ਬਾਲੀਵੁੱਡ ਸਟਾਰ ਸੰਜੇ ਦੱਤ ਦਾ ਫਿਲਮ ਜਗਤ ਵਿੱਚ ਨਿਵੇਕਲਾ ਸਥਾਨ ਹੈ। ਫਿਲਮਾਂ ਵਿੱਚ ਨਿਭਾਏ ਗਏ ਉਨ੍ਹਾਂ ਦੇ ਰੋਲ ਬੇਹੱਦ ਸਲਾਹੇ ਜਾਂਦੇ ਹਨ। ਸੋਸ਼ਲ ਮੀਡੀਆ ਤੇ ਸੰਜੇ ਦੱਤ ਦੇ ਵੱਡੀ ਗਿਣਤੀ ਵਿੱਚ ਪ੍ਰਸੰਸਕ ਹਨ, ਜੋ ਸਮਰਥਨ ਕਰਕੇ ਉਨ੍ਹਾਂ ਦਾ ਹੌਸਲਾ ਵਧਾਉੰਦੇ ਰਹਿੰਦੇ ਹਨ।
ਸੰਜੇ ਦੱਤ ਨੇ ‘ਰੌਕੀ’ ਫਿਲਮ ਨਾਲ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੇ ਪਿਤਾ ਸੁਨੀਲ ਦੱਤ ਬਾਲੀਵੁੱਡ ਅਦਾਕਾਰ ਹੋਣ ਦੇ ਨਾਲ ਨਾਲ ਰਾਜਨੀਤੀ ਵਿੱਚ ਵੀ ਸਰਗਰਮ ਰਹੇ ਹਨ। 11 ਫਰਵਰੀ 2008 ਨੂੰ ਸੰਜੇ ਦੱਤ ਦਾ ਮਾਨਿਅਤਾ ਨਾਲ ਵਿਆਹ ਹੋਇਆ।
ਇਸ ਤੋਂ 2 ਸਾਲ ਬਾਅਦ ਇਨ੍ਹਾਂ ਦੇ ਘਰ ਜੁੜਵਾ ਬੱਚਿਆਂ ਨੇ ਜਨਮ ਲਿਆ। ਜਿਨ੍ਹਾਂ ਦੇ ਨਾਮ ਇਕਰਾ ਅਤੇ ਸ਼ਾਹਰਾਨ ਰੱਖੇ ਗਏ। 11 ਫਰਵਰੀ ਨੂੰ ਸੰਜੇ ਦੱਤ ਅਤੇ ਮਾਨਿਅਤਾ ਦੀ ਮੈਰਿਜ ਐਨੀਵਰਸਰੀ ਸੀ। ਇਸ ਸ਼ੁਭ ਸਮੇਂ ਤੇ ਸੰਜੇ ਦੱਤ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਪੋਸਟ ਸ਼ੇਅਰ ਕਰਕੇ ਆਪਣੀ ਪਤਨੀ ਮਾਨਿਅਤਾ ਨੂੰ ਵਿਆਹ ਦੀ 15ਵੀਂ ਵਰੇਗੰਢ ਤੇ ਵਧਾਈ ਦਿੱਤੀ ਗਈ।
ਸੰਜੇ ਦੱਤ ਨੇ ਆਪਣੀ ਫਿਲਮ ‘ਵਾਸਤਵ’ ਦਾ ਇੱਕ ਗੀਤ ਅਪਲੋਡ ਕਰਕੇ ਨਾਲ ਆਪਣੀ ਪਤਨੀ ਨਾਲ ਗੁਜ਼ਾਰੇ ਸੁਨਹਿਰੀ ਪਲਾਂ ਨੂੰ ਦਿਖਾਇਆ। ਆਪਣੀ ਇਸ ਪੋਸਟ ਦੇ ਕੈਪਸ਼ਨ ਵਿੱਚ ਸੰਜੇ ਦੱਤ ਨੇ ਭਾਵੁਕ ਕਰ ਦੇਣ ਵਾਲੇ ਸ਼ਬਦ ਲਿਖੇ ਹਨ।
ਸੰਜੇ ਦੱਤ ਨੇ ਆਪਣੀ ਪਤਨੀ ਨੂੰ ਸੰਬੋਧਿਤ ਹੋ ਕੇ ਲਿਖਿਆ ਹੈ ਕਿ ਮਾਨਿਅਤਾ ਜੋ ਉਨ੍ਹਾਂ ਦੀ ਜ਼ਿੰਦਗੀ ਵਿੱਚ ਹਰ ਰੋਜ਼ ਲਿਆਉੰਦੇ ਹਨ, ਉਹ ਉਸ ਪਿਆਰ ਅਤੇ ਖੁਸ਼ੀ ਦਾ ਜਸ਼ਨ ਮਨਾਉਣ ਲਈ ਕੁਝ ਕਰਨ ਦੇ ਇੱਛਕ ਹਨ। ਉਨ੍ਹਾਂ ਨੇ ਆਪਣੀ ਪਤਨੀ ਨੂੰ ਸ਼ਾਨਦਾਰ, ਪੱਕੀ ਦੋਸਤ ਅਤੇ ਇੱਥੋਂ ਤਕ ਕਿ ਚਟਾਨ ਵੀ ਕਿਹਾ ਹੈ।
ਵਿਆਹ ਦੀ ਵਰੇਗੰਢ ਦੀਆਂ ਮੁਬਾਰਕਾਂ ਦਿੰਦੇ ਹੋਏ ਸੰਜੇ ਦੱਤ ਨੇ ਮਾਨਿਅਤਾ ਤੋਂ ਸਦਾ ਹੀ ਅਜਿਹੇ ਪਿਆਰ ਦੀ ਆਸ ਪ੍ਰਗਟਾਈ ਹੈ। ਸੰਜੇ ਦੱਤ ਦੀ ਪਤਨੀ ਵਿੱਚ ਸੱਚਮੁੱਚ ਹੀ ਉਪਰੋਕਤ ਗੁਣ ਹਨ।
ਜਦੋਂ ਸੰਜੇ ਦੱਤ ਨੂੰ ਸਾਢੇ 3 ਸਾਲ ਜੇਲ੍ਹ ਵਿੱਚ ਗੁਜ਼ਾਰਨੇ ਪਏ ਸਨ ਤਾਂ ਪਤਨੀ ਹੀ ਉਨ੍ਹਾਂ ਨਾਲ ਚਟਾਨ ਵਾਂਗ ਖਲੋਤੀ ਸੀ ਅਤੇ ਪਤੀ ਦੀ ਗੈਰ-ਮੌਜੂਦਗੀ ਵਿੱਚ ਬੱਚਿਆਂ ਦੀ ਸੰਭਾਲ ਕੀਤੀ ਸੀ।
ਪਤੀ ਦੀ ਪੋਸਟ ਦੇ ਜਵਾਬ ਵਿੱਚ ਮਾਨਿਅਤਾ ਨੇ ਵੀ ਦਿਲਕਸ਼ ਪੋਸਟ ਭੇਜੀ ਹੈ। ਇਨ੍ਹਾਂ ਦੇ ਪ੍ਰਸੰਸਕਾਂ ਅਤੇ ਫਿਲਮੀ ਹਸਤੀਆਂ ਵੱਲੋਂ ਇਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ।