ਚੰਗੇ ਘਰ ਦੀ ਪ੍ਰਾਪਤੀ ਹਰ ਆਦਮੀ ਦਾ ਸੁਪਨਾ ਹੁੰਦਾ ਹੈ। ਇਹ ਸੁਪਨਾ ਹਰ ਕਿਸੇ ਦਾ ਪੂਰਾ ਨਹੀਂ ਹੁੰਦਾ ਪਰ ਜਿਨ੍ਹਾਂ ਦਾ ਸੁਪਨਾ ਪੂਰਾ ਹੁੰਦਾ ਹੈ। ਉਨ੍ਹਾਂ ਨੂੰ ਅਸੀਂ ਖੁਸ਼ ਕਿਸਮਤ ਕਹਿ ਸਕਦੇ ਹਾਂ।
ਜਦੋਂ ਕਿਸੇ ਮਾਤਾ ਪਿਤਾ ਦੀ ਔਲਾਦ ਤਰੱਕੀ ਕਰਦੀ ਹੈ ਤਾਂ ਮਾਤਾ ਪਿਤਾ ਦਾ ਖੁਸ਼ ਹੋਣਾ ਸੁਭਾਵਕ ਹੈ ਪਰ ਜੇਕਰ ਪੁੱਤਰ ਵਧੀਆ ਘਰ ਖਰੀਦ ਕੇ ਮਾਤਾ ਪਿਤਾ ਨੂੰ ਗਿਫਟ ਕਰ ਦੇਵੇ ਤਾਂ ਮਾਤਾ ਪਿਤਾ ਦੀ ਖੁਸ਼ੀ ਨੂੰ ਬਿਆਨ ਕਰਨਾ ਸੌਖਾ ਨਹੀਂ।

ਇਹ ਸ਼ੁਭ ਕੰਮ ਕੀਤਾ ਹੈ ਦੱਖਣ ਭਾਰਤੀ ਫਿਲਮਾਂ ਦੇ ਅਦਾਕਾਰ ਧਨੁਸ਼ ਨੇ। ਜਿਨ੍ਹਾਂ ਨੇ ਚੇਨੱਈ ਦੇ ਪੋਅਸ ਗਾਰਡਨ ਵਿੱਚ ਇੱਕ ਸੁੰਦਰ ਬੰਗਲਾ ਖਰੀਦਿਆ ਹੈ। ਇਸ ਬੰਗਲੇ ਦੀ ਕੀਮਤ 150 ਕਰੋਡ਼ ਰੁਪਏ ਦੱਸੀ ਜਾਂਦੀ ਹੈ। ਅਦਾਕਾਰ ਧਨੁਸ਼ ਚੇਨੱਈ ਦੇ ਰਹਿਣ ਵਾਲੇ ਹਨ।
ਡਾਇਰੈਕਟਰ ਸੁਬਰਾਮਨੀਅਮ ਸਿਵਾ ਇਸ ਖੁਸ਼ੀ ਦੇ ਮੌਕੇ ਪਰਿਵਾਰ ਨਾਲ ਮੌਜੂਦ ਰਹੇ। ਉਨ੍ਹਾਂ ਨੇ ਇਨ੍ਹਾਂ ਖੁਸ਼ੀ ਦੇ ਪਲਾਂ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਕੀਤਾ ਹੈ। ਸੋਸ਼ਲ ਮੀਡੀਆ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਡਾਇਰੈਕਟਰ ਸੁਬਰਾਮਨੀਅਮ ਸਿਵਾ ਨੇ ਧਨੁਸ਼ ਨੂੰ ਵਧਾਈ ਦਿੱਤੀ ਹੈ।

ਉਨ੍ਹਾ ਮੁਤਾਬਕ ਧਨੁਸ਼ ਨੇ ਜੋ ਕੰਮ ਕੀਤਾ ਹੈ, ਇਹ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਨੂੰ ਦੇਖ ਕੇ ਹੋਰ ਨੌਜਵਾਨਾਂ ਦੇ ਮਨ ਵਿੱਚ ਵੀ ਆਪਣੇ ਮਾਤਾ ਪਿਤਾ ਪ੍ਰਤੀ ਸੇਵਾ ਅਤੇ ਪ੍ਰੇਮ ਸਤਿਕਾਰ ਦੀ ਭਾਵਨਾ ਪੈਦਾ ਹੋਵੇਗੀ। ਉਨ੍ਹਾਂ ਨੂੰ ਇਹ ਬੰਗਲਾ ਇੱਕ ਮੰਦਰ ਵਰਗਾ ਮਹਿਸੂਸ ਹੋਇਆ।
ਬਜ਼ੁਰਗ ਮਾਤਾ ਪਿਤਾ ਲਈ ਇਹ ਇੱਕ ਸਵਰਗੀ ਘਰ ਕਿਹਾ ਜਾ ਸਕਦਾ ਹੈ। ਉਨ੍ਹਾਂ ਮੁਤਾਬਕ ਇਸ ਘਰ ਵਿੱਚ ਹੋਰ ਵੀ ਸਫਲਤਾਵਾਂ ਅਤੇ ਪ੍ਰਾਪਤੀਆਂ ਹਾਸਲ ਹੋਣਗੀਆਂ। ਸੋਸ਼ਲ ਮੀਡੀਆ ਤੇ ਦਿਖਾਈ ਦੇਣ ਵਾਲੀਆਂ ਤਸਵੀਰਾਂ ਵਿੱਚ ਧਨੁਸ਼ ਨੇ ਨੀਲਾ ਕੁੜਤਾ ਅਤੇ ਚਿੱਟਾ ਪਜਾਮਾ ਪਹਿਨਿਆ ਹੋਇਆ ਹੈ।

ਉਨ੍ਹਾਂ ਦੇ ਮਾਤਾ ਪਿਤਾ ਨੇ ਵੀ ਰਵਾਇਤੀ ਕੱਪੜੇ ਪਾਏ ਹੋਏ ਹਨ।