ਸ਼ਗਨਾਂ ਵਾਲੀ ਹਲਦੀ

ਬੱਚੇ ਮਨ ਦੇ ਸੱਚੇ ਹੁੰਦੇ ਹਨ। ਉਹ ਨਹੀਂ ਜਾਣਦੇ ਕੀ ਠੀਕ ਹੈ ਜਾਂ ਕੀ ਗਲਤ ਹੈ? ਉਨਾ ਦਾ ਮਨ ਤਾਂ ਸਫੈਦ ਕਾਗਜ਼ ਵਰਗਾ ਹੁੰਦਾ ਹੈ। ਜਿਸ ਤੇ ਜੋ ਵੀ ਲਿਖਣਾ ਚਾਹੋਗੇ, ਲਿਖ ਸਕਦੇ ਹੋ। ਬੱਚੇ ਆਪਣੇ ਆਲੇ ਦੁਆਲੇ ਜੋ ਵੀ ਹੁੰਦਾ ਵਾਪਰਦਾ ਦੇਖਦੇ ਹਨ, ਉਸ ਤਰਾਂ ਹੀ ਆਪ ਕਰਨ ਦਾ ਯਤਨ ਕਰਦੇ ਹਨ।

ਪਿੰਡਾਂ ਦੇ ਬੱਚੇ ਖੇਤੀ ਨਾਲ ਸਬੰਧਿਤ ਮਾਹੌਲ ਵਿੱਚ ਪਲਦੇ ਹਨ। ਉਹ ਖੇਡਣ ਲਈ ਖੇਤ ਬਣਾਉਂਦੇ ਹਨ। ਟਰੈਕਟਰ ਨਾਲ ਖੇਡਦੇ ਹਨ। 35-40 ਸਾਲ ਪਹਿਲਾਂ ਜਦੋਂ ਬਲਦਾਂ ਨਾਲ ਖੇਤੀ ਹੁੰਦੀ ਸੀ ਤਾਂ ਬਲਦਾਂ ਨੂੰ ਦੇਖ ਦੇਖ ਬੱਚੇ ਗਾਰੇ ਮਿੱਟੀ ਦੇ ਬਲਦ ਬਣਾ ਕੇ ਉਨ੍ਹਾਂ ਨਾਲ ਖੇਡਦੇ ਸਨ।

ਸੋਚਿਆ ਜਾਵੇ ਤਾਂ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਸੁਨਹਿਰਾ ਹਿੱਸਾ ਉਸ ਦਾ ਬਚਪਨ ਹੀ ਹੁੰਦਾ ਹੈ। ਹਰ ਕੋਈ ਸੋਚਦਾ ਹੈ, ਕਾਸ਼! ਉਸ ਦਾ ਬਚਪਨ ਵਾਪਸ ਮਿਲ ਜਾਵੇ ਪਰ ਇਹ ਸੰਭਵ ਨਹੀਂ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ 2 ਬੱਚੀਆਂ ਖੇਡ ਰਹੀਆਂ ਹਨ।

ਇਹ ਬੱਚੀਆਂ ਹਲਦੀ-ਹਲਦੀ, ਮਹਿੰਦੀ-ਮਹਿੰਦੀ, ਵਿਆਹ-ਵਿਆਹ ਖੇਡ ਰਹੀਆਂ ਹਨ। ਜਿਸ ਤਰਾਂ ਵਿਆਹ ਦੇ ਦਿਨਾਂ ਵਿੱਚ ਇਹ ਰਸਮਾਂ ਨਿਭਾਈਆਂ ਜਾਂਦੀਆਂ ਹਨ, ਉਸ ਤਰਾਂ ਹੀ ਇਹ ਬੱਚੀਆਂ ਕਰ ਰਹੀਆਂ ਹਨ। ਇੱਕ ਬੱਚੀ ਹਲਦੀ ਲਗਾਉੰਦੀ ਹੋਈ ਕੁਝ ਗਾ ਰਹੀ ਹੈ,

ਜਦਕਿ ਦੂਜੀ ਬੱਚੀ ਰੋਣ ਦਾ ਨਾਟਕ ਕਰਦੀ ਹੈ। ਇਸ ਤਰਾਂ ਇਹ ਦੋਵੇਂ ਬੱਚੀਆਂ ਖੇਡ ਵਿੱਚ ਮਗਨ ਹੋਈਆਂ ਆਪਣੇ ਆਲੇ ਦੁਆਲੇ ਤੋਂ ਬੇਪਰਵਾਹ ਹਨ।ਉਹ ਨਹੀਂ ਜਾਣਦੀਆਂ ਕਿ ਕੋਈ ਉਨ੍ਹਾਂ ਦੀ ਵੀਡੀਓ ਬਣਾ ਰਿਹਾ ਹੈ। ਵੀਡੀਓ ਬਣਾਉਣ ਵਾਲੇ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ।

ਜਿਸ ਨੂੰ ਦੇਖ ਦੇਖ ਕੇ ਲੋਕ ਖੁਸ਼ ਹੋ ਰਹੇ ਹਨ ਅਤੇ ਵੱਖ ਵੱਖ ਕੁਮੈੰਟ ਵੀ ਕਰ ਰਹੇ ਹਨ। ਇਸ ਵੀਡੀਓ ਨੇ ਕਈਆਂ ਨੂੰ ਆਪਣਾ ਬਚਪਨ ਚੇਤੇ ਕਰਵਾ ਦਿੱਤਾ ਹੈ। ਹਰ ਬੱਚਾ ਬਚਪਨ ਵਿੱਚ ਬਾਦਸ਼ਾਹ ਹੁੰਦਾ ਹੈ। ਉਹ ਕਿਸੇ ਦਾ ਹੁਕਮ ਨਹੀਂ ਮੰਨਦਾ ਸਗੋਂ ਮੰਨਵਾਉਂਦਾ ਹੈ।

ਉਹ ਇਨਸਾਨ ਨਾਲ ਹੀ ਨਹੀਂ, ਜਾਨਵਰਾਂ ਨਾਲ ਵੀ ਦੋਸਤੀ ਕਰਦਾ ਹੈ। ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖੀ ਗਈ ਸੀ। ਜਿਸ ਵਿੱਚ ਇੱਕ ਬੱਚਾ ਨਲਕਾ ਗੇੜ ਕੇ ਕੁੱਤੇ ਨੂੰ ਪਾਣੀ ਪਿਲਾ ਰਿਹਾ ਸੀ। ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਵੀ ਕਾਫ਼ੀ ਲੋਕਾਂ ਨੇ ਪਸੰਦ ਕੀਤਾ ਸੀ। ਹੇਠਾਂ ਦੇਖੋ ਇਸ ਆਰਟੀਕਲ ਨਾਲ ਜੁੜੀ ਵੀਡੀਓ

 

View this post on Instagram

 

A post shared by girlfrom_mountains❤ (@ohpahadi)

Leave a Reply

Your email address will not be published. Required fields are marked *