ਪਿਆਸੇ ਕਤੂਰੇ ਨੂੰ ਇਸ ਬੱਚੇ ਨੇ ਪਿਲਾਇਆ ਪਾਣੀ

‘ਬੱਚੇ ਮਨ ਦੇ ਸੱਚੇ’ ਇਹ ਸ਼ਬਦ ਤਾਂ ਅਸੀਂ ਸੁਣਦੇ ਹੀ ਰਹਿੰਦੇ ਹਾਂ। ਬਚਪਨ ਸਾਡੇ ਜੀਵਨ ਦੀ ਉਹ ਅਵਸਥਾ ਕਹੀ ਜਾ ਸਕਦੀ ਹੈ, ਜਿਸ ਵਿੱਚ ਉਸ ਲਈ ਕੋਈ ਆਪਣਾ ਜਾਂ ਬਿਗਾਨਾ ਨਹੀਂ ਹੁੰਦਾ। ਕੋਈ ਬੱਚਾ ਸਹੀ ਅਰਥਾਂ ਵਿੱਚ ਇਨਸਾਨ ਹੁੰਦਾ ਹੈ। ਉਸ ਦੀਆਂ ਨਜ਼ਰਾਂ ਵਿੱਚ ਹਰ ਕੋਈ ਬਰਾਬਰ ਹੈ।

ਬਚਪਨ ਸਾਡੇ ਜੀਵਨ ਦਾ ਸਭ ਤੋਂ ਕੀਮਤੀ ਸਮਾਂ ਹੈ, ਜਿਸ ਨੂੰ ਵੱਡੀ ਤੋਂ ਵੱਡੀ ਰਕਮ ਖਰਚ ਕਰਕੇ ਵੀ ਵਾਪਸ ਨਹੀਂ ਲਿਆਂਦਾ ਜਾ ਸਕਦਾ। ਕਈ ਲੇਖਕ ਇਸ ਨੂੰ ਬਾਦਸ਼ਾਹਾਂ ਵਾਲੀ ਉਮਰ ਆਖਦੇ ਹਨ। ਸੱਚਮੁੱਚ ਹੀ ਇਨਸਾਨ ਆਪਣੇ ਬਚਪਨ ਵਿੱਚ ਬਾਦਸ਼ਾਹ ਹੁੰਦਾ ਹੈ। ਇਸ ਉਮਰ ਵਿੱਚ ਉਸ ਦਾ ਹੁਕਮ ਚੱਲਦਾ ਹੈ।

ਪਰਿਵਾਰ ਉਸ ਦੀ ਹਰ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਬਚਪਨ ਵਿੱਚ ਇਨਸਾਨ ਦੇ ਸਭ ਆਪਣੇ ਹੁੰਦੇ ਹਨ। ਉਹ ਇਨਸਾਨਾਂ ਦੇ ਨਾਲ ਨਾਲ ਜਾਨਵਰਾਂ ਨੂੰ ਵੀ ਆਪਣੇ ਦੋਸਤ ਬਣਾਉੰਦਾ ਹੈ। ਇਸ ਵਿੱਚ ਹੀ ਉਸ ਨੂੰ ਖੁਸ਼ੀ ਮਿਲਦੀ ਹੈ। ਇੱਕ ਬੱਚਾ ਕੁੱਤਿਆਂ, ਬਿੱਲੀਆਂ ਅਤੇ ਮੁਰਗਿਆਂ ਆਦਿ ਨਾਲ ਦੋਸਤੀ ਕਰਕੇ ਖੁਸ਼ ਹੁੰਦਾ ਹੈ।

ਉਹ ਨਹੀਂ ਜਾਣਦਾ ਕਿ ਉਸ ਲਈ ਕੀ ਚੰਗਾ ਹੈ ਅਤੇ ਕੀ ਬੁਰਾ ਹੈ? ਉਸ ਲਈ ਆਪਣੇ ਮਨ ਦੀ ਮੌਜ ਹੀ ਖੁਸ਼ੀ ਹੈ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਲੜਕਾ ਨਲਕਾ ਗੇੜ ਰਿਹਾ ਹੈ ਅਤੇ ਇੱਕ ਕੁੱਤਾ ਪਾਣੀ ਪੀ ਰਿਹਾ ਹੈ। ਕੁੱਤੇ ਨੂੰ ਪਾਣੀ ਪਿਲਾਉਣ ਵਿੱਚ ਹੀ ਬੱਚੇ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ।

ਬੱਚਾ ਨਹੀਂ ਜਾਣਦਾ ਕਿ ਉਹ ਜੋ ਕਰ ਰਿਹਾ ਹੈ, ਚੰਗਾ ਹੈ ਜਾਂ ਨਹੀਂ ਪਰ ਉਸ ਨੂੰ ਇਹ ਪਤਾ ਹੈ ਕਿ ਉਹ ਜਿੰਨੀ ਦੇਰ ਨਲਕਾ ਚਲਾਉਂਦਾ ਹੈ, ਕੁੱਤਾ ਉਸ ਦੇ ਕੋਲ ਖੜ੍ਹ ਕੇ ਪਾਣੀ ਪੀ ਰਿਹਾ ਹੈ। ਬੱਚੇ ਨੂੰ ਕੁੱਤੇ ਦਾ ਸਾਥ ਚੰਗਾ ਲੱਗ ਰਿਹਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ।

ਬੱਚੇ ਦੀ ਅਦਾ ਹਰ ਕਿਸੇ ਦੇ ਮਨ ਨੂੰ ਭਾਅ ਰਹੀ ਹੈ। ਜੇਕਰ ਸਾਡੇ ਸਭ ਦੇ ਮਨ ਵਿੱਚ ਇਸ ਬੱਚੇ ਵਾਂਗ ਹਰ ਕਿਸੇ ਲਈ ਪਿਆਰ ਹੋਵੇ ਤਾਂ ਇਹ ਧਰਤੀ ਹੀ ਸਵਰਗ ਬਣ ਜਾਵੇ। ਅਸੀਂ ਜ਼ਿੰਦਗੀ ਤੋਂ ਬਾਅਦ ਕਿਸੇ ਸਵਰਗ ਦੀ ਕਲਪਨਾ ਹੀ ਨਾ ਕਰੀਏ। ਕਿੰਨਾ ਚੰਗਾ ਹੋਵੇ ਜੇਕਰ ਅਸੀਂ ਇਸ ਧਰਤੀ ਨੂੰ ਹੀ ਸਵਰਗ ਬਣਾ ਲਈਏ।

Leave a Reply

Your email address will not be published. Required fields are marked *