ਪੁਲਿਸ ਅਫਸਰ ਬਣਕੇ ਮੈਡਮ ਨੂੰ ਸਕੂਲ ਚ ਮਿਲਣ ਆਇਆ ਮੁੰਡਾ, ਦੇਖੋ ਤਸਵੀਰਾਂ

ਅਧਿਆਪਕ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ। ਜਿਸ ਦੇ ਬਦਲੇ ਉਨ੍ਹਾਂ ਨੂੰ ਤਨਖਾਹ ਮਿਲਦੀ ਹੈ ਪਰ ਕਿਸੇ ਅਧਿਆਪਕ ਨੂੰ ਅਸਲ ਖੁਸ਼ੀ ਉਸ ਸਮੇਂ ਹਾਸਲ ਹੁੰਦੀ ਹੈ, ਜਦੋਂ ਉਨ੍ਹਾਂ ਦਾ ਵਿਦਿਆਰਥੀ ਪੜ੍ਹ ਲਿਖ ਕੇ ਕੋਈ ਸਨਮਾਨਜਨਕ ਅਹੁਦਾ ਹਾਸਲ ਕਰਦਾ ਹੈ।

ਅਜਿਹਾ ਜਾਣ ਕੇ ਅਧਿਆਪਕ ਨੂੰ ਲੱਗਦਾ ਹੈ, ਜਿਵੇਂ ਉਨ੍ਹਾਂ ਦੀ ਮਿਹਨਤ ਨੂੰ ਫਲ਼ ਲੱਗ ਗਿਆ ਹੋਵੇ। ਅਧਿਆਪਕ ਦਾ ਉਦੇਸ਼ ਆਪਣੇ ਵਿਦਿਆਰਥੀਆਂ ਨੂੰ ਸਨਮਾਮਨਯੋਗ ਰੁਜ਼ਗਾਰ ਦੇ ਯੋਗ ਬਣਾ ਕੇ ਚੰਗੇ ਅਹੁਦੇ ਤੇ ਪੁਚਾਉਣਾ ਹੈ।

ਵਿਦਿਆਰਥੀਆਂ ਦੀ ਸਫਲਤਾ ਲਈ ਅਧਿਆਪਕ ਉਨ੍ਹਾਂ ਨੂੰ ਵੱਧ ਤੋਂ ਮਿਹਨਤ ਕਰਵਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਹੋਰ ਵੀ ਚੰਗੀਆਂ ਸਿੱਖਿਆਵਾਂ ਦਿੰਦੇ ਹਨ।

ਇਹ ਅਧਿਆਪਕਾਂ ਦੀ ਸਿੱਖਿਆ ਦਾ ਹੀ ਨਤੀਜਾ ਹੈ ਕਿ ਵਿਦਿਆਰਥੀ ਉੱਚੇ ਅਹੁਦੇ ਤੇ ਪਹੁੰਚ ਕੇ ਵੀ ਆਪਣੇ ਅਧਿਆਪਕਾਂ ਦੀ ਕਦਰ ਕਰਦੇ ਹਨ। ਅਸਲ ਵਿੱਚ ਅਧਿਆਪਕ ਹੀ ਬੱਚੇ ਦਾ ਗੁਰੂ ਹੈ।

ਅਧਿਆਪਕ ਦੁਆਰਾ ਦਿੱਤੀ ਸਿੱਖਿਆ ਤੇ ਹੀ ਬੱਚੇ ਚੱਲਦੇ ਹਨ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਦੀ ਇਨ੍ਹਾਂ ਦਿਨਾਂ ਵਿੱਚ ਬਹੁਤ ਚਰਚਾ ਹੋ ਰਹੀ ਹੈ। ਵੀਡੀਓ ਵਿੱਚ ਇੱਕ ਪੁਲਿਸ ਅਫਸਰ ਇੱਕ ਸਕੂਲ ਵਿੱਚ ਪਹੁੰਚ ਕੇ ਇੱਕ ਅਧਿਆਪਕਾ ਦੇ ਪੈਰੀਂ ਹੱਥ ਲਗਾਉਂਦਾ ਹੈ।

ਅਸਲ ਵਿੱਚ ਇਹ ਪੁਲਿਸ ਅਫਸਰ ਕਿਸੇ ਸਮੇਂ ਇਸ ਅਧਿਆਪਕਾ ਕੋਲ ਪੜਿਆ ਸੀ। ਪੁਲਿਸ ਅਫਸਰ ਬਾਰੇ ਜਾਣ ਕੇ ਅਧਿਆਪਕਾ ਬਹੁਤ ਭਾਵੁਕ ਹੋ ਜਾਂਦੀ ਹੈ।

ਅਧਿਆਪਕਾ ਆਪਣੇ ਇਸ ਪੁਰਾਣੇ ਵਿਦਿਆਰਥੀ ਨੂੰ 1100 ਰੁਪਏ ਇਨਾਮ ਵੀ ਦਿੰਦੀ ਹੈ ਅਤੇ ਕਲਾਸ ਦੇ ਵਿਦਿਆਰਥੀਆਂ ਨੂੰ ਪੁਲਿਸ ਅਫਸਰ ਬਾਰੇ ਜਾਣਕਾਰੀ ਦਿੰਦੀ ਹੈ। ਸਾਰੇ ਬੱਚੇ ਤਾੜੀਆਂ ਵਜਾਉਂਦੇ ਹਨ। ਇਹ ਵੀਡੀਓ ਬਹੁਤ ਕੁਝ ਸਿਖਾਉੰਦੀ ਹੈ।

ਇਹ ਪੁਲਿਸ ਅਫਸਰ ਇੰਨੇ ਵੱਡੇ ਅਹੁਦੇ ਤੇ ਪਹੁੰਚ ਕੇ ਵੀ ਆਪਣੀ ਅਧਿਆਪਕਾ ਨੂੰ ਮਿਲਣ ਆਉੰਦਾ ਹੈ ਕਿਉਂਕਿ ਉਸ ਦੇ ਮਨ ਵਿੱਚ ਆਪਣੀ ਅਧਿਆਪਕਾ ਪ੍ਰਤੀ ਸਤਿਕਾਰ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਵਾਲਾ ਹਰ ਵਿਅਕਤੀ ਭਾਵੁਕ ਹੋ ਜਾਂਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *