ਅੱਜ ਅਸੀਂ ਭਾਰਤ ਦੇ ਸਾਬਕਾ ਕ੍ਰਿਕਟਰ ਅਤੇ ਪੰਜਾਬ ਦੇ ਉੱਘੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਦੇ ਘਰ-ਪਰਿਵਾਰ ਅਤੇ ਉਨ੍ਹਾਂ ਦੇ ਜੀਵਨ ਬਾਰੇ ਗੱਲਬਾਤ ਕਰ ਰਹੇ ਹਾਂ। ਜ਼ਿਆਦਾ ਜ਼ਿਕਰ ਅਸੀਂ ਉਨ੍ਹਾਂ ਦੇ ਘਰ ਬਾਰੇ ਕਰਾਂਗੇ ਕਿਉਂਕਿ ਵਾਤਾਵਰਣ ਪ੍ਰੇਮੀ ਨਵਜੋਤ ਸਿੱਧੂ ਨੇ ਅਜਿਹੇ ਰੁੱਖ ਲਗਾਏ ਹੋਏ ਹਨ, ਜਿਹੜੇ ਆਮ ਨਹੀਂ ਮਿਲਦੇ।
ਨਵਜੋਤ ਸਿੱਧੂ ਦਾ ਜਨਮ 20 ਅਕਤੂਬਰ 1963 ਨੂੰ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਵਿੱਚ ਹੋਇਆ। ਉਨ੍ਹਾਂ ਨੇ ਮੁੱਢਲੀ ਸਿੱਖਿਆ ਪਟਿਆਲਾ ਦੇ ਯਾਦਵਿੰਦਰਾ ਸਕੂਲ ਤੋਂ ਹਾਸਲ ਕੀਤੀ ਅਤੇ ਕਾਲਜ ਦੀ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ ਹੈ। ਫੇਰ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲਾਅ ਦੀ ਪੜ੍ਹਾਈ ਕੀਤੀ।
ਨਵਜੋਤ ਸਿੱਧੂ ਭਾਰਤੀ ਟੀਮ ਵੱਲੋਂ ਕ੍ਰਿਕੇਟ ਖੇਡਦੇ ਰਹੇ ਹਨ। ਨਵਜੋਤ ਸਿੱਧੂ ਅੰਮਿ੍ਤਸਰ ਵਿਖੇ ਇੱਕ ਵੱਡੇ ਮਹਿਲ ਨੁਮਾ ਘਰ ਵਿੱਚ ਰਹਿੰਦੇ ਹਨ। ਜੋ 49 ਹਜ਼ਾਰ 500 ਵਰਗ ਫੁੱਟ ਏਰੀਏ ਵਿੱਚ ਬਣਿਆ ਹੋਇਆ ਹੈ। ਜਿਸ ਦੀ ਕੀਮਤ ਲਗਭਗ 25 ਕਰੋੜ ਰੁਪਏ ਹੈ। ਇਸ ਘਰ ਵਿੱਚ ਹਰ ਕਿਸਮ ਦੀਆਂ ਸੁਖ ਸੁਵਿਧਾਵਾਂ ਉਪਲਬਧ ਹਨ।
ਜਿਨ੍ਹਾਂ ਵਿੱਚ ਸਵੀਮਿੰਗ ਪੂਲ, ਸਪਾ ਅਤੇ ਜਿੰਮ ਆਦਿ ਸ਼ਾਮਲ ਹਨ। ਇਸ ਘਰ ਨੂੰ ਬਣਾਉਣ ਲਈ 3 ਸਾਲ ਦਾ ਸਮਾਂ ਲੱਗਾ ਹੈ। ਵਾਤਾਵਰਣ ਪ੍ਰੇਮੀ ਸਿੱਧੂ ਨੇ ਆਪਣੇ ਘਰ ਦੇ ਬਾਗ ਵਿੱਚ ਗੋਆ, ਚੇਨੱਈ ਅਤੇ ਬੈਂਗਲੁਰੂ ਆਦਿ ਤੋਂ ਮੰਗਵਾ ਕੇ ਕਈ ਕਿਸਮ ਦੇ ਰੁੱਖ ਲਗਵਾਏ ਹੋਏ ਹਨ।
ਇੱਥੇ 100 ਤੋਂ 150 ਸਾਲ ਪੁਰਾਣੇ ਬੋਗਨ ਬਿਲੀਆ ਦੇ ਰੁੱਖ ਦੇਖੇ ਜਾ ਸਕਦੇ ਹਨ। ਕਈ ਰੁੱਖ ਤਾਂ 100 ਤੋਂ 600 ਸਾਲ ਪੁਰਾਣੇ ਹਨ। ਕੁਦਰਤ ਨੂੰ ਪਿਆਰ ਕਰਨ ਦੇ ਨਾਲ ਨਾਲ ਉਹ ਧਾਰਮਿਕ ਵੀ ਹਨ। ਉਨ੍ਹਾਂ ਨੇ ਇੱਕ ਅਜਿਹਾ ਮੰਦਰ ਬਣਵਾਇਆ ਹੋਇਆ ਹੈ, ਜਿਸ ਵਿੱਚ ਵੱਖ ਵੱਖ ਦੇਵਤਿਆਂ ਦੀਆਂ ਮੂਰਤੀਆਂ ਸੁਸ਼ੋਭਿਤ ਹਨ।
ਜੋ ਇੱਥੇ ਸ਼ਿਵਲਿੰਗ ਮੌਜੂਦ ਹੈ, ਉਹ ਢਾਈ ਕਰੋੜ ਖਰਚ ਕੇ ਸਿੰਗਾਪੁਰ ਤੋਂ ਮੰਗਵਾਇਆ ਹੈ। ਇਸ ਨੂੰ ਸਥਾਪਤ ਕਰਨ ਸਮੇਂ ਵੱਖ ਵੱਖ ਸਥਾਨਾਂ ਤੋਂ ਆਏ ਪੰਡਤਾਂ ਨੇ ਪਾਠ ਪੂਜਾ ਕੀਤੀ ਸੀ। ਇੱਕ ਕਮਰੇ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਸੁਸ਼ੋਭਿਤ ਹਨ।
ਭਾਵੇਂ ਇਸ ਘਰ ਦਾ ਮਹੂਰਤ ਮਈ 2014 ਵਿੱਚ ਹੋ ਗਿਆ ਸੀ ਪਰ ਸਿੱਧੂ ਪਰਿਵਾਰ ਨੇ 2015 ਵਿੱਚ ਇਸ ਘਰ ਵਿੱਚ ਰਹਿਣਾ ਸ਼ੁਰੂ ਕੀਤਾ। ਨਵਜੋਤ ਸਿੰਘ ਸਿੱਧੂ ਦਾ ਵਿਆਹ ਨਵਜੋਤ ਕੌਰ ਸਿੱਧੂ ਨਾਲ ਹੋਇਆ। ਜੋ ਕਿ ਇੱਕ ਡਾਕਟਰ ਹਨ। ਇਨ੍ਹਾਂ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ।
ਪੁੱਤਰ ਦਾ ਨਾਮ ਕਰਣ ਅਤੇ ਧੀ ਦਾ ਨਾਮ ਰਾਬੀਆ ਹੈ। ਜੋ ਵਿਦੇਸ਼ ਵਿੱਚ ਰਹਿੰਦੇ ਹਨ। ਨਵਜੋਤ ਸਿੱਧੂ ਬਹੁਤ ਹਾਜ਼ਰ ਜਵਾਬ ਹਨ ਅਤੇ ਜ਼ਿਆਦਾਤਰ ਜਵਾਬ ਸ਼ੇਅਰੋ ਸ਼ਾਇਰੀ ਵਿੱਚ ਦਿੰਦੇ ਹਨ। ਉਨ੍ਹਾਂ ਦਾ ਸਿਆਸੀ ਸਫਰ ਵੀ ਕਾਫੀ ਦਿਲਚਸਪ ਹੈ। ਉਹ ਅਕਾਲੀ-ਭਾਜਪਾ ਗੱਠਜੋੜ ਸਮੇਂ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਸਨ।
ਇਨ੍ਹਾਂ ਦੇ ਅਕਸਰ ਹੀ ਬਾਦਲ ਪਰਿਵਾਰ ਨਾਲ ਮਤਭੇਦ ਮੀਡੀਆ ਵਿੱਚ ਆਉਂਦੇ ਰਹਿੰਦੇ ਸਨ। ਫੇਰ ਨਵਜੋਤ ਸਿੱਧੂ ਕਾਂਗਰਸ ਪਾਰਟੀ ਵੱਲੋਂ ਵਿਧਾਇਕ ਚੁਣੇ ਗਏ। ਇੱਥੇ ਉਨ੍ਹਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਾ ਨਿਭ ਸਕੀ। ਕੁਝ ਸਮੇਂ ਲਈ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਵੀ ਲਾਇਆ ਗਿਆ।