2 ਭਾਂਡੇ ਤਾਂ ਕਿਸੇ ਵੀ ਘਰ ਵਿੱਚ ਖੜਕਦੇ ਹੀ ਹਨ। ਜਿਸ ਕਰਕੇ ਪਤੀ ਪਤਨੀ ਦੇ ਰੌਲੇ ਨੂੰ ਬਹੁਤਾ ਮਹੱਤਵ ਨਹੀਂ ਦਿੱਤਾ ਜਾਂਦਾ ਪਰ ਜਦੋਂ ਇਹ ਮਾਮਲਾ ਸੋਸ਼ਲ ਮੀਡੀਆ ਤੇ ਆ ਜਾਵੇ ਤਾਂ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਜਿਵੇਂ ਅੱਜਕੱਲ੍ਹ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਅਤੇ ਉਨ੍ਹਾਂ ਦੀ ਪਤਨੀ ਆਲੀਆ ਦਾ ਮਾਮਲਾ ਬਣਿਆ ਹੋਇਆ ਹੈ। ਆਲੀਆ ਦੁਆਰਾ ਨਵਾਜ਼ੂਦੀਨ ਸਿੱਦੀਕੀ ਬਾਰੇ ਲਗਾਤਾਰ ਕਈ ਅਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ,
ਜਿਨ੍ਹਾਂ ਬਾਰੇ ਹੁਣ ਤੱਕ ਕੋਈ ਨਹੀਂ ਸੀ ਜਾਣਦਾ। ਇਹ ਗੱਲਾਂ ਇਨ੍ਹਾਂ ਦੋਵਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਹਨ। ਆਲੀਆ ਨੇ ਤਾਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਇਸ ਮਾਮਲੇ ਨਾਲ ਜੁੜੀ ਹੋਈ ਇੱਕ ਵੀਡੀਓ ਵੀ ਸਾਂਝੀ ਕਰ ਦਿੱਤੀ ਹੈ। ਇੱਥੇ ਹੀ ਬੱਸ ਨਹੀਂ ਆਲੀਆ ਨੇ ਇਸ ਬਾਰੇ ਇੱਕ ਨੋਟ ਵੀ ਲਿਖਿਆ ਹੈ। ਇਸ ਵੀਡੀਓ ਵਿੱਚ ਦੋਵਾਂ ਵਿਚਕਾਰ ਕੁਝ ਕਿਹਾ ਸੁਣੀ ਹੋ ਰਹੀ ਹੈ ਜਿਸ ਵਿੱਚ ਪਰਿਵਾਰਕ ਮਸਲੇ ਤੇ ਗੱਲ ਕੀਤੀ ਜਾ ਰਹੀ ਹੈ।
ਆਲੀਆ ਦੁਆਰਾ ਨਵਾਜ਼ੂਦੀਨ ਸਿੱਦੀਕੀ ਨਾਲ ਸ਼ਿਕਵਾ ਜਤਾਇਆ ਜਾ ਰਿਹਾ ਹੈ ਕਿ ਉਹ ਦੋਵੇਂ ਬੱਚਿਆਂ ਨਾਲ ਇੱਕੋ ਜਿਹਾ ਸਲੂਕ ਨਹੀਂ ਕਰ ਰਹੇ। ਆਲੀਆ ਨੇ ਜੋ ਲਿਖਤ ਸਾਂਝੀ ਕੀਤੀ ਹੈ, ਉਸ ਮੁਤਾਬਕ ਆਲੀਆ ਨੇ ਲਗਾਤਾਰ ਆਪਣੇ ਪਤੀ ਨਾਲ 18 ਸਾਲ ਗੁਜ਼ਾਰੇ ਪਰ ਪਤੀ ਨੇ ਉਸ ਦੀਆਂ ਭਾਵਨਾਵਾਂ ਨੂੰ ਨਾ ਹੀ ਸਮਝਿਆ ਅਤੇ ਨਾ ਹੀ ਮਹੱਤਵ ਦਿੱਤਾ।
ਆਲੀਆ ਨੇ ਨੋਟ ਵਿੱਚ ਇਹ ਵੀ ਜ਼ਿਕਰ ਕੀਤਾ ਕਿ ਉਨ੍ਹਾਂ ਦੀ ਮੁਲਾਕਾਤ ਪਹਿਲੀ ਵਾਰ 2004 ਵਿੱਚ ਹੋਈ ਸੀ। ਉਹ ਨਵਾਜ਼ੂਦੀਨ ਅਤੇ ਉਸ ਦੇ ਭਰਾ ਸ਼ਮਸੁਦੀਨ ਸਮੇਤ ਮੁੰਬਈ ਦੇ ਏਕਤਾ ਨਗਰ, ਚਾਰਕੋਪ, ਮਹਾਦਾ ਵਿੱਚ ਰਹੀ। ਆਲੀਆ ਮੁਤਾਬਕ ਉਨ੍ਹਾਂ ਦਿਨਾਂ ਵਿੱਚ ਘਰ ਚਲਾਉਣ ਲਈ ਆਲੀਆ ਅਤੇ ਸ਼ਮਸੁਦੀਨ ਨੇ ਖਰਚਾ ਕੀਤਾ ਕਿਉਂਕਿ ਨਵਾਜ਼ੂਦੀਨ ਸਿੱਦੀਕੀ ਖਰਚਾ ਕਰਨ ਦੀ ਹੈਸੀਅਤ ਵਿੱਚ ਨਹੀਂ ਸੀ।
ਆਲੀਆ ਜ਼ਿਕਰ ਕਰਦੀ ਹੈ ਕਿ 2010 ਵਿੱਚ ਉਸ ਦਾ ਨਵਾਜ਼ੂਦੀਨ ਨਾਲ ਵਿਆਹ ਹੋ ਗਿਆ ਅਤੇ ਅਗਲੇ ਸਾਲ ਉਨ੍ਹਾਂ ਦੇ ਘਰ ਬੱਚੇ ਨੇ ਜਨਮ ਲਿਆ ਪਰ ਆਪਣੀ ਡਿਲਿਵਰੀ ਦੇ ਖਰਚੇ ਲਈ ਉਸ ਨੂੰ ਆਪਣੀ ਮਾਂ ਵੱਲੋਂ ਦਿੱਤਾ ਹੋਇਆ ਫਲੈਟ ਵੇਚਣਾ ਪਿਆ। ਇੱਥੇ ਹੀ ਬੱਸ ਨਹੀਂ, ਉਸ ਨੇ ਇਸੇ ਰਕਮ ਨਾਲ ਨਵਾਜ਼ੂਦੀਨ ਨੂੰ ਸਕੋਡਾ ਫੈਬੀਆ ਕਾਰ ਵੀ ਤੋਹਫੇ ਵਿੱਚ ਦਿੱਤੀ ਪਰ ਨਵਾਜ਼ੂਦੀਨ ਨੇ ਉਸ ਦੀ ਕਦਰ ਨਹੀਂ ਪਾਈ।
ਆਲੀਆ ਮੁਤਾਬਕ ਨਵਾਜ਼ੂਦੀਨ ਪਹਿਲੇ ਬੱਚੇ ਨੂੰ ਤਾਂ ਆਪਣੀ ਵਿਆਹੁਤਾ ਜ਼ਿੰਦਗੀ ਨਾਲ ਜੋੜ ਕੇ ਦੇਖਦਾ ਹੈ ਪਰ ਦੂਜੇ ਬੱਚੇ ਨੂੰ ਤਲਾਕ ਤੋਂ ਬਾਅਦ ਲਿਵ-ਇਨ-ਰਿਲੇਸ਼ਨ ਦੌਰਾਨ ਜਨਮਿਆ ਮੰਨ ਰਿਹਾ ਹੈ। ਆਲੀਆ ਨੂੰ ਸ਼ਿਕਵਾ ਹੈ ਕਿ ਉਸ ਨੇ 12 ਸਾਲ ਇੱਕ ਅਜਿਹੇ ਵਿਅਕਤੀ ਨਾਲ ਗੁਜ਼ਾਰੇ ਹਨ, ਜਿਸ ਨੇ ਉਸ ਨੂੰ ਧੋਖਾ ਦਿੱਤਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ
View this post on Instagram