ਬਰਾਤ ਚ DJ ਦੇਖ ਭੜਕੇ ਕਾਜੀ, ਕਹਿੰਦੇ DJ ਵਾਲੇ ਤੋਂ ਹੀ ਕਰਵਾ ਲਓ ਵਿਆਹ, ਵੀਡੀਓ

ਅੱਜਕੱਲ੍ਹ ਜਿੱਧਰ ਮਰਜੀ ਦੇਖੋ ਹਰ ਪਾਸੇ ਸ਼ੋਰ ਸ਼ਰਾਬਾ ਹੈ। ਆਵਾਜ਼ ਪ੍ਰਦੂਸ਼ਣ ਹੈ। ਵਿਆਹ ਸ਼ਾਦੀ ਵਾਲੇ ਘਰਾਂ ਵਿੱਚ ਤਾਂ ਆਵਾਜ਼ ਪ੍ਰਦੂਸ਼ਣ ਹੋਰ ਵੀ ਵਧ ਜਾਂਦਾ ਹੈ। ਜਦੋਂ ਡੀ ਜੇ ਵਗੈਰਾ ਲੱਗੇ ਹੁੰਦੇ ਹਨ ਤਾਂ ਘਰ ਵਿੱਚ ਵੀ ਕਿਸੇ ਨੂੰ ਇੱਕ ਦੂਜੇ ਦੀ ਆਵਾਜ਼ ਸੁਣਾਈ ਨਹੀਂ ਦਿੰਦੀ।

ਭਾਵੇਂ ਪ੍ਰਸ਼ਾਸ਼ਨ ਵੱਲੋਂ ਜਨਤਾ ਨੂੰ ਆਵਾਜ਼ ਪ੍ਰਦੂਸ਼ਣ ਪੈਦਾ ਕਰਨ ਤੋਂ ਸੁਚੇਤ ਕੀਤਾ ਜਾਂਦਾ ਹੈ ਪਰ ਜੇਕਰ ਜਨਤਾ ਖੁਦ ਹੀ ਇਸ ਪਾਸੇ ਧਿਆਨ ਦੇਵੇ ਤਾਂ ਸ਼ੋਰ ਸ਼ਰਾਬੇ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਕਾਜ਼ੀ ਇਸ ਗੱਲੋਂ ਇਤਰਾਜ਼ ਜਤਾ ਰਹੇ ਹਨ ਕਿ ਇੱਕ ਪਰਿਵਾਰ ਨੇ ਆਪਣੇ ਪੁੱਤਰ ਦੀ ਬਰਾਤ ਵਿੱਚ ਡੀ ਜੇ ਲਗਾਏ ਅਤੇ ਨਾਚ ਗਾਣਾ ਵੀ ਕੀਤਾ।

ਇਹ ਵੀਡੀਓ ਮੱਧ ਪ੍ਰਦੇਸ਼ ਵਿੱਚ ਪੈਂਦੇ ਛਤਰਪੁਰ ਦੇ ਨੌਗਾਂਵ ਦੀ ਦੱਸੀ ਜਾਂਦੀ ਹੈ। ਵੀਡੀਓ ਵਿੱਚ ਕਾਜ਼ੀ ਦੁਆਰਾ ਲਾੜੇ ਦੀ ਕਲਾਸ ਲਗਾਈ ਜਾ ਰਹੀ ਹੈ। ਕਾਜ਼ੀ ਕਹਿ ਰਹੇ ਹਨ ਕਿ ਪੂਰੇ ਸ਼ਹਿਰ ਵਿੱਚ ਉਨ੍ਹਾਂ ਨੂੰ ਜਵਾਬ ਦੇਣਾ ਪੈ ਰਿਹਾ ਹੈ।

2 ਢਾਈ ਸਾਲ ਤੋਂ ਕਿਸੇ ਨੇ ਵਿਆਹ ਵਿੱਚ ਢੋਲ ਅਤੇ ਡੀ ਜੇ ਨਹੀਂ ਸੀ ਵਜਾਏ। ਕਾਜ਼ੀ ਲਾੜੇ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਨੇ ਉਲੇਮਾ ਦਾ ਮਜ਼ਾਕ ਉਡਾਇਆ ਹੈ। ਸ਼ਰੀਅਤ ਦਾ ਮਜ਼ਾਕ ਉਡਾਇਆ ਹੈ। ਇੱਥੋਂ ਤੱਕ ਕਿ ਮਸਜਿਦ ਤੱਕ ਬੈੱਡ ਵਾਜੇ ਲੈ ਕੇ ਚਲੇ ਗਏ। ਇਹ ਤਾਂ ਖੁਦਾ ਦੇ ਘਰ ਦ‍ਾ ਮਜ਼ਾਕ ਹੈ।

ਕਾਜ਼ੀ ਦੀਆਂ ਨਜ਼ਰਾਂ ਵਿੱਚ ਅਜਿਹਾ ਸ਼ੈਤਾਨ ਨੂੰ ਖੁਸ਼ ਕਰਨ ਲਈ ਕੀਤਾ ਗਿਆ ਹੋ ਸਕਦਾ ਹੈ। ਇਹ ਸਮਾਜ ਨਾਲ ਵੀ ਮਜ਼ਾਕ ਹੈ। ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਨੌਕਰ ਨਾ ਸਮਝਿਆ ਜਾਵੇ। ਕਾਜ਼ੀ ਨੇ ਨਿਕਾਹ ਪੜ੍ਹਨ ਤੋਂ ਨਾਂਹ ਕਰਦੇ ਹੋਏ ਕਿਹਾ ਕਿ ਜਾਓ ਡੀ ਜੇ ਵਾਲੇ ਤੋਂ ਨਿਕਾਹ ਪੜ੍ਹਾ ਲਓ।

ਇਸ ਤੋਂ ਬਾਅਦ ਦੋਵੇਂ ਧਿਰਾਂ ਕਾਜ਼ੀ ਦੇ ਤਰਲੇ ਕਰਨ ਲੱਗੀਆਂ ਅਤੇ ਲਗਾਤਾਰ 4 ਘੰਟੇ ਮਿਨਤਾਂ ਕਰਕੇ ਕਾਜ਼ੀ ਨੂੰ ਨਿਕਾਹ ਪੜ੍ਹਨ ਲਈ ਮਨਾਇਆ। ਕਾਜ਼ੀ ਨੇ ਲਾੜੇ ਤੋਂ ਮਾਫੀ ਮੰਗਵਾਈ ਕਿ ਅੱਗੇ ਤੋਂ ਅਜਿਹੀ ਗਲਤੀ ਨਹੀਂ ਕੀਤੀ ਜਾਵੇਗੀ।

ਮਿਲੀ ਜਾਣਕਾਰੀ ਮੁਤਾਬਕ ਮੁਸਲਮਾਨ ਧਾਰਮਿਕ ਆਗੂਆਂ ਨੇ ਇੱਥੇ ਵਿਆਹ ਸ਼ਾਦੀ ਸਮੇਂ ਡੀ ਜੇ, ਢੋਲ ਅਤੇ ਨੱਚਣ ਗਾਉਣ ਤੇ ਪਾਬੰਦੀ ਲਾਈ ਹੋਈ ਹੈ।

Leave a Reply

Your email address will not be published. Required fields are marked *