ਜਦੋਂ ਸਾਡੇ ਆਲੇ ਦੁਆਲੇ ਕੋਈ ਅਜੀਬ ਚੀਜ਼ ਦਿਖਾਈ ਦਿੰਦੀ ਹੈ ਜਾਂ ਕੋਈ ਅਜੀਬ ਘਟਨਾ ਵਾਪਰਦੀ ਹੈ ਤਾਂ ਇਸ ਦੀ ਚਰਚਾ ਹੋਣਾ ਸੁਭਾਵਕ ਹੈ। ਅਜਿਹੀ ਹੀ ਇੱਕ ਘਟਨਾ ਪਿਛਲੇ ਮੰਗਲਵਾਰ ਜਪਾਨ ਵਿੱਚ ਸਮੁੰਦਰੀ ਤੱਟ ਤੇ ਵਾਪਰੀ।
ਇੱਥੇ ਜਪਾਨ ਦੇ ਸੂਬੇ ਸ਼ਿਜੂਓਕਾ ਸਥਿਤ ਐਂਸ਼ੂ ਬੀਚ (Enshu Beach) ਤੇ ਉਸ ਸਮੇਂ ਖਲਬਲੀ ਜਿਹੀ ਮਚ ਗਈ ਜਦੋਂ ਬੀਚ ਤੇ ਘੁੰਮ ਰਹੀ ਇੱਕ ਔਰਤ ਨੂੰ ਵੱਡੇ ਅਕਾਰ ਦੀ ਗੋਲ ਚੀਜ਼ ਦਿਖਾਈ ਦਿੱਤੀ।

ਔਰਤ ਦੁਆਰਾ ਰੌਲਾ ਪਾਉਣ ਤੇ ਸਥਾਨਕ ਪ੍ਰਸ਼ਾਸ਼ਨ ਨੇ ਮਾਹਿਰਾਂ ਨੂੰ ਸਮੁੰਦਰ ਤੇ ਬੁਲਾਇਆ ਅਤੇ ਬੀਚ ਨੂੰ ਯਾਤਰੀਆਂ ਲਈ ਬੰਦ ਕਰ ਦਿੱਤਾ ਗਿਆ। ਖਿਆਲ ਕੀਤਾ ਜਾ ਰਿਹਾ ਸੀ ਕਿ ਇਹ ਕੋਈ ਜਾਨ ਲੇਵਾ ਵਸਤੂ ਹੋ ਸਕਦੀ ਹੈ ਅਤੇ ਇਸ ਦਾ ਸਬੰਧ ਉਸ ਸਮੇਂ ਨਾਲ ਜੁੜਿਆ ਹੋ ਸਕਦਾ ਹੈ
ਜਦੋਂ ਪੂਰੇ ਵਿਸ਼ਵ ਦੇ ਮੁਲਕ 2 ਧੜਿਆਂ ਵਿੱਚ ਵੰਡੇ ਗਏ ਸਨ ਅਤੇ ਵੱਡਾ ਟਕਰਾਅ ਹੋਇਆ ਸੀ। ਅਜਿਹਾ ਹੁਣ ਤੱਕ 2 ਵਾਰ ਹੋ ਚੁੱਕਾ ਹੈ। ਪਹਿਲਾਂ 1914 ਤੋਂ 1918 ਤੱਕ ਅਤੇ ਫੇਰ ਦੂਜੀ ਵਾਰ 1939 ਤੋਂ 1945 ਤੱਕ।

ਦੂਜੇ ਟਕਰਾਅ ਦੌਰਾਨ ਜਪਾਨ ਦੇ 2 ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਨੂੰ ਬਿੱਲਕੁੱਲ ਤਬਾਹ ਕਰ ਦਿੱਤਾ ਗਿਆ ਸੀ। ਇਸ ਲਈ ਇਹ ਸਮਝਿਆ ਜਾਣ ਲੱਗਾ ਕਿ ਸਮੁੰਦਰੀ ਤੱਟ ਤੇ ਮਿਲੀ ਇਹ ਗੋਲ ਅਕਾਰ ਦੀ ਵਸਤੂ ਦੁੂਜੇ ਵਿਸ਼ਵ ਟਕਰਾਅ ਨਾਲ ਸਬੰਧਿਤ ਹੋ ਸਕਦੀ ਹੈ।
ਇਹ ਵਸਤੂ ਲੋਹੇ ਦੀ ਬਣੀ ਜਾਪਦੀ ਹੈ ਅਤੇ ਇਸ ਦੇ ਦੋਵੇਂ ਪਾਸਿਆਂ ਤੇ ਹੁੱਕਾਂ ਲੱਗੀਆਂ ਹੋਈਆਂ ਹਨ। ਇਸ ਦਾ ਐਕਸਰੇ ਸਕੈਨ ਕਰਨ ਤੇ ਪਤਾ ਲੱਗਾ ਕਿ ਇਹ ਵਿੱਚੋਂ ਠੋਸ ਨਹੀਂ ਹੈ। ਭਾਵੇਂ ਹੁਣ ਕਿਹਾ ਜਾ ਰਿਹਾ ਹੈ ਕਿ ਇਹ ਵਸਤੂ ਜਾਨਲੇਵਾ ਨਹੀਂ ਸੀ।
ਇਸ ਵਸਤੂ ਨੂੰ ਇੱਥੋਂ ਹਟਾ ਦਿੱਤਾ ਗਿਆ ਹੈ ਅਤੇ ਬੀਚ ਨੂੰ ਯਾਤਰੀਆਂ ਲਈ ਖੋਲ੍ਹ ਦਿੱਤਾ ਗਿਆ ਹੈ ਪਰ ਇਸ ਵਸਤੂ ਦਾ ਸੱਚ ਤਾਂ ਮਾਹਿਰਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗਾ। ਇਸ ਵੱਡੇ ਅਕਾਰ ਦੀ ਗੋਲ ਵਸਤੂ ਦੀ ਚਰਚਾ ਅਜੇ ਵੀ ਜਾਰੀ ਹੈ।
