ਅੱਜ ਵੱਖ ਵੱਖ ਕੰਪਨੀਆਂ ਦੇ ਦੁਪਹੀਆ ਵਾਹਨਾਂ ਦੀ ਭਰਮਾਰ ਹੈ। ਬਾਈਕ ਚਲਾਉਣ ਵਾਲੇ ਆਪਣੀ-ਆਪਣੀ ਪਸੰਦ ਮੁਤਾਬਕ ਬਾਈਕ ਖਰੀਦਦੇ ਹਨ।
ਕੋਈ ਸਮਾਂ ਸੀ ਜਦੋਂ ਯਾਮਾਹਾ RX 100 ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ। ਇਸ ਦੀ ਮੁਲਕ ਵਿੱਚ ਕਾਫ਼ੀ ਜ਼ਿਆਦਾ ਵਿਕਰੀ ਸੀ ਪਰ ਹੁਣ ਯਾਮਾਹਾ RX 100 ਬਜ਼ਾਰ ਵਿੱਚੋਂ ਗਾਇਬ ਹੈ।
ਦੂਜੇ ਪਾਸੇ ਇਸ ਦੇ ਸ਼ੁਕੀਨ ਚਾਹੁੰਦੇ ਹਨ ਕਿ ਕੰਪਨੀ ਇੱਕ ਵਾਰ ਫਿਰ ਇਸ ਬਾਈਕ ਨੂੰ ਬਜ਼ਾਰ ਵਿੱਚ ਉਤਾਰੇ। ਇਹ ਵੀ ਕਨਸੋਆਂ ਮਿਲ ਰਹੀਆਂ ਹਨ ਕਿ ਕੰਪਨੀ ਇਸ ਬਾਈਕ ਨੂੰ ਦੁਬਾਰਾ ਬਜ਼ਾਰ ਵਿੱਚ ਉਤਾਰਨ ਦਾ ਵਿਚਾਰ ਰੱਖਦੀ ਹੈ।
ਅਜਿਹਾ ਕਦੋਂ ਹੋਵੇਗਾ? ਇਸ ਬਾਰੇ ਪੱਕੇ ਤੌਰ ਤੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਇਸ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾਣ।
ਉਮੀਦ ਕੀਤੀ ਜਾਂਦੀ ਹੈ ਕਿ ਇਸ ਦੇ ਇੰਜਣ ਨੂੰ ਹੋਰ ਪਾਵਰਫੁਲ ਬਣਾਇਆ ਜਾਵੇ। ਕੰਪਨੀ ਕੋਲ 125CC, 150CC ਅਤੇ 250CC ਇੰਜਣ ਉਪਲਬਧ ਹਨ।
ਇਨ੍ਹਾਂ ਵਿੱਚੋਂ ਕੋਈ ਵੀ ਇੰਜਣ ਇਸ ਬਾਈਕ ਵਿੱਚ ਲਗਾਇਆ ਜਾ ਸਕਦਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ 125CC ਜਾਂ 150CC ਦੀ ਵਰਤੋਂ ਕੀਤੇ ਜਾਣ ਦੀ ਸੰਭਾਵਨਾ ਹੈ ਪਰ ਇਹ ਕੰਮ ਇੰਨੀ ਜਲਦੀ ਹੋਣ ਵਾਲਾ ਨਹੀਂ ਹੈ।
ਜੇਕਰ ਕੰਪਨੀ ਕੋਸ਼ਿਸ਼ ਕਰਦੀ ਹੈ ਤਾਂ ਵੀ ਇਸ ਕੰਮ ਲਈ ਢਾਈ-ਤਿੰਨ ਸਾਲ ਦਾ ਸਮਾਂ ਚਾਹੀਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਇਹ ਵਾਹਨ 2026 ਤੱਕ ਬਜ਼ਾਰ ਵਿੱਚ ਉਤਾਰਿਆ ਜਾ ਸਕਦਾ ਹੈ।
ਯਾਮਾਹਾ RX 100 ਦੇ ਸ਼ੁਕੀਨਾਂ ਦੀਆਂ ਨਜ਼ਰਾਂ ਇਸ ਪਾਸੇ ਲੱਗੀਆਂ ਹੋਈਆਂ ਹਨ। ਅਜੋਕਾ ਯੁਗ ਮੁਕਾਬਲੇਬਾਜ਼ੀ ਦਾ ਯੁਗ ਹੈ। ਇਸ ਲਈ ਕਿਸੇ ਵੀ ਪ੍ਰੋਡਕਟ ਨੂੰ ਬਜ਼ਾਰ ਵਿੱਚ ਉਤਾਰਨ ਤੋਂ ਪਹਿਲਾਂ ਇਹ ਵੀ ਦੇਖਿਆ ਜਾਣਾ ਜ਼ਰੂਰੀ ਹੈ ਕੀ ਇਹ ਪ੍ਰੋਡਕਟ ਗਾਹਕਾਂ ਦੀਆਂ ਉਮੀਦਾਂ ਤੇ ਖਰਾ ਉਤਰਦਾ ਹੈ?