ਇਨਸਾਨ ਇੰਨਾ ਸਵਾਰਥੀ ਹੁੰਦਾ ਜਾ ਰਿਹਾ ਹੈ ਕਿ ਜਿਸ ਨਾਲ ਜ਼ਿੰਦਗੀ ਗੁਜ਼ਾਰਨ ਦੇ ਦਾਅਵੇ ਕਰਦਾ ਹੈ, ਸਮਾਂ ਆਉਣ ਤੇ ਉਸ ਦੀ ਜਾਨ ਲੈਣ ਤੋਂ ਵੀ ਨਹੀਂ ਝਿਜਕਦਾ। ਕਿਸੇ ਨੂੰ ਲੋੜ ਪੈਣ ਤੇ ਗਲੇ ਵੀ ਲਗਾਇਆ ਜਾ ਸਕਦਾ ਹੈ ਅਤੇ ਮਤਲਬ ਨਿਕਲ ਜਾਣ ਤੇ ਉਸ ਦਾ ਗਲਾ ਵੀ ਦਬਾਇਆ ਜਾ ਸਕਦਾ ਹੈ।
ਇਹ ਕਰਤੂਤ ਕੀਤੀ ਹੈ ਸਾਹਿਲ ਗਹਿਲੋਤ ਨਾਮ ਦੇ ਨੌਜਵਾਨ ਨੇ। ਜਿਸ ਤੇ ਆਪਣੀ ਹੀ ਦੋਸਤ ਲੜਕੀ ਨਿੱਕੀ ਯਾਦਵ ਦੀ ਜਾਨ ਲੈਣ ਦਾ ਦੋਸ਼ ਲੱਗਾ ਹੈ। ਪੁਲਿਸ ਨੇ ਸਾਹਿਲ ਗਹਿਲੋਤ ਨੂੰ ਕਾਬੂ ਕਰਕੇ ਉਸ ਦੇ ਫਰਿਜ਼ ਵਿੱਚੋਂ ਨਿੱਕੀ ਯਾਦਵ ਦੀ ਮਿਰਤਕ ਦੇਹ ਬਰਾਮਦ ਕਰ ਲਈ ਹੈ।
ਜੋ 5 ਦਿਨ ਤੋਂ ਛੁਪਾ ਕੇ ਰੱਖੀ ਹੋਈ ਸੀ। ਸਾਹਿਲ ਗਹਿਲੋਤ ਨੂੰ ਦਿੱਲੀ ਪੁਲਿਸ ਨੇ ਦੁਆਰਕਾ ਇਲਾਕੇ ਤੋਂ ਕਾਬੂ ਕੀਤਾ ਹੈ ਜਦਕਿ ਨਿੱਕੀ ਯਾਦਵ ਦੀ ਮਿਰਤਕ ਦੇਹ ਮਿਤਰਾਂਵ ਇਲਾਕੇ ਵਿੱਚ ਸਾਹਿਲ ਦੇ ਘਰ ਨੇੜੇ ਬਣੇ ਢਾਬੇ ਦੇ ਫਰਿਜ਼ ਵਿੱਚੋਂ ਮਿਲੀ ਹੈ। ਨਿੱਕੀ ਯਾਦਵ ਦਾ ਪਰਿਵਾਰ ਝੱਜਰ ਨਾਲ ਸਬੰਧਿਤ ਦੱਸਿਆ ਜਾਂਦਾ ਹੈ।
ਪਤਾ ਲੱਗਾ ਹੈ ਕਿ ਸਾਹਿਲ ਅਤੇ ਨਿੱਕੀ ਸਾਲ 2018 ਤੋਂ ਲਿਵ-ਇਨ-ਰਿਲੇਸ਼ਨ ਵਿੱਚ ਰਹਿ ਰਹੇ ਸਨ। ਇਸ ਦੌਰਾਨ ਹੀ ਸਾਹਿਲ ਦੇ ਰਿਸ਼ਤੇ ਦੀ ਗੱਲ ਤੁਰ ਪਈ। 9 ਫਰਵਰੀ ਨੂੰ ਉਸ ਦੀ ਮੰਗਣੀ ਹੋ ਗਈ ਅਤੇ 10 ਫਰਵਰੀ ਨੂੰ ਵਿਆਹ ਦੀ ਤਾਰੀਖ਼ ਪੱਕੀ ਹੋ ਗਈ। ਭਾਵੇਂ ਸਾਹਿਲ ਨੇ ਇਹ ਸਭ ਗੁਪਤ ਕੀਤਾ ਪਰ ਇਸ ਦੀ ਖਬਰ ਨਿੱਕੀ ਤੱਕ ਪਹੁੰਚ ਗਈ।
ਸਾਹਿਲ ਦਾ ਖਿਆਲ ਸੀ ਕਿ ਕਿਤੇ ਵਿਆਹ ਵਾਲੇ ਦਿਨ ਨਿੱਕੀ ਉਸ ਦੇ ਘਰ ਪਹੁੰਚ ਕੇ ਮਾਹੌਲ ਖਰਾਬ ਨਾ ਕਰ ਦੇਵੇ। ਇਸ ਲਈ ਉਹ ਮੰਗਣੀ ਤੋਂ ਬਾਅਦ ਨਿੱਕੀ ਯਾਦਵ ਦੇ ਘਰ ਜਾ ਪਹੁੰਚਿਆ। ਇੱਥੇ ਨਿੱਕੀ ਅਤੇ ਸਾਹਿਲ ਦੀ ਆਪਸ ਵਿੱਚ ਤੂੰ ਤੂੰ ਮੈੰ ਮੈੰ ਹੋਈ। ਸਾਹਿਲ ਨੇ ਇੱਕ ਤਾਰ ਦੀ ਮੱਦਦ ਨਾਲ ਨਿੱਕੀ ਦਾ ਗਲਾ ਘੁੱਟ ਕੇ ਉਸ ਨੂੰ ਸਦਾ ਦੀ ਨੀਂਦ ਦੇ ਦਿੱਤੀ।
ਫੇਰ ਉਹ ਨਿੱਕੀ ਦੀ ਮਿਰਤਕ ਦੇਹ ਨੂੰ ਆਪਣੇ ਨਾਲ ਗੱਡੀ ਵਿੱਚ ਚੁੱਕ ਲਿਅਇਆ ਅਤੇ ਢਾਬੇ ਦੇ ਫਰਿਜ਼ ਵਿੱਚ ਰੱਖ ਦਿੱਤੀ। ਉਸ ਦਾ ਖਿਆਲ ਸੀ ਕਿ ਵਿਆਹ ਤੋਂ ਬਾਅਦ ਜਦੋਂ ਵਿ ਸਮਾਂ ਮਿਲਿਆ ਤਾਂ ਮਿਰਤਕ ਦੇਹ ਨੂੰ ਟਿਕਾਣੇ ਲਗਾ ਦੇਵੇਗਾ ਪਰ ਮੰਗਲਵਾਰ ਪੁਲਿਸ ਆ ਪਹੁੰਚੀ। ਸਾਹਿਲ ਨੇ ਪੁਲਿਸ ਨੂੰ ਸਭ ਕੁਝ ਸੱਚ ਸੱਚ ਦੱਸ ਦਿੱਤਾ।
ਪੁਲਿਸ ਨੇ ਫਰਿਜ਼ ਵਿੱਚੋਂ ਮਿਰਤਕ ਦੇਹ ਬਰਾਮਦ ਕਰਕੇ ਪੋਸਟਮਾਰਟਮ ਲਈ ਰਾਓ ਤੁਲਾ ਰਾਮ ਹਸਪਤਾਲ ਭੇਜ ਦਿੱਤੀ ਹੈ। ਪੁਲਿਸ ਵੱਲੋਂ ਮਿਰਤਕਾ ਦੇ ਪਰਿਵਾਰ ਦੇ ਬਿਆਨ ਦਰਜ ਕਰਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਸਾਹਿਲ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।