ਅਸੀਂ ਆਮ ਕਰਕੇ ਲੋਕਾਂ ਨੂੰ ਕਹਿੰਦੇ ਸੁਣਦੇ ਹਾਂ ਆਪਣੇ ਘਰ ਅੰਦਰ ਬੈਠੋ, ਇਸ ਵਿੱਚ ਹੀ ਬਚਾਅ ਹੈ ਪਰ ਕਈ ਵਾਰ ਤਾਂ ਆਦਮੀ ਆਪਣੇ ਘਰ ਵਿੱਚ ਵੀ ਸੁਰੱਖਿਅਤ ਨਹੀਂ ਰਹਿੰਦਾ। ਇਹ ਘਟਨਾ ਹੁਸ਼ਿਆਰਪੁਰ ਦੇ ਮਾਨਸਰ ਹਾਜੀਪੁਰ ਰੋਡ ਸਥਿਤ ਪਿੰਡ ਖੁੰਡਾ ਦੀ ਹੈ।
ਜਿੱਥੇ ਇੱਕ ਤੇਜ਼ ਰਫ਼ਤਾਰ ਟਰੱਕ ਇੱਕ ਪਰਿਵਾਰ ਦੀ ਰਸੋਈ ਦੀ ਕੰਧ ਤੋੜ ਕੇ ਰਸੋਈ ਵਿੱਚ ਆ ਵੜਿਆ ਅਤੇ ਖਾਣਾ ਖਾ ਰਹੇ ਪਰਿਵਾਰ ਦੇ 4 ਜੀਆਂ ਨੂੰ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ ਇੱਕ ਜਾਨ ਚਲੀ ਗਈ ਹੈ ਅਤੇ 3 ਜੀਆਂ ਦੇ ਸੱਟਾਂ ਲੱਗੀਆਂ ਹਨ।
ਇਨ੍ਹਾਂ ਵਿੱਚੋਂ ਇੱਕ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ। ਇਹ ਟਰੱਕ ਜੰਮੂ ਸਾਈਡ ਦਾ ਦੱਸਿਆ ਜਾਂਦਾ ਹੈ। ਮਿਲੀ ਜਾਣਕਾਰੀ ਅਨੁਸਾਰ ਪਰਮਜੀਤ ਕੌਰ ਰੱਕੜੇ ਪਿੰਡ ਵਿਆਹੀ ਹੋਈ ਹੈ। ਉਹ ਗਰਭਵਤੀ ਹੈ ਅਤੇ ਆਪਣੇ ਪੇਕੇ ਪਿੰਡ ਖੁੰਡਾ ਆਈ ਹੋਈ ਸੀ।
ਉਸ ਸਮੇਂ ਰਸੋਈ ਵਿੱਚ ਖਾਣਾ ਤਿਆਰ ਹੋ ਰਿਹਾ ਸੀ। ਬੱਚੇ ਖਾਣਾ ਖਾ ਕੇ ਕਮਰੇ ਅੰਦਰ ਚਲੇ ਗਏ ਸਨ। ਜਦਕਿ ਪਰਮਜੀਤ ਕੌਰ, ਉਸ ਦੀ ਮਾਂ ਸਵਰਨ ਕੌਰ, ਭਰਾ ਅਤੇ ਭਰਜਾਈ ਰਸੋਈ ਵਿੱਚ ਮੌਜੂਦ ਸਨ।
ਉਸੇ ਸਮੇਂ ਇੱਕ ਟਰੱਕ ਆਇਆ, ਜੋ ਤੇਜ਼ ਰਫ਼ਤਾਰ ਹੋਣ ਕਾਰਨ ਰਸੋਈ ਦੀ ਕੰਧ ਤੋੜ ਕੇ ਰਸੋਈ ਵਿੱਚ ਆ ਵੜਿਆ। ਜਿਸ ਦੇ ਸਿੱਟੇ ਵਜੋਂ 4 ਜੀਆਂ ਦੇ ਸੱ ਟਾਂ ਲੱਗੀਆਂ। ਇਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਸਵਰਨ ਕੌਰ ਨੇ ਹਸਪਤਾਲ ਵਿੱਚ ਪਹੁੰਚ ਕੇ ਅੱਖਾਂ ਮੀਟ ਲਈਆਂ।
ਪਰਿਵਾਰ ਦੇ ਇੱਕ ਮਰਦ ਮੈਂਬਰ ਦੀ ਹਾਲਤ ਨੂੰ ਦੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ। ਸਵਰਨ ਕੌਰ ਦੀ ਮਿਰਤਕ ਦੇਹ ਦਾ ਪੋਸ ਟਮਾ ਰਟ ਮ ਕਰਵਾਇਆ ਜਾ ਰਿਹਾ ਹੈ।
ਜਿਸ ਤੋਂ ਬਾਅਦ ਮਿਰਤਕ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ ਜਾਵੇਗੀ। ਇਸ ਸਮੇਂ ਰਸੋਈ ਵਿੱਚ ਗੈਸ ਸਿਲੰਡਰ ਵੀ ਮੌਜੂਦ ਸੀ। ਜੇਕਰ ਸਿਲੰਡਰ ਫਟ ਜਾਂਦਾ ਤਾਂ ਹੋਰ ਵੀ ਵਧੇਰੇ ਨੁਕਸਾਨ ਹੋ ਸਕਦਾ ਸੀ।
ਇਸ ਪਰਿਵਾਰ ਦਾ ਘਰ ਚੌਕ ਦੇ ਬਿਲਕੁੱਲ ਨੇੜੇ ਹੈ। ਤੇਜ਼ ਰਫ਼ਤਾਰ ਟਰੱਕ ਦੇ ਬੇਕਾਬੂ ਹੋ ਜਾਣ ਕਰਕੇ ਇਹ ਘਟਨਾ ਵਾਪਰ ਗਈ। ਟਰੱਕ ਚਾਲਕ ਮੌਕੇ ਤੋਂ ਖਿਸਕ ਗਿਆ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਪਰਿਵਾਰ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।