ਧੀਆਂ ਦੀ ਵੀ ਕੀ ਜ਼ਿੰਦਗੀ ਹੈ? ਜਿਨ੍ਹਾਂ ਦੀ ਸਲਾਹ ਪੁੱਛੇ ਬਿਨਾਂ ਹੀ ਮਾਤਾ ਪਿਤਾ ਉਨ੍ਹਾਂ ਨੂੰ ਕਿਸੇ ਨਾਲ ਵੀ ਵਿਆਹ ਦਿੰਦੇ ਹਨ। ਸ਼ਾਇਦ ਇਸ ਵਿੱਚ ਹੀ ਮਾਤਾ ਪਿਤਾ ਆਪਣੀ ਇੱਜ਼ਤ ਅਤੇ ਆਪਣੀ ਧੀ ਦਾ ਭਲਾ ਸਮਝਦੇ ਹਨ। ਇਹ ਹੀ ਸਾਡੇ ਸਮਾਜ ਦੇ ਰਸਮੋ ਰਿਵਾਜ ਹਨ।

ਅਸੀਂ ਕੁਝ ਅਜਿਹੀਆਂ ਗੱਲਾਂ ਸੁਣਦੇ ਆਏ ਹਾਂ, ਜੋ ਸਾਨੂੰ ਅਜੀਬ ਲੱਗਦੀਆਂ ਸਨ ਪਰ ਹਾਲ ਹੀ ਵਿੱਚ ਗੁਜਰਾਤ ਦੇ ਭਾਵ ਨਗਰ ਸਥਿਤ ਸੁਭਾਸ਼ ਨਗਰ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ।

ਜਦੋਂ ਬਰਾਤ ਪਹੁੰਚਣ ਤੇ ਲਾੜੀ ਦੀ ਜਾਨ ਚਲੇ ਕਾਰਨ ਲਾੜੀ ਦੇ ਪਰਿਵਾਰ ਨੇ ਆਪਣੀ ਛੋਟੀ ਧੀ ਦਾ ਵਿਆਹ ਕਰ ਦਿੱਤਾ ਅਤੇ ਬਾਅਦ ਵਿੱਚ ਵੱਡੀ ਧੀ ਦਾ ਅੰਤਮ ਸਸਕਾਰ ਕੀਤਾ।

ਮਿਲੀ ਜਾਣਕਾਰੀ ਮੁਤਾਬਕ ਜੀਨਾ ਰਾਠੌਰ ਦੀ ਧੀ ਹੇਤਲ ਨੂੰ ਵਿਆਹੁਣ ਲਈ ਨਾਰੀ ਪਿੰਡ ਤੋਂ ਲਾੜਾ ਵਿਸ਼ਾਲ ਰਣਭਾਈ ਬਰਾਤ ਲੈ ਕੇ ਰਾਤ ਨੂੰ ਭਾਵ ਨਗਰ ਪਹੁੰਚਿਆ ਸੀ। ਇਸ ਦੌਰਾਨ ਹੀ ਲਾੜੀ ਦੀ ਸਿਹਤ ਖਰਾਬ ਹੋਣ ਕਾਰਨ ਉਹ ਬੇਹੋਸ਼ ਹੋ ਗਈ।

ਪਰਿਵਾਰ ਉਸ ਨੂੰ ਹਸਪਤਾਲ ਲੈ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮਿਰਤਕ ਕਰਾਰ ਦੇ ਦਿੱਤਾ। ਡਾਕਟਰਾਂ ਦਾ ਮੰਨਣਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਕੁੜੀ ਦੀ ਜਾਨ ਗਈ ਹੈ। ਮਿਰਤਕਾ ਦੇ ਪਰਿਵਾਰ ਨੇ ਬਰਾਤ ਨੂੰ ਖਾਲੀ ਮੋੜਨਾ ਠੀਕ ਨਾ ਸਮਝਦੇ ਹੋਏ, ਮਿਰਤਕ ਦੇਹ ਹਸਪਤਾਲ ਦੇ ਕੋਲਡ ਸਟੋਰ ਵਿੱਚ ਰਖਵਾ ਦਿੱਤੀ ਅਤੇ ਲਾੜੇ ਨਾਲ ਮਿਰਤਕਾ ਦੀ ਛੋਟੀ ਭੈਣ ਦਾ ਵਿਆਹ ਕਰ ਦਿੱਤਾ।

ਬਰਾਤ ਨੂੰ ਵਿਦਾ ਕਰਨ ਤੋਂ ਬਾਅਦ ਹੇਤਲ ਦੀ ਮਿਰਤਕ ਦੇਹ ਦਾ ਅੰਤਮ ਸਸਕਾਰ ਕੀਤਾ ਗਿਆ। ਹਰ ਕਿਸੇ ਦੇ ਦਿਮਾਗ ਵਿੱਚ ਇਹ ਸੁਆਲ ਉੱਠਦਾ ਹੋਵੇਗਾ ਕਿ ਇਹ ਫੈਸਲਾ ਲੈਣ ਸਮੇਂ ਲਾੜੀ ਦੇ ਪਰਿਵਾਰ ਦੀ ਮਾਨਸਿਕ ਦਸ਼ਾ ਕੀ ਹੋਵੇਗੀ?

ਮਾਤਾ ਪਿਤਾ ਇੱਕ ਧੀ ਦੇ ਵਿਆਹ ਦੀ ਖੁਸ਼ੀ ਮਨਾਉਣ ਜਾਂ ਦੂਸਰੀ ਦੇ ਸਦੀਵੀ ਵਿਛੋੜੇ ਤੇ ਸੋਗ ਮਨਾਉਣ। ਜਿਸ ਲੜਕੀ ਦਾ ਵਿਆਹ ਕੀਤਾ ਗਿਆ ਉਸ ਦੀ ਮਾਨਸਿਕ ਸਥਿਤੀ ਕੀ ਹੋਵੇਗੀ?