ਅੱਜ ਦਾ ਯੁਗ ਸੋਸ਼ਲ ਮੀਡੀਆ ਦਾ ਯੁਗ ਹੈ। ਹਰ ਕੋਈ ਇਸ ਦਾ ਦੀਵਾਨਾ ਹੈ। ਸੋਸ਼ਲ ਮੀਡੀਆ ਤੋਂ ਸਾਨੂੰ ਸਿੱਖਣ ਲਈ ਵੀ ਬਹੁਤ ਕੁਝ ਮਿਲ ਰਿਹਾ ਹੈ। ਗਿਆਨ ਹਾਸਲ ਕਰਨ ਦੇ ਨਾਲ ਨਾਲ ਇਹ ਮਨ ਪ੍ਰਚਾਵੇ ਦਾ ਵੀ ਵਧੀਆ ਅਤੇ ਸਸਤਾ ਸਾਧਨ ਹੈ। ਕਿੰਨੇ ਹੀ ਵਿਅਕਤੀ ਸੋਸ਼ਲ ਮੀਡੀਆ ਤੇ ਰੁੱਝੇ ਰਹਿੰਦੇ ਹਨ।

ਉਹ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਪੋਸਟਾਂ ਸਾਂਝੀਆਂ ਕਰਦੇ ਹਨ। ਕਈ ਵਾਰੀ ਇਨ੍ਹਾਂ ਪੋਸਟਾਂ ਨੂੰ ਸੋਸ਼ਲ ਮੀਡੀਆ ਯੂਜ਼ਰਜ਼ ਬਹੁਤ ਪਸੰਦ ਕਰਦੇ ਹਨ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਡੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਯੁਵੀ ਦੁਆਰਾ ਸਾਂਝੀ ਕੀਤੀ ਗਈ ਹੈ।

ਜਿਸ ਵਿੱਚ ਉਨ੍ਹਾਂ ਦੀ ਮਾਤਾ ਸ਼ਬਨਮ, ਯੁਵਰਾਜ ਸਿੰਘ ਖੁਦ ਅਤੇ ਉਨ੍ਹਾਂ ਦੇ ਭਰਾ ਜ਼ੋਰਾਵਰ ਤਿੰਨੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਮਾਂ ਵੱਲੋਂ ਪੁੱਤਰਾਂ ਨੂੰ ਧੱਕੇ ਦੇ ਕੇ ਘਰ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਲਿਖ ਕੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਨੂੰ ਸਬਜ਼ੀ ਲੈਣ ਲਈ ਭੇਜਿਆ ਗਿਆ ਸੀ।
View this post on Instagram
ਉਹ ਧਨੀਏ ਦੀ ਬਜਾਏ ਪੁਦੀਨਾ ਲੈ ਆਏ। ਫੇਰ ਉਹ ਆਪ ਹੀ ਸੁਆਲ ਕਰਕੇ ਪੁੱਛਦੇ ਹਨ। ਕੀ ਉਨ੍ਹਾਂ ਨੇ ਕੁਝ ਗਲਤ ਕੀਤਾ ਹੈ? ਉਨ੍ਹਾਂ ਦੀ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸੰਸਕ ਬਹੁਤ ਪਸੰਦ ਕਰ ਰਹੇ ਹਨ ਅਤੇ ਹਸ ਰਹੇ ਹਨ ਜਦਕਿ ਕਈ ਤਾਂ ਉਸੇ ਤਰਾਂ ਕੁਮੈੰਟਾਂ ਵਿੱਚ ਹਾਸੇ ਠੱਠੇ ਵਾਲੇ ਜਵਾਬ ਵੀ ਦੇ ਰਹੇ ਹਨ।