ਆਪਣੇ ਉਦੇਸ਼ ਵਿੱਚ ਕਾਮਯਾਬ ਹੋਣ ਲਈ ਕਈ ਆਦਮੀ ਕਈ ਕਿਸਮ ਦੇ ਢੰਗ ਤਰੀਕੇ ਅਪਣਾਉਂਦੇ ਹਨ। ਇੱਥੋਂ ਤਕ ਕਿ ਉਹ ਧਰਮ ਦਾ ਵੀ ਸਹਾਰਾ ਲੈਣ ਤੋਂ ਪਿੱਛੇ ਨਹੀਂ ਹਟਦੇ। ਮਾਮਲਾ ਗੁਰੂ ਕੀ ਨਗਰੀ ਅੰਮ੍ਰਿਤਸਰ ਦੀ ਸੰਧੂ ਕਲੋਨੀ ਦਾ ਹੈ। ਜਿੱਥੇ ਇੱਕ ਪਲਾਟ ਦੇ ਕਬਜ਼ੇ ਨੂੰ ਲੈ ਕੇ 2 ਧਿਰਾਂ ਵਿੱਚ ਖਿੱਚੋਤਾਣ ਹੈ।

ਇੱਕ ਧਿਰ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਹ ਪਲਾਟ 2004 ਵਿੱਚ ਖਰੀਦਿਆ ਸੀ। ਉਨ੍ਹਾਂ ਕੋਲ ਇਸ ਦੇ ਸਬੂਤ ਵੀ ਹਨ ਪਰ ਦੂਜੀ ਧਿਰ ਨੇ ਕਈ ਮਹੀਨੇ ਤੋਂ ਇਸ ਪਲਾਟ ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਨੂੰ ਏ ਸੀ ਪੀ ਨੇ ਪਲਾਟ ਨੂੰ ਗੇਟ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਜਦੋਂ ਉਹ ਪਲਾਟ ਨੂੰ ਗੇਟ ਲਗਾਉਣ ਪਹੁੰਚੇ ਤਾਂ ਜਿਸ ਧਿਰ ਨੇ ਕਬਜ਼ਾ ਕੀਤਾ ਹੋਇਆ ਹੈ, ਉਨ੍ਹਾ ਦੀ ਲੜਕੀ ਗੁਟਕਾ ਸਾਹਿਬ ਲੈ ਕੇ ਨਿਹੰਗ ਬਾਣੇ ਵਿੱਚ ਨੀਹਾਂ ਤੇ ਬੈਠ ਕੇ ਪਾਠ ਕਰਨ ਲੱਗ ਗਈ। ਉਹ ਪੁਲਿਸ ਦੇ ਉਠਾਉਣ ਤੇ ਵੀ ਨਹੀਂ ਉੱਠ ਰਹੀ। ਨੀਂਹ ਦੇ ਨੇੜੇ ਤੋਂ ਨਾਲੀ ਵੀ ਲੰਘਦੀ ਹੈ।

ਉਨ੍ਹਾਂ ਦੀਆਂ ਨਜ਼ਰਾਂ ਵਿੱਚ ਇਹ ਪਾਠ ਦਾ ਵੀ ਨਿਰਾਦਰ ਹੈ। ਇਸ ਧਿਰ ਦਾ ਦਾਅਵਾ ਹੈ ਕਿ ਲਗਭਗ 3 ਮਹੀਨੇ ਪਹਿਲਾਂ ਇਸ ਲੜਕੀ ਦੇ ਕੇਸ ਰੱਖੇ ਹੋਏ ਨਹੀਂ ਸਨ ਪਰ ਹੁਣ ਇਸ ਨੇ ਕੇਸ ਰੱਖ ਕੇ ਨਿਹੰਗ ਸਿੰਘਾਂ ਵਾਲਾ ਬਾਣਾ ਪਹਿਨ ਕੇ ਨੀਹਾਂ ਤੇ ਬੈਠ ਕੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਹੈ।

ਲੜਕੀ ਵਾਲੀ ਧਿਰ ਦੀ ਦਲੀਲ ਹੈ ਕਿ 8 ਮਹੀਨੇ ਤੋਂ ਮਾਮਲਾ ਅਦਾਲਤ ਵਿੱਚ ਹੈ। ਜਿਸ ਦੀ ਅਗਲੀ ਸੁਣਵਾਈ 28 ਤਰੀਖ਼ ਨੂੰ ਹੈ। ਇਸ ਲਈ 28 ਤਰੀਖ਼ ਦੀ ਸੁਣਵਾਈ ਤੋਂ ਬਾਅਦ ਹੀ ਗੇਟ ਲਾਉਣ ਬਾਰੇ ਵਿਚਾਰ ਕੀਤਾ ਜਾਵੇ। ਮੌਕੇ ਤੇ ਪਹੁੰਚੀ ਪੁਲਿਸ ਦਸਤਾਵੇਜ਼ਾਂ ਦੇ ਅਧਾਰ ਤੇ ਕਾਰਵਾਈ ਕਰਨ ਦੀ ਗੱਲ ਆਖ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ