ ਇੰਡੀਆ’ ਫਿਲਮ ਵਿੱਚ ਕੰਮ ਕਰਨ ਵਾਲੀਆਂ ਲੜਕੀਆਂ ਵੀ ਨਜ਼ਰ ਆ ਰਹੀਆਂ ਹਨ। ਜੋ ਬਹੁਤ ਖੁਸ਼ ਹਨ ਅਤੇ ਮਸਤੀ ਕਰ ਰਹੀਆਂ ਹਨ। ਤਾਨੀਆ ਅਬਰੋਲ ਦੇ ਵਿਆਹ ਦੇ ਨਾਲ ਨਾਲ ਹਲਦੀ ਅਤੇ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।
ਇਹ ਵਿਆਹ ਪੰਜਾਬ ਵਿੱਚ ਹੋਇਆ ਹੈ। ਵਿਆਹ ਦੀਆਂ ਤਸਵੀਰਾਂ ਮੁਤਾਬਕ ਤਾਨੀਆ ਨੇ ਗੁਲਾਬੀ ਲਹਿੰਗਾ ਪਹਿਨਿਆ ਹੋਇਆ ਹੈ। ਜਿਸ ਉੱਤੇ ਗੋਲਡਨ ਜਰੀ ਅਤੇ ਬੀਡਜ਼ ਨਾਲ ਕਢਾਈ ਕੀਤੀ ਹੋਈ ਹੈ। ਇਸ ਤੇ ਸੀਕਵਨ ਵਰਕ ਵੀ ਹੋਇਆ ਹੈ। ਉਸ ਦੇ ਹਰੇ ਰੰਗ ਦੀ ਚੋਲੀ ਵੀ ਖੂਬ ਫੱਬਦੀ ਹੈ।
ਤਾਨੀਆ ਡਬਲ ਦੁਪੱਟੇ ਵਿੱਚ ਨਜ਼ਰ ਆਉੰਦੀ ਹੈ। ਜਿਨ੍ਹਾਂ ਵਿੱਚੋਂ ਇੱਕ ਦਾ ਰੰਗ ਲਹਿੰਗੇ ਨਾਲ ਮੇਲ ਖਾਂਦਾ ਗੁਲਾਬੀ ਹੈ। ਤਾਨੀਆ ਨੇ ਨੈਕਲਸ, ਮਾਂਗ ਟਿੱਕਾ, ਨੱਥ, ਚੂੜਾ ਅਤੇ ਕਲੀਰੇ ਆਦਿ ਪਹਿਨੇ ਹੋਏ ਹਨ। ਹਲਦੀ-ਮਹਿੰਦੀ ਸੈਰੇਮਨੀ ਸਮੇਂ ਉਹ ਪੀਲੇ ਰੰਗ ਦੇ ਸਾਦੇ ਪਹਿਰਾਵੇ ਵਿੱਚ ਵੀ ਖੂਬ ਜਚ ਰਹੀ ਹੈ।
‘ਚੱਕ ਦੇ ਇੰਡੀਆ’ ਫਿਲਮ ਵਾਲੀਆਂ ਕੁੜੀਆਂ ਇੱਥੇ ਵੀ ਮਸਤੀ ਮਨਾਉਂਦੀਆਂ ਨਜ਼ਰ ਆ ਰਹੀਆਂ ਹਨ। ਸੋਸ਼ਲ ਮੀਡੀਆ ਤੇ ਤਾਨੀਆ ਦੀਆਂ ਤਸਵੀਰਾਂ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।