ਦਰਬਾਰ ਸਾਹਿਬ ਮੱਥਾ ਟੇਕ ਕੇ ਕਾਮਯਾਬ ਹੋਏ ਇਹ 20 ਫ਼ਿਲਮੀ ਸਿਤਾਰੇ

ਸੱਚਖੰਡ ਸ੍ਰੀ ਅੰਮਿ੍ਤਸਰ ਉਹ ਸਥਾਨ ਹੈ, ਜਿਸ ਨੂੰ ਸਿਫ਼ਤੀ ਦਾ ਘਰ ਕਿਹਾ ਜਾਂਦਾ ਹੈ। ਇਸ ਸਥਾਨ ਵਰਗਾ ਦੁਨੀਆਂ ਤੇ ਕੋਈ ਹੋਰ ਸਥਾਨ ਨਹੀਂ ਹੈ। ਇੱਥੇ ਨਤਮਸਤਕ ਹੋਣ ਵਾਲੇ ਹਰ ਵਿਅਕਤੀ ਨੂੰ ਇੱਥੇ ਪਹੁੰਚ ਕੇ ਸਕੂਨ ਮਿਲਦਾ ਹੈ। ਇੱਥੇ ਮਨੁੱਖਤਾ ਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਜਾਂਦਾ ਹੈ।

ਦਰਬਾਰ ਸਾਹਿਬ ਵਿੱਚ ਇਲਾਹੀ ਬਾਣੀ ਦਾ ਕੀਰਤਨ ਹੁੰਦਾ ਰਹਿੰਦਾ ਹੈ। ਹਰ ਇਨਸਾਨ ਇੱਥੇ ਨਤਮਸਤਕ ਹੋ ਕੇ ਧੰਨ ਧੰਨ ਹੋਇਆ ਮਹਿਸੂਸ ਕਰਦਾ ਹੈ। ਹਰ ਕੋਈ ਇੱਥੇ ਪਹੁੰਚ ਕੇ ਸੁੱਖ-ਸ਼ਾਂਤੀ ਅਤੇ ਸਫਲਤਾ ਲਈ ਅਰਦਾਸ ਕਰਦਾ ਹੈ। ਅੱਜ ਅਸੀਂ ਉਨ੍ਹਾਂ ਫਿਲਮੀ ਹਸਤੀਆਂ ਅਤੇ ਪ੍ਰਸਿੱਧ ਕਾਰੋਬਾਰੀਆਂ ਦਾ ਜ਼ਿਕਰ ਕਰਦੇ ਹਾਂ, ਜੋ ਸ਼ਰਧਾ ਭਾਵਨਾ ਨਾਲ ਇੱਥੇ ਨਤਮਸਤਕ ਹੋਏ ਅਤੇ ਮੁਰਾਦਾਂ ਪਾਈਆਂ।

ਕਿਆਰਾ ਅਡਵਾਨੀ ਸ਼ਰਧਾ ਨਾਲ ਇੱਥੇ ਮੱਥਾ ਟੇਕਣ ਪਹੁੰਚੇ ਸਨ। ਉਨ੍ਹਾਂ ਦਾ ਨਾਮ ਸਫਲ ਕਲਾਕਾਰਾਂ ਵਿੱਚ ਲਿਆ ਜਾਂਦਾ ਹੈ। ਕਿਆਰਾ ਦੀਆਂ ਫ਼ਿਲਮਾਂ ਨੂੰ ਦਰਸ਼ਕ ਖੂਬ ਪਸੰਦ ਕਰਦੇ ਹਨ।

ਬਾਲੀਵੁੱਡ ਵਿੱਚ ਰਵੀਨਾ ਟੰਡਨ ਇੱਕ ਜਾਣਿਆ ਪਛਾਣਿਆ ਚਿਹਰਾ ਹੈ। ਖੁਸ਼ੀਆਂ ਹਾਸਲ ਕਰਨ ਲਈ ਉਨ੍ਹਾਂ ਨੇ ਇੱਥੇ ਆਪਣੀ ਹਾਜ਼ਰੀ ਲਗਵਾ ਚੁੱਕੇ ਹਨ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਦੇਖੀਆਂ ਜਾ ਸਕਦੀਆਂ ਹਨ।

ਪ੍ਰਸਿੱਧ ਕਾਰੋਬਾਰੀ ਰਿਲਾਇੰਸ ਇੰਡਸਟਰੀ ਦੇ ਮਾਲਕ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੇ ਵੀ ਇੱਥੇ ਮੱਥਾ ਟੇਕ ਕੇ ਅਰਦਾਸ ਕੀਤੀ ਹੋਈ ਹੈ। ਅੰਬਾਨੀ ਪਰਿਵਾਰ ਮੁਲਕ ਦਾ ਸਭ ਤੋਂ ਅਮੀਰ ਪਰਿਵਾਰ ਹੈ। ਇਸ ਪਰਿਵਾਰ ਦੀ ਦਰਬਾਰ ਸਾਹਿਬ ਪ੍ਰਤੀ ਬਹੁਤ ਸ਼ਰਧਾ ਹੈ।

ਬਾਲੀਵੁੱਡ ਦੇ ਮੰਨੇ ਪ੍ਰਮੰਨੇ ਕਲਾਕਾਰ ਨਾਨਾ ਪਾਟੇਕਰ, ਜਿਨ੍ਹਾਂ ਦੇ ਡਾਇਲਾਗ ਅਕਸਰ ਹੀ ਨੌਜਵਾਨਾਂ ਦੀ ਜ਼ੁਬਾਨ ਤੇ ਚੜ੍ਹ ਜਾਂਦੇ ਹਨ, ਉਹ ਵੀ ਦਰਬਾਰ ਸਾਹਿਬ ਅੰਮਿ੍ਤਸਰ ਖੁਸ਼ੀਆਂ ਮੰਗਣ ਲਈ ਹਾਜਰੀ ਲਗਵਾ ਚੁੱਕੇ ਹਨ।

ਸਿਰਫ ਬਾਲੀਵੁੱਡ ਹੀ ਨਹੀਂ ਸਗੋਂ ਦੱਖਣ ਭਾਰਤੀ ਫਿਲਮਾਂ ਦੇ ਸੁਪਰ ਸਟਾਰ ਅੱਲੂ ਅਰਜੁਨ ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਆਏ ਤਾਂ ਉਨ੍ਹਾਂ ਦੀ ਸ਼ਰਧਾ ਨੇ ਸਭ ਦਾ ਦਿਲ ਜਿੱਤ ਲਿਆ,  ਉਨ੍ਹਾਂ ਨੇ ਲਾਈਨ ਵਿਚ ਖੜਕੇ ਮੱਥਾ ਟੇਕਿਆ। ਇਸ ਦੀ ਵੀਡੀਓ ਵੀ ਸ਼ਰਧਾਲੂਆਂ ਨੇ ਖੂਬ ਵਾਇਰਲ ਕੀਤੀ ਸੀ।

ਵਿੱਕੀ ਕੌਸ਼ਲ ਦੀ ਵੀ ਹਰਿਮੰਦਰ ਸਾਹਿਬ ਪ੍ਰਤੀ ਬਹੁਤ ਸ਼ਰਧਾ ਹੈ। ਉਨ੍ਹਾਂ ਦੇ ਦਰਬਾਰ ਸਾਹਿਬ ਪਹੁੰਚਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹਨ। ਪਿਛਲੇ ਦਿਨੀਂ ਉਹ ਆਪਣੀ ਫਿਲਮ ‘ਸੈਮ ਬਹਾਦੁਰ’ ਦੀ ਸ਼ੂਟਿੰਗ ਲਈ ਪੰਜਾਬ ਆਏ ਸਨ।

ਬਾਲੀਵੁੱਡ ਵਿੱਚ ਕਿੰਗ ਖਾਨ ਵਜੋਂ ਜਾਣੇ ਜਾਂਦੇ ਅਤੇ ਫਿਲਮ ਜਗਤ ਨੂੰ ਸਫਲ ਫਿਲਮਾਂ ਦੇਣ ਵਾਲੇ ਸ਼ਾਹਰੁਖ ਖਾਨ ਵੀ ਦਰਬਾਰ ਸਾਹਿਬ ਮੁਰਾਦਾਂ ਮੰਗਣ ਆ ਚੁੱਕੇ ਹਨ। ਇਸ ਤੋਂ ਇਲਾਵਾ ਸਲਮਾਨ ਖਾਨ ਵੀ ਦਰਬਾਰ ਸਾਹਿਬ ਮੱਥਾ ਟੇਕਕੇ ਆਪਣੀ ਅਰਦਾਸ ਕਰਨ ਆਏ ਸਨ।

ਬਾਲੀਵੁੱਡ ਦੀ ਇੱਕ ਹੋਰ ਸਫਲ ਜੋੜੀ ਰਣਬੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਪਤੀ-ਪਤਨੀ ਦੋਵੇਂ ਹੀ ਦਰਬਾਰ ਸਾਹਿਬ ਨਤਮਸਤਕ ਹੋਏ ਸਨ। ਇਹ ਉਹ ਜੋੜੀ ਹੈ, ਜਿਸ ਤੋਂ ਬਿਨਾ ਬਾਲੀਵੁੱਡ ਨੂੰ ਅੱਜ ਕੱਲ ਅਧੂਰਾ ਮੰਨਿਆ ਜਾਂਦਾ ਹੈ।

ਪੁਰਾਣੇ ਫਿਲਮੀ ਕਲਾਕਾਰ ਸ਼ਕਤੀ ਕਪੂਰ ਦੀ ਬੇਟੀ, ਜਿਨ੍ਹਾਂ ਦਾ ਨਾਮ ਹੀ ਸ਼ਰਧਾ ਕਪੂਰ ਹੈ, ਉਹ ਵੀ ਸ਼ਰਧਾ ਸਹਿਤ ਮੱਥਾ ਟੇਕ ਚੁੱਕੇ ਹਨ। ਜਦੋਂ ਉਹ ਦਰਬਾਰ ਸਾਹਿਬ ਆਈ ਸੀ ਤਾਂ ਉਨ੍ਹਾਂ ਦੇ ਨਾਲ ਅਦਿਤਆ ਰਾਏ ਕਪੂਰ ਵੀ ਸਨ।

‘ਲਾਲ ਸਿੰਘ ਚੱਢਾ’ ਅਤੇ ‘ਪੀ ਕੇ’ ਜਿਹੀਆਂ ਸਫਲ ਫਿਲਮਾਂ ਦੇ ਨਾਇਕ ਅਮੀਰ ਖਾਨ ਕਈ ਵਾਰ ਇੱਥੇ ਹਾਜ਼ਰੀ ਲਗਵਾ ਚੁੱਕੇ ਹਨ। ਅਮੀਰ ਖਾਨ ਦੀ ਦਰਬਾਰ ਸਾਹਿਬ ਪ੍ਰਤੀ ਬਹੁਤ ਸ਼ਰਧਾ ਹੈ।

ਜਾਣੇ ਪਛਾਣੇ ਅਦਾਕਾਰ ਸੁਨੀਲ ਸ਼ੈਟੀ ਦੇ ਮਨ ਨੂੰ ਵੀ ਇੱਥੇ ਬਹੁਤ ਸਕੂਨ ਮਿਲਦਾ ਹੈ। ਜਿਸ ਕਰਕੇ ਉਹ ਵਾਰ ਵਾਰ ਆ ਕੇ ਨਤਮਸਤਕ ਹੁੰਦੇ ਰਹਿੰਦੇ ਹਨ।

ਤੇਲਗੂ ਫਿਲਮਾਂ ਦੇ ਚੋਟੀ ਦੇ ਸਿਤਾਰੇ ਰਾਮ ਚਰਨ ਅਤੇ ਜੂਨੀਅਰ ਐੱਨ ਟੀ ਆਰ (ਨੰਦਾਮੁਰੀ ਤਾਰਾਕਾ ਰਾਮਾ ਰਾਓ) ਵੀ ਦਰਬਾਰ ਸਾਹਿਬ ਪਹੁੰਚ ਕੇ ਵਾਹਿਗੁਰੂ ਅੱਗੇ ਆਪਣੀ ਹਾਜਰੀ ਲਗਵਾ ਚੁੱਕੇ ਹਨ। ਇਹ ਉਸ ਵਾਹਿਗੁਰੂ ਦਾ ਹੀ ਅਸ਼ੀਰਵਾਦ ਹੈ ਜਿਸ ਕਰਕੇ ਇਨ੍ਹਾਂ ਸਿਤਾਰਿਆਂ ਦੀ ਇੰਨੀ ਚੜਾਈ ਹੈ।

ਕਰੀਨਾ ਕਪੂਰ ਦੀ ਵੀ ਦਰਬਾਰ ਸਾਹਿਬ ਪ੍ਰਤੀ ਬਹੁਤ ਸ਼ਰਧਾ ਹੈ, ਉਨ੍ਹਾਂ ਨੇ ਵੀ ਹਰਿਮੰਦਰ ਸਾਹਿਬ ਪਹੁੰਚ ਕੇ ਅਰਦਾਸ ਕੀਤੀ ਸੀ। ਇਸ ਮੌਕੇ ਉਨ੍ਹਾਂ ਨੇ ਆਪਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ।

ਫਿਲਮਾਂ ਵਿੱਚ ਨਲਕਾ ਪੁੱਟ ਦੇਣ ਵਾਲੇ ਅਤੇ ਪੰਜਾਬ ਦੇ ਐੱਮ ਪੀ ਸੰਨੀ ਦਿਓਲ ਕਈ ਵਾਰ ਇੱਥੇ ਨਤਮਸਤਕ ਹੋਏ ਹਨ। ਸਨੀ ਦਿਓਲ ਦਾ ਪਰਿਵਾਰ ਪੰਜਾਬੀ ਹੈ। ਉਹ ਵੀ ਅਕਸਰ ਇਥੇ ਆ ਕੇ ਖੁਸ਼ੀਆਂ ਪ੍ਰਾਪਤ ਕਰਦੇ ਰਹਿੰਦੇ ਹਨ।

ਬੋਨੀ ਕਪੂਰ ਅਤੇ ਸ੍ਰੀ ਦੇਵੀ ਦੀ ਧੀ ਜਹਾਨਵੀ ਕਪੂਰ ਨੇ ਵੀ ਇੱਥੇ ਆਪਣੀ ਹਾਜ਼ਰੀ ਲਗਵਾਈ ਹੈ।

ਅਰਜੁਨ ਕਪੂਰ ਅਤੇ ਪਰਿਨੀਤੀ ਚੋਪੜਾ ਦੀ ਵੀ ਦਰਬਾਰ ਸਾਹਿਬ ਪਹੁੰਚਣ ਦੀ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ। ਦਰਬਾਰ ਸਾਹਿਬ ਇੱਕ ਅਜਿਹਾ ਰੱਬ ਦਾ ਘਰ ਹੈ ਜਿਥੇ ਸ਼ਰਧਾ ਨਾਲ ਮੱਥਾ ਟੇਕਣ ਵਾਲੇ ਕਦੇ ਖਾਲੀ ਹੱਥ ਨਹੀਂ ਮੁੜਦੇ।

Leave a Reply

Your email address will not be published. Required fields are marked *