ਵਿਦੇਸ਼ ਤੋਂ ਆਈ ਪੰਜਾਬਣ ਦੇ ਟੁੱਟੇ ਸਾਰੇ ਸੁਪਨੇ

ਗਰੀਬੀ ਵੀ ਇੱਕ ਲਾ ਹ ਨ ਤ ਹੈ, ਕਿਉਂਕਿ ਧਨ ਦੌਲਤ ਬਿਨਾਂ ਤਾਂ ਇਨਸਾਨ ਦਾ ਗੁਜ਼ਾਰਾ ਹੀ ਨਹੀਂ। ਭਾਵੇਂ ਖੁਸ਼ੀ ਦਾ ਕੰਮ ਹੋਵੇ ਅਤੇ ਭਾਵੇਂ ਗਮੀ ਦਾ। ਹਰ ਪਾਸੇ ਪੈਸਾ ਖਰਚ ਕਰਨਾ ਪੈਂਦਾ ਹੈ ਪਰ ਜਿਸ ਇਨਸਾਨ ਕੋਲ ਪੈਸਾ ਹੀ ਨਹੀਂ, ਉਹ ਕੀ ਕਰੇ? ਇਹ ਕਹਾਣੀ ਅੰਮਿ੍ਤਸਰ ਦੀ ਇੱਕ ਅਜਿਹੀ ਲੜਕੀ ਦੀ ਹੈ, ਜਿਸ ਦੇ ਦੋਵੇਂ ਗੁਰਦੇ ਫੇਲ ਹੋ ਚੁੱਕੇ ਹਨ।

ਘਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈ। ਉਹ ਡਾਕਟਰੀ ਸਹਾਇਤਾ ਲਈ ਸਰਕਾਰ ਅਤੇ ਐੱਨ ਆਰ ਆਈ ਭਰਾਵਾਂ ਤੋਂ ਆਰਥਿਕ ਮੱਦਦ ਦੀ ਮੰਗ ਕਰ ਰਹੀ ਹੈ। ਉਸ ਦੀ ਸੁੰਦਰਤਾ ਨੂੰ ਦੇਖ ਕੇ ਮਾਤਾ-ਪਿਤਾ ਨੇ ਉਸ ਦਾ ਨਾਮ ਪਰੀ ਰੱਖਿਆ ਸੀ। ਉਸ ਦੀ ਇੱਕ ਛੋਟੀ ਭੈਣ ਵੀ ਹੈ। ਜਦੋਂ ਦੋਵੇਂ ਭੈਣਾਂ ਅਜੇ ਛੋਟੀਆਂ ਹੀ ਸਨ ਤਾਂ ਇਨ੍ਹਾਂ ਦੇ ਪਿਤਾ ਨੇ ਇਨ੍ਹਾਂ ਨੂੰ ਛੱਡ ਕੇ ਹੋਰ ਵਿਆਹ ਕਰਵਾ ਲਿਆ।

ਉਸ ਦਾ ਅਜੇ ਤੱਕ ਪਤਾ ਨਹੀਂ ਕਿ ਉਹ ਕਿੱਥੇ ਰਹਿੰਦਾ ਹੈ? ਪਰੀ ਵੱਡੀ ਹੋਈ ਤਾਂ ਘਰ ਦੇ ਮੰਦੇ ਹਾਲਾਤਾਂ ਨੂੰ ਸੁਧਾਰਨ ਦੇ ਉਦੇਸ਼ ਨਾਲ ਦੁਬਈ ਚਲੀ ਗਈ ਅਤੇ ਕਿਸੇ ਦੇ ਬੱਚੇ ਨੂੰ ਸੰਭਾਲਣ ਲੱਗੀ। ਉੱਥੇ ਉਸ ਦੀ ਸਿਹਤ ਖਰਾਬ ਰਹਿਣ ਲੱਗੀ। ਬੀ ਪੀ ਵਧਣ ਲੱਗਾ। ਸ਼ੂਗਰ ਦਾ ਪੱਧਰ ਘਟ ਗਿਆ। ਜਿਸ ਕਰਕੇ ਉਹ ਵਾਪਸ ਭਾਰਤ ਆ ਗਈ।

ਇੱਥੇ ਸਿਟੀ ਸਕੈਨ ਕਰਵਾਉਣ ਤੇ ਪਤਾ ਲੱਗਾ ਕਿ ਉਸ ਦੇ ਗੁਰਦੇ ਠੀਕ ਨਹੀਂ ਹਨ। ਪਰੀ ਨੇ ਵਿਦੇਸ਼ ਤੋਂ ਜੋ ਪੈਸੇ ਭੇਜੇ ਸਨ, ਉਹ ਪਰੀ ਦੇ ਡਾਇਲਸਿਸ ਤੇ ਖਰਚ ਹੋ ਗਏ। ਇੱਥੋਂ ਤੱਕ ਕਿ ਘਰ ਦਾ ਸੋਨਾ ਵੇਚਣ ਤੋਂ ਸ਼ੁਰੂ ਹੋਇਆ ਸਿਲਸਿਲਾ ਛੱਤ ਵਾਲਾ ਪੱਖਾ ਅਤੇ ਘਰ ਦੇ ਭਾਂਡੇ ਵੇਚਣ ਤੱਕ ਪਹੁੰਚ ਗਿਆ।

ਦੂਜੇ ਪਾਸੇ ਡਾਕਟਰਾਂ ਦਾ ਮੰਨਣਾ ਹੈ ਕਿ ਹੁਣ ਡਾਇਲਸਿਸ ਨਾਲ ਕੰਮ ਨਹੀਂ ਚੱਲੇਗਾ ਸਗੋਂ ਗੁਰਦੇ ਹੀ ਬਦਲਣੇ ਜ਼ਰੂਰੀ ਹਨ। ਪਰੀ ਦੀ ਮਾਸੀ ਗੁਰਦਾ ਦੇਣ ਲਈ ਤਿਆਰ ਹੈ ਪਰ ਗੁਰਦਾ ਟਰਾਂਸਪਲਾਂਟ ਕਰਨ ਲਈ ਸਰਕਾਰੀ ਹਸਪਤਾਲ ਦ‍ਾ ਖਰਚਾ 4-5 ਲੱਖ ਰੁਪਏ ਅਤੇ ਨਿੱਜੀ ਹਸਪਤਾਲ ਦਾ ਖਰਚਾ 10-12 ਲੱਖ ਰੁਪਏ ਦੱਸਿਆ ਜਾ ਰਿਹਾ ਹੈ।

ਪਰਿਵਾਰ ਤਾਂ 10 ਰੁਪਏ ਖਰਚਣ ਦੀ ਵੀ ਹੈਸੀਅਤ ਨਹੀਂ ਰੱਖਦਾ। ਪਰੀ ਦੀ ਛੋਟੀ ਭੈਣ ਵਿਆਹੀ ਜਾ ਚੁੱਕੀ ਹੈ। ਪਰੀ ਦੀ ਮਾਂ ਸਬਜ਼ੀ ਮੰਡੀ ਵਿੱਚ 250 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਮਜ਼ਦੂਰੀ ਕਰਦੀ ਹੈ। ਉਹ ਇੰਨੀ ਵੱਡੀ ਰਕਮ ਕਿੱਥੋਂ ਖਰਚ ਕਰੇ? ਕੁਝ ਸਮਾਂ ਪਹਿਲਾਂ ਐੱਨ ਜੀ ਓ ਵਾਲੇ ਅਨਮੋਲ ਕਵਾਤਰਾ ਨੇ ਉਨ੍ਹਾਂ ਦੀ ਮੱਦਦ ਕੀਤੀ। ਇਸ ਤੋਂ

ਇੱਕ ਗੁਰਦੁਆਰਾ ਸਾਹਿਬ ਵਾਲੇ ਵੀ ਉਨ੍ਹਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੰਦੇ ਰਹੇ। ਉਨ੍ਹਾਂ ਦੀ ਕੋਈ ਐੱਨ ਜੀ ਓ ਹੈ ਪਰ ਉਹ ਬੇ ਇੱ ਜ਼ ਤੀ ਕਰਦੇ ਸਨ।ਹੁਣ ਤਾਂ ਕੋਈ ਰਿਸ਼ਤੇਦਾਰ ਸਬੰਧੀ ਵੀ ਪਰੀ ਅਤੇ ਉਸ ਦੀ ਮਾਂ ਦਾ ਫੋਨ ਨਹੀਂ ਚੁੱਕਦਾ। ਮੱਦਦ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੈ।

ਸਭ ਪਾਸੇ ਤੋਂ ਨਿ ਰਾ ਸ਼ ਹੋ ਕੇ ਪਰੀ ਨੇ ਸਰਕਾਰ ਅਤੇ ਐੱਨ ਆਰ ਆਈ ਭਰਾਵਾਂ ਤੋਂ ਮਾਲੀ ਮਦਦ ਦੀ ਮੰਗ ਕੀਤੀ ਹੈ। ਜੇਕਰ ਥੋੜ੍ਹੀ ਥੋੜ੍ਹੀ ਵੀ ਉਸ ਦੀ ਮਦਦ ਕੀਤੀ ਜਾਵੇ ਤਾਂ ਉਸ ਦਾ ਗੁਰਦਾ ਟਰਾਂਸਪਲਾਂਟ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *