ਪੰਜਾਬ ਦੇ ਜ਼ਿਆਦਾਤਰ ਵਿਆਹਾਂ ਵਿੱਚ ਸਾਨੂੰ ਇਹ ਗਾਣਾ ਜ਼ਰੂਰ ਸੁਣਨ ਨੂੰ ਮਿਲਦਾ ਹੈ, ਲਾੜਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ। ਬਰਾਤ ਵਾਲੇ ਦਿਨ ਡੀ ਜੇ ਤੇ ਇਹ ਗਾਣਾ ਲਗਾ ਕੇ ਲਾੜੇ ਨੂੰ ਜ਼ਰੂਰ ਨਚਾਇਆ ਜਾਂਦਾ ਹੈ ਪਰ ਸਾਨੂੰ ਸੋਸ਼ਲ ਮੀਡੀਆ ਤੇ ਜੋ ਵੀਡੀਓ ਦੇਖਣ ਨੂੰ ਮਿਲੀ ਹੈ, ਉਹ ਇਸ ਤੋਂ ਉਲਟ ਹੈ, ਕਿਉਂਕਿ ਇਸ ਵੀਡੀਓ ਵਿੱਚ ਲਾੜੇ ਦੀ ਵਜਾਏ ਲਾੜੀ ਖੁੱਲ੍ਹ ਕੇ ਨੱਚ ਰਹੀ ਹੈ।
ਜਦਕਿ ਲਾੜਾ ਸਿਰਫ ਮੁਸਕਰਾ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਜਿਉੰ ਹੀ ਜੈ ਮਾਲਾ ਪਹਿਨਾਉਣ ਦਾ ਕੰਮ ਪੂਰਾ ਹੋਇਆ ਤਿਉੰ ਹੀ ਡੀ ਜੇ ਤੇ ਭੰਗੜਾ ਸ਼ੁਰੂ ਹੋ ਗਿਆ। ਦੋਵੇਂ ਧਿਰਾਂ ਦੇ ਰਿਸ਼ਤੇਦਾਰ ਇਕੱਠੇ ਹੋਏ ਸਨ। ਆਪਣੇ ਮਨਪਸੰਦ ਗਾਣਿਆਂ ਤੇ ਕਈਆਂ ਦੇ ਪੈਰ ਥਿਰਕਣ ਲੱਗੇ।
ਬਸ ਫੇਰ ਕੀ ਸੀ? ਲਾੜੀ ਵੀ ਕੁਰਸੀ ਤੋਂ ਉੱਠ ਖੜ੍ਹੀ ਹੋਈ। ਡੀ ਜੇ ਤੇ ਗਾਣਾ ਚੱਲ ਰਿਹਾ ਸੀ, ਮੈੰ ਤੋ ਅਪਨੇ ਸਾਜਨ ਕੇ ਦੁਆਰ ਚਲੀ ਰੇ। ਲਾੜੀ ਨੇ ਇਸ ਗਾਣੇ ਤੇ ਡਾਂਸ ਕੀਤਾ। ਉਸ ਨੇ ਲਾੜੇ ਦਾ ਹੱਥ ਫੜਿਆ ਅਤੇ ਉਸ ਨੂੰ ਵੀ ਨਾਲ ਨਚਾਉਣ ਦੀ ਕੋਸ਼ਿਸ਼ ਕੀਤੀ ਪਰ ਲਾੜਾ ਨੱਚ ਨਹੀਂ ਸਕਿਆ।
ਉਹ ਖੜ੍ਹਾ ਹੀ ਮੁਸਕਰਾਉੰਦਾ ਰਿਹਾ ਅਤੇ ਆਪਣੀ ਪਤਨੀ ਨੂੰ ਨੱਚਦੀ ਦੇਖ ਕੇ ਹੀ ਖੁਸ਼ ਹੁੰਦਾ ਰਿਹਾ। ਸੋਸ਼ਲ ਮੀਡੀਆ ਨੇ ਹੁਣ ਤੱਕ ਕਿੰਨੇ ਹੀ ਲੋਕਾਂ ਨੂੰ ਪ੍ਰਸਿੱਧੀ ਦਿਵਾਈ ਹੈ। ਅਜਿਹੇ ਵਿਅਕਤੀਆਂ ਦੀ ਸੋਸ਼ਲ ਮੀਡੀਆ ਤੇ ਪਛਾਣ ਬਣ ਜਾਂਦੀ ਹੈ। ਸੋਸ਼ਲ ਮੀਡੀਆ ਯੂਜ਼ਰ ਉਨ੍ਹਾਂ ਨੂੰ ਜਾਨਣ ਲੱਗ ਪੈਂਦੇ ਹਨ।
ਇਨਸਾਨ ਦੀ ਜ਼ਿੰਦਗੀ ਵਿੱਚ ਇਹ ਕੁਝ ਅਜਿਹੇ ਪਲ ਹੁੰਦੇ ਹਨ, ਜੋ ਅਭੁੱਲ ਯਾਦ ਬਣ ਜਾਂਦੇ ਹਨ। ਇਨ੍ਹਾਂ ਪਲਾਂ ਨੂੰ ਫੁਰਸਤ ਮਿਲਣ ਤੇ ਇਨਸਾਨ ਕਦੇ ਵੀ ਯਾਦ ਕਰਕੇ ਮਨ ਹੀ ਮਨ ਮੁਸਕਰਾ ਲੈੱਦਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਪਸੰਦ ਕੀਤਾ ਜਾ ਰਿਹਾ ਹੈ।
ਭਾਵੇਂ ਇਹ ਘਟਨਾਵਾਂ ਅਚਾਨਕ ਵਾਪਰ ਜਾਂਦੀਆਂ ਹਨ ਪਰ ਜਦੋਂ ਇਹ ਕੈਮਰੇ ਵਿੱਚ ਕੈਦ ਹੋ ਜਾਂਦੀਆਂ ਹਨ ਤਾਂ ਕਈਆਂ ਦਾ ਮਨੋਰੰਜਨ ਕਰਦੀਆਂ ਹਨ। ਜਿਵੇਂ ਇਸ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ਯੂਜ਼ਰ ਦਾ ਮਨੋਰੰਜਨ ਕਰ ਰਹੀ ਹੈ।